15 ਅਗਸਤ ਨੂੰ ਵੱਧ ਤੋਂ ਵੱਧ ਸੰਗਤ ਚੰਡੀਗੜ੍ਹ ਪੁੱਜੇ-ਬਾਪੂ ਗੁਰਚਰਨ ਸਿੰਘ

author
0 minutes, 0 seconds Read

ਮੋਹਾਲੀ/ਮਲੇਰਕੋਟਲਾ, 29 ਜੁਲਾਈ (ਬਿਉਰੋ): ਕੌਮੀ ਇਨਸਾਫ ਮੋਰਚੇ ਦੀ ਮੀਟਿੰਗ ਮੋਹਾਲੀ ਵਿਖੇ ਗੁਰਦੁਵਾਰਾ ਸਿੰਘ ਸ਼ਹੀਦਾਂ ਹੋਈ । ਮੀਟਿੰਗ ਵਿਚ ਬਾਪੂ ਗੁਰਚਰਨ ਸਿੰਘ,  ਪਾਲ ਸਿੰਘ, ਭਾਈ ਗੁਰਦੀਪ ਸਿੰਘ ਬਠਿੰਡਾ,  ਬਲਵਿੰਦਰ ਸਿੰਘ,  ਗੁਰਨਾਮ ਸਿੰਘ ਸਿੱਧੂ,  ਰਛਪਾਲ ਸਿੰਘ ਚੰਡੀਗੜ੍ਹ,  ਬਲਜੀਤ ਸਿੰਘ ਭਾਉ (ਕਿਸਾਨ ਯੂਨੀਅਨ ਲੱਖੋਵਾਲ),  ਰੇਸਮ ਸਿੰਘ ਕਿਸਾਨ ਆਗੂ,  ਇੰਦਰਵੀਰ ਸਿੰਘ ਪਟਿਆਲਾ ਸਮੇਤ ਸਮੁੱਚੀ ਕਮੇਟੀ ਹਾਜਰ ਸੀ।  ਮੀਟਿੰਗ ਵਿੱਚ ਮੋਦੀ ਸਰਕਾਰ ਅਤੇ ਭਗਵੰਤ ਮਾਨ ਸਰਕਾਰ ਦੀਆ ਪੰਜਾਬ ਅਤੇ ਪੰਥ ਦੀਆਂ ਦੁਸ਼ਮਣੀ ਵਾਲੀਆ ਨੀਤੀਆ ਦਾ ਡੱਟ ਕੇ ਜਵਾਬ ਦੇਣ ਦਾ ਫੈਸਲਾ ਕੀਤਾ ਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬੰਦੀ ਸਿੰਘਾਂ ਦੀਆਂ  ਰਿਹਾਈ ਲਈ 15 ਅਗੱਸਤ ਨੂੰ ਸੈਕਟਰ 17 ਵਿਚ ਰੋਸ ਰੈਲੀ ਕਰਨ ਅਤੇ ਰਾਜਪਾਲ ਭਵਨ ਵੱਲ ਮਾਰਚ ਕਰਨ ਲਈ ਤਿਆਰੀਆਂ ਤੇਜ਼ ਕਰਨ ਦਾ ਫੈਸਲਾ ਕੀਤਾ ਅਤੇ  ਵੱਖ-ਵੱਖ ਧਾਰਮਿਕ, ਸਮਾਜਿਕ, ਸਿੱਖ  ਜਥੇਬੰਦੀਆਂ,  ਪੰਥਕ ਸਖਸ਼ੀਅਤਾ ਅਤੇ ਕਿਸਾਨ ਜਥੇਬੰਦੀਆਂ ਨਾਲ ਰਾਬਤਾ ਕਰਨ ਦਾ ਫੈਸਲਾ ਕੀਤਾ ਗਿਆ । ਮੀਡੀਆ ਦੇ ਮਾਧਿਅਮ ਰਾਹੀਂ ਮੋਰਚੇ ਦੇ ਸਰਪ੍ਰਸਤ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਸਤਿਕਾਰਯੋਗ ਬਾਪੂ ਗੁਰਚਰਨ ਸਿੰਘ ਨੇ ਸੰਗਤ ਨੂੰ ਅਪੀਲ ਕੀਤੀ ਕਿ 15 ਅਗਸਤ ਨੂੰ ਵੱਧ-ਤੋਂ ਵੱਧ ਚੰਡੀਗੜ੍ਹ ਪੁੱਜੇ ਤਾਂ ਜੋ ਅੰਨ੍ਹੀਆਂ, ਬੋਲੀਆਂ, ਗੂੰਗੀਆਂ ਅਤੇ ਬਹਿਰੀਆਂ ਸਰਕਾਰਾਂ ਨੂੰ ਅਹਿਸਾਸ ਕਰਵਾਇਆ ਜਾ ਸਕੇ ਕਿ ਸਿੱਖ ਕੌਮ ਅਜੇ ਜਿੰਦਾ ਹੈ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰਾਂ ‘ਤੇ ਦਬਾਅ ਬਣਾਇਆ ਜਾ ਸਕੇ । 

Similar Posts

Leave a Reply

Your email address will not be published. Required fields are marked *