ਮਲੇਰਕੋਟਲਾ, 10 ਮਾਰਚ (ਅਬੂ ਜ਼ੈਦ): ਰਮਜ਼ਾਨ ਉਲ ਮੁਬਾਰਕ 2024 ਦੀ ਆਮਦ ਲਈ ਮੁਸਲਿਮ ਜਗਤ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਅੱਜ ਸਾਊਦੀ ਅਰਬ ਵਿਖੇ ਰਮਜ਼ਾਨ ਦਾ ਚੰਦ ਦੇਖਿਆ ਗਿਆ ਅਤੇ ਕੱਲ ਯਾਨੀ 11 ਮਾਰਚ ਨੂੰ ਪਹਿਲਾ ਰੋਜ਼ਾ ਰੱਖਿਆ ਜਾਵੇਗਾ । ਇਸੇ ਤਰ੍ਹਾਂ 11 ਮਾਰਚ ਨੂੰ ਭਾਰਤ ਵਿੱਚ ਰਮਜ਼ਾਨ ਦਾ ਚੰਦ ਦੇਖਿਆ ਜਾਵੇਗਾ । ਅੱਲ੍ਹਾ ਪਾਕ ਦਾ ਹੁਕਮ ਹੈ ਕਿ ਹਰ ਮੁਸਲਮਾਨ ਲਈ ਰਮਜ਼ਾਨ ਮਹੀਨੇ ਦੇ ਰੋਜ਼ੇ ਰੱਖਣੇ ਫਰਜ਼ ਹਨ । ਦੂਜੇ ਪਾਸੇ ਜੇਕਰ ਸਾਇੰਟੀਫਿਕ ਨਜ਼ਰੀਏ ਨਾਲ ਦੇਖੀਏ ਤਾਂ ਰੋਜ਼ਾ ਰੱਖਣਾ ਮੈਡੀਟੇਸ਼ਨ ਹੈ ਜੋ ਕਿ ਇਨਸਾਨੀ ਸਰੀਰ ਲਈ ਬੇਹੱਦ ਲਾਹੇਬੰਦ ਹੈ । ਕਾਰੀ ਅਨਵਾਰ ਅਹਿਮਦ ਕਾਸਮੀ ਮੋਹਤਮੀਮ ਮਦਰਸਾ ਤਹਿਫੀਜ਼ ਉਲ ਕੁਰਆਨ ਵਲੋਂ ਜਾਰੀ ਕੀਤੇ ਗਏ ਕੈਲੰਡਰ ਅਨੁਸਾਰ ਰਮਜ਼ਾਨ-ਉਲ-ਮੁਬਾਰਕ ਮਹੀਨੇ ਦੀ ਰੋਜ਼ਾ ਰੱਖਣ ਅਤੇ ਖੋਲ੍ਹਣ ਦਾ ਸਮਾਂ 12 ਮਾਰਚ ਦਿਨ ਮੰਗਲਵਾਰ ਨੂੰ ਪਹਿਲਾ ਰੋਜ਼ਾ ਸਵੇਰੇ 5:22 ਤੇ ਰੱਖਿਆ ਜਾਵੇਗਾ ਅਤੇ ਸ਼ਾਮ 6:34 ਮਿੰਟ ਤੇ ਖੋਲਿਆ ਜਾਵੇਗਾ । ਇਸੇ ਤਰਾਂ:-
13 ਮਾਰਚ ਸਵੇਰੇ 5:21 ਅਤੇ ਸ਼ਾਮ 6:35,
14 ਮਾਰਚ ਸਵੇਰੇ 5:20 ਅਤੇ ਸ਼ਾਮ 6:36,
15 ਮਾਰਚ ਸਵੇਰੇ 5:18 ਅਤੇ ਸ਼ਾਮ 6:36,
16 ਮਾਰਚ ਸਵੇਰੇ 5:17 ਅਤੇ ਸ਼ਾਮ 6:37,
17 ਮਾਰਚ ਸਵੇਰੇ 5:16 ਅਤੇ ਸ਼ਾਮ 6:38,
18 ਮਾਰਚ ਸਵੇਰੇ 5:15 ਅਤੇ ਸ਼ਾਮ 6:38,
19 ਮਾਰਚ ਸਵੇਰੇ 5:13 ਅਤੇ ਸ਼ਾਮ 6:40,
20 ਮਾਰਚ ਸਵੇਰੇ 5:12 ਅਤੇ ਸ਼ਾਮ 6:41,
21 ਮਾਰਚ ਸਵੇਰੇ 5:11 ਅਤੇ ਸ਼ਾਮ 6:41,
22 ਮਾਰਚ ਸਵੇਰੇ 5:09 ਅਤੇ ਸ਼ਾਮ 6:42,
23 ਮਾਰਚ ਸਵੇਰੇ 5:08 ਅਤੇ ਸ਼ਾਮ 6:42,
24 ਮਾਰਚ ਸਵੇਰੇ 5:07 ਅਤੇ ਸ਼ਾਮ 6:43,
25 ਮਾਰਚ ਸਵੇਰੇ 5:06 ਅਤੇ ਸ਼ਾਮ 6:44,
26 ਮਾਰਚ ਸਵੇਰੇ 5:04 ਅਤੇ ਸ਼ਾਮ 6:44,
27 ਮਾਰਚ ਸਵੇਰੇ 5:03 ਅਤੇ ਸ਼ਾਮ 6:45,
28 ਮਾਰਚ ਸਵੇਰੇ 5:03 ਅਤੇ ਸ਼ਾਮ 6:45,
29 ਮਾਰਚ ਸਵੇਰੇ 5:01 ਅਤੇ ਸ਼ਾਮ 6:46,
30 ਮਾਰਚ ਸਵੇਰੇ 5:00 ਅਤੇ ਸ਼ਾਮ 6:47,
31 ਮਾਰਚ ਸਵੇਰੇ 4:59 ਅਤੇ ਸ਼ਾਮ 6:48,
01 ਅਪ੍ਰੈਲ ਸਵੇਰੇ 4:56 ਅਤੇ ਸ਼ਾਮ 6:48,
02 ਅਪ੍ਰੈਲ ਸਵੇਰੇ 4:55 ਅਤੇ ਸ਼ਾਮ 6:48,
03 ਅਪ੍ਰੈਲ ਸਵੇਰੇ 4:54 ਅਤੇ ਸ਼ਾਮ 6:48,
04 ਅਪ੍ਰੈਲ ਸਵੇਰੇ 4:52 ਅਤੇ ਸ਼ਾਮ 6:49,
05 ਅਪ੍ਰੈਲ ਸਵੇਰੇ 4:51 ਅਤੇ ਸ਼ਾਮ 6:49,
06 ਅਪ੍ਰੈਲ ਸਵੇਰੇ 4:50 ਅਤੇ ਸ਼ਾਮ 6:50,
07 ਅਪ੍ਰੈਲ ਸਵੇਰੇ 4:48 ਅਤੇ ਸ਼ਾਮ 6:51,
08 ਅਪ੍ਰੈਲ ਸਵੇਰੇ 4:47 ਅਤੇ ਸ਼ਾਮ 6:51,
09 ਅਪ੍ਰੈਲ ਸਵੇਰੇ 4:45 ਅਤੇ ਸ਼ਾਮ 6:52,
10 ਅਪ੍ਰੈਲ ਸਵੇਰੇ 4:44 ਅਤੇ ਸ਼ਾਮ 6:52 ਵਜੇ ਖੋਲਿਆ ਜਾਵੇਗਾ।
ਲੁਧਿਆਣਾ, ਧੂਰੀ ਅਤੇ ਫਗਵਾੜਾ ਹਰ ਰੋਜ਼ (ਰੋਜ਼ਾ ਖੋਲ੍ਹਣ ਅਤੇ ਬੰਦ ਕਰਨ ਦਾ ਸਮਾਂ) ਮਲੇਰਕੋਟਲਾ ਅਨੁਸਾਰ ਹੋਵੇਗਾ। ਜਦਕਿ ਨਾਭਾ, ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਸਰਹਿੰਦ ਸ਼ਰੀਫ 2 ਮਿੰਟ, ਹੁਸ਼ਿਆਰਪੁਰ, ਚੰਡੀਗੜ੍ਹ 3 ਮਿੰਟ, ਮੋਹਾਲੀ, ਖੰਨਾ 1 ਮਿੰਟ, ਰੋਪੜ 3 ਮਿੰਟ, ਪਟਿਆਲਾ 2 ਮਿੰਟ, ਅੰਬਾਲਾ 4 ਮਿੰਟ, ਰਾਜਪੁਰਾ 2 ਮਿੰਟ ਪਹਿਲਾਂ ਹੋਵੇਗਾ । ਸੰਗਰੂਰ, ਮਾਨਸਾ 2 ਮਿੰਟ, ਸੁਨਾਮ, ਜਲੰਧਰ 3 ਮਿੰਟ, ਅਹਿਮਦਗੜ੍ਹ 2 ਮਿੰਟ, ਪਠਾਨਕੋਟ 3 ਮਿੰਟ, ਬਰਨਾਲਾ 2 ਮਿੰਟ, ਮੋਗਾ 3 ਮਿੰਟ, ਫੂਲ ਮੰਡੀ 2 ਮਿੰਟ, ਬਟਾਲਾ ਅਤੇ ਕਾਦੀਆਂ 3 ਮਿੰਟ, ਕਪੂਰਥਲਾ 2 ਮਿੰਟ, ਬਠਿੰਡਾ 4 ਮਿੰਟ, ਸ੍ਰੀ ਅੰਮ੍ਰਿਤਸਰ ਸਾਹਿਬ 4 ਮਿੰਟ, ਫ਼ਰੀਦਕੋਟ 4 ਮਿੰਟ ਬਾਅਦ ਹੋਵੇਗਾ।