ਹਾਜੀ ਅਨਵਾਰ ਅਹਿਮਦ ਨੇ ਇਲਾਕਾ ਨਿਵਾਸੀਆਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਦਾ ਭਰੋਸਾ ਦਿਲਵਾਇਆ
ਮਾਲੇਰਕੋਟਲਾ, 22 ਮਾਰਚ (ਅਬੂ ਜ਼ੈਦ): ਇੰਤਜ਼ਾਮੀਆ ਕਮੇਟੀ ਕਬਰਿਸਤਾਨ ਕਿਲ੍ਹਾ ਰਹਿਮਤ ਗੜ੍ਹ ਅਤੇ ਪਤਵੰਤਿਆਂ ਵੱਲੋਂ ਕਬਰਿਸਤਾਨ ਦੀ ਚਾਰਦੀਵਾਰੀ ਦੀ ਉਸਾਰੀ ਲਈ ਗ੍ਰਾਂਟ ਲੈਣ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਦੇ ਨਾਮ ਪਾਰਟੀ ਦੇ ਡਿਸਟ੍ਰਿਕਟ ਸੀਨੀਅਰ ਵਾਈਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਾਜੀ ਅਨਵਾਰ ਅਹਿਮਦ ਬਿੱਟੂ ਚੌਹਾਨ ਨੂੰ ਮੰਗ ਪੱਤਰ ਦਿੱਤਾ । ਹਾਜੀ ਅਨਵਾਰ ਅਹਿਮਦ ਨੇ ਭਰੋਸਾ ਦਿਲਵਾਇਆ ਕਿ ਉਹ ਸ. ਸਿਮਰਨਜੀਤ ਸਿੰਘ ਮਾਨ ਤੋਂ ਇਲਾਕਾ ਨਿਵਾਸੀਆਂ ਦੀ ਮੰਗਾਂ ਲਈ ਸਿਫਾਰਿਸ਼ ਕਰਨਗੇ । ਇਸ ਮੌਕੇ ਐਡਵੋਕੇਟ ਮੁਹੰਮਦ ਮਾਰੂਫ਼ ਥਿੰਦ, ਮਾਸਟਰ ਇਸਰਾਰ ਉਲ ਹੱਕ, ਹਕੀਮ ਮੁਹੰਮਦ ਜਮੀਲ, ਮੁਹੰਮਦ ਸਲੀਮ ਟੈਂਟ ਹਾਊਸ, ਮੁਹੰਮਦ ਮੁਸਤਫ਼ਾ, ਅਖ਼ਤਰ ਅਲੀ, ਖ਼ੁਸ਼ੀ ਮੁਹੰਮਦ, ਮਿਸਤਰੀ ਮੁਹੰਮਦ ਹਬੀਬ, ਅਬਦੁੱਲ ਲਤੀਫ਼, ਮੁਹੰਮਦ ਇਮਰਾਨ, ਚਿਰਾਗ਼ ਦੀਨ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ ।