2027 ਤੱਕ ਮਲੇਰਕੋਟਲਾ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ-ਮੁਹੰਮਦ ਜਮੀਲ ਉਰ ਰਹਿਮਾਨ

author
0 minutes, 2 seconds Read

ਗਰੀਨ ਟਾਊਨ ‘ਚ ਸਾਢੇ ਤੇਈ ਲੱਖ ਦੀ ਲਾਗਤ ਨਾਲ ਸ਼ਾਨਦਾਰ ਇੰਟਰਲਾਕ ਟਾਇਲਾਂ ਦਾ ਫਰਸ਼ ਲਗਾਇਆ ਜਾਵੇਗਾ-ਕੌਂਸਲਰ ਅਸਲਮ ਕਾਲਾ

ਮਲੇੇਰਕੋਟਲਾ, 17 ਮਾਰਚ (ਅਬੂ ਜ਼ੈਦ): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਜਨਤਾ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ । ਸਮੁੱਚੇ ਪੰਜਾਬ ਅੰਦਰ ਵਿਕਾਸ ਕਾਰਜ ਤੇਜੀ ਨਾਲ ਕਰਵਾਏ ਜਾ ਰਹੇ ਹਨ । ਹਰੇਕ ਗਲੀ-ਮੁਹੱਲੇ, ਪਿੰਡ ਅਤੇ ਕਸਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਜਾਨਣ ਲਈ ਵਿਧਾਇਕਾਂ ਵੱਲੋਂ ਆਪਣੇ ਕੌਂਸਲਰਾਂ ਅਤੇ ਸਰਪੰਚਾਂ ਨਾਲ ਮੀਟਿੰਗਾਂ ਕਰਕੇ ਜਮੀਨੀ ਪੱਧਰ ‘ਤੇ ਜਾ ਕੇ ਆਮ ਜਨਤਾ ਦੇ ਮਸਲੇ ਹੱਲ ਕੀਤੇ ਜਾ ਰਹੇ ਹਨ, 2027 ਤੱਕ ਮਲੇਰਕੋਟਲਾ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਲੇਰਕੋਟਲਾ ਤੋਂ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਕਿਲਾ ਰਹਿਮਤਗੜ੍ਹ ਵਾਰਡ ਨੰਬਰ 9 ਦੇ ਮੁਹੱਲਾ ਗਰੀਨ ਟਾਊਨ ਸਾਹਮਣੇ ਤਕੀਆ ਵਿਖੇ ਇੰਟਰਲਾਕ ਟਾਇਲਾਂ ਦੇ ਫਰਸ਼ ਦਾ ਉਦਘਾਟਨ ਕਰਨ ਮੌਕੇ ਕੀਤਾ । ਉਹਨਾਂ ਕਿਹਾ ਕਿ ਸਥਾਨਕ ਕੌਂਸਲਰ ਸ੍ਰੀਮਤੀ ਅਨਮ ਪਤਨੀ ਮੁਹੰਮਦ ਅਸਲਮ ਕਾਲਾ ਨੇ ਆਪਣੇ ਵਾਰਡ ਦੇ ਜੋ ਵੀ ਹੋਣ ਵਾਲੇ ਕੰਮ ਅਤੇ ਸਮੱਸਿਆਵਾਂ ਉਹਨਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਹਨ ਉਹਨਾਂ ਦਾ ਹੱਲ ਪਹਿਲ ਦੇ ਅਧਾਰ ‘ਤੇ ਕੀਤਾ ਗਿਆ ਹੈ । ਵਿਧਾਇਕ ਰਹਿਮਾਨ ਨੇ ਮੁਹੱਲਾ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕੋਈ ਵੀ ਸਮੱਸਿਆ ਜਾ ਹੋਣ ਵਾਲਾ ਕੰਮ ਹੈ ਤਾਂ ਬਿਨ੍ਹਾਂ ਝਿਜਕ ਦੱਸੋ ਤੁਰੰਤ ਹੀ ਉਸਦਾ ਹੱਲ ਕੀਤਾ ਜਾਵੇਗਾ । ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁਹੰਮਦ ਅਸਲਮ ਕਾਲਾ ਨੇ ਦੱਸਿਆ ਕਿ ਉਕਤ ਮੁਹੱਲੇ ਵਿੱਚ ਸ਼ਾਨਦਾਰ ਇੰਟਰਲਾਕ ਟਾਇਲਾਂ ਦੇ ਫਰਸ਼ ਲਈ 23 ਲੱਖ 50 ਹਜ਼ਾਰ ਰੁਪਏ ਖਰਚ ਕਰਕੇ ਖੂਬਸੂਰਤ ਦਿੱਖ ਬਣਾਈ ਜਾਵੇਗੀ ਅਤੇ ਵਾਰਡ ਬਾਕੀ ਰਹਿੰਦੇ ਕੰਮ ਵੀ ਆਗਾਮੀ ਦਿਨਾਂ ਵਿੱਚ ਮੁਕੰਮਲ ਕਰਵਾਏ ਜਾਣਗੇ । ਉਹਨਾਂ ਦੇ ਨਾਲ ਜ਼ਾਫਰ ਅਲੀ ਚੇਅਰਮੈਨ ਮਾਰਕੀਟ ਕਮੇਟੀ ਮਲੇਰਕੋਟਲਾ, ਪ੍ਰਧਾਨ ਨਗਰ ਕੌਂਸਲ ਨਸਰੀਨ ਦੇ ਪਤੀ ਅਸ਼ਰਫ ਅਬਦੁੱਲਾ, ਮੁਹੰਮਦ ਹਲੀਮ ਮਿਲਕੋਵੈਲ, ਦਰਸ਼ਨ ਸਿੰਘ ਦਰਦੀ ਤੋਂ ਇਲਾਵਾ ਵੱਡੀ ਗਿਣਤੀ ‘ਚ ਪਤਵੰਤੇ ਮੌਜੂਦ ਸਨ ।

Similar Posts

Leave a Reply

Your email address will not be published. Required fields are marked *