ਮਲੇਰਕੋਟਲਾ, 08 ਮਈ (ਅਬੂ ਜ਼ੈਦ): ਆਖਰ! ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਜਿਸ ਤੇ ਮਲੇਰਕੋਟਲਾ, ਪੰਜਾਬ ਜਾਂ ਭਾਰਤ ਹੀ ਨਹੀਂ ਬਲਿਕ ਪੂਰੇ ਵਿਸ਼ਵ ‘ਚ ਵੱਸਦੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ । ਦਹਾਕਿਆਂ ਤੋਂ ਸਟਾਰ ਇੰਪੈਕਟ ਦੇ ਸਹਿਯੋਗ ਨਾਲ ਕਿਲ੍ਹਾ ਰਹਿਮਤਗੜ੍ਹ ਦੇ ਮਿਨੀ ਸਟੇਡਿਅਮ ਵਿੱਚ ਚੱਲ ਰਹੀ ਅਲਕੌਸਰ ਫੁੱਟਬਾਲ ਅਕੈਡਮੀ ਵੱਲੋਂ 6ਵਾਂ ਸ਼ਾਨਦਾਰ ਡੇ-ਨਾਈਟ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ 11, 12, 13, ਅਤੇ 14 ਮਈ ਨੂੰ ਕਰਵਾਇਆ ਜਾ ਰਿਹਾ ਹੈ ।
ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਅਲਕੌਸਰ ਸਪੋਰਟਸ ਐਂਡ ਵੈਲਫੇਅਰ ਅਕੈਡਮੀ (ਰਜਿ.) ਦੇ ਪ੍ਰਧਾਨ ਕੌਮਾਂਤਰੀ ਫੁੱਟਬਾਲ ਖਿਡਾਰੀ ਮੁਹੰਮਦ ਨਜ਼ੀਰ (ਪੰਜਾਬ ਵਿਜ਼ੀਲੈਂਸ ਅਧਿਕਾਰੀ) ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਦੇਸ਼ ਦੀਆਂ ਨਾਮਵਰ ਡਾਊਨ ਟਾਊਨ ਸ੍ਰੀਨਗਰ, ਗੜ੍ਹਵਾਲ ਹੀਰੋਜ਼ ਗੁੜਗਾਓ, ਹਰਿਆਣਾ ਫੁੱਟਬਾਲ ਕਲੱਬ, ਮਿਨਰਵਾ ਫੁੱਟਬਾਲ ਕਲੱਬ, ਡੀ.ਪੀ. ਫੁੱਟਬਾਲ ਕਲੱਬ ਤਰਨਤਾਰਨ, ਨਾਮਧਾਰੀ ਫੁੱਟਬਾਲ ਕਲੱਬ, ਈਸਟ ਪੰਜਾਬ ਫੁੱਟਬਾਲ ਕਲੱਬ, ਸਰਾਭਾ ਫੁੱਟਬਾਲ ਕਲੱਬ, ਨਾਰੋਮਾਜਰਾ ਫੁੱਟਬਾਲ ਕਲੱਬ, ਅਲਕੌਸਰ ਫੁੱਟਬਾਲ ਕਲੱਬ, ਮਲੇਰਕੋਟਲਾ ਫੁੱਟਬਾਲ ਕਲੱਬ,ਬੀਕੇ ਸਪੋਰਟਸ ਫੁੱਟਬਾਲ ਕਲੱਬ ਟੀਮਾਂ ਭਾਗ ਲੈ ਰਹੀਆਂ ਹਨ । ਟੂਰਨਾਮੈਂਟ ਦੇ ਮੁੱਖ ਮਹਿਮਾਨ ਗੁਰਮੀਤ ਸਿੰਘ ਮੀਤ ਹੇਅਰ ਖੇਡ ਮੰਤਰੀ ਪੰਜਾਬ, ਵਿਸ਼ੇਸ਼ ਮਹਿਮਾਨ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵਿਧਾਇਕ ਮਲੇਰਕੋਟਲਾ ਅਤੇ ਸ. ਜਸਵੰਤ ਸਿੰਘ ਗੱਜਣਮਾਜਰਾ ਵਿਧਾਇਕ ਅਮਰਗੜ੍ਹ ਹੋਣਗੇ, । ਇਸ ਟੂਰਨਾਮੈਂਟ ਦਾ ਪਹਿਲਾ ਇਨਾਮ ਜਾਨ ਸੀਮਿੰਟ ਸਟੋਰ ਅਤੇ ਦੂਜਾ ਇਨਾਮ ਜ਼ੀਰੂ ਰਹਿਮਾਨੀ ਵੱਲੋਂ ਸਪਾਂਸਰ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਮਿਸਟਰ ਕ੍ਰਿਸਪਰ, ਜੇਬੀ ਰਿਟੇਲਰ ਅਤੇ ਕੇ.ਐਸ. ਗਰੁੱਪ ਵੱਲੋਂ ਵੀ ਟੂਰਨਾਮੈਂਟ ਲਈ ਵਿਸ਼ੇਸ਼ ਸਹਿਯੋਗ ਕੀਤਾ ਜਾ ਰਿਹਾ ਹੈ ।
ਇਸ ਮੌਕੇ ਮੁਹੰਮਦ ਅਸ਼ਰਫ, ਮੁਹੰਮਦ ਸ਼ਰੀਫ ਸਾਬਕਾ ਏਅਰਫੋਰਸ ਅਧਿਕਾਰੀ, ਮੁਹੰਮਦ ਸ਼ਮਸ਼ਾਦ ਸਾਦਾ, ਮੁਹੰਮਦ ਇਕਬਾਲ ਪਾਲਾ, ਮੁਹੰਮਦ ਰਿਆਜ਼, ਰਸ਼ੀਦ ਮਲਿਕ, ਮੁਹੰਮਦ ਸ਼ਮੀਮ ਢੋਟ (ਪੰਜਾਬ ਪੁਲਿਸ), ਹਾਜੀ ਮੁਹੰਮਦ ਜਮੀਲ, ਅਬਦੁਲ ਲਤੀਫ, ਅਸਰਾਰ ਉਲ ਹੱਕ, ਕੋਚ ਮੁਹੰਮਦ ਅਕਰਮ, ਕੋਚ ਸਰਫਰਾਜ ਖਾਨ, ਮੁਹੰਮਦ ਸ਼ਹਿਬਾਜ਼ ਵੀ ਮੌਜੂਦ ਸਨ ।