ਫਰੀਡਮ ਫਾਈਟਰ ਦੇ ਉਤਰਾਅਧਿਕਾਰੀ ਸੰਸਥਾ ਦੀ ਮੀਟਿੰਗ ਹੋਈ

author
0 minutes, 0 seconds Read

ਮਲੇਰਕੋਟਲਾ, 19 ਮਾਰਚ (ਅਬੂ ਜ਼ੈਦ): ਫਰੀਡਮ ਫਾਈਟਰ ਦੇ ਉਤਰਾਅਧਿਕਾਰੀ ਸੰਸਥਾ ਪੰਜਾਬ (ਰਜਿ. 196) ਦੀ ਇੱਕ ਅਹਿਮ ਮੀਟਿੰਗ ਐਡੀਸ਼ਨਲ ਡਿਪਟੀ ਕਮਿਸ਼ਨਰ ਮਲੇਰਕੋਟਲਾ ਦੀ ਪ੍ਰਧਾਨਗੀ ‘ਚ ਹੋਈ । ਜਿਸ ਵਿੱਚ ਬੈਨੀਫਿਟ ਵਿਦ ਆਊਟ ਕੰਡੀਸ਼ਨਜ਼, ਕੋਟੇ ਨੂੰ ਲਾਗੂ ਕਰਨ ਸਬੰਧੀ, ਫਰੀਡਮ ਫਾਈਟਰ ਨੂੰ ਵੱਖ-ਵੱਖ ਵਿਭਾਗਾਂ ਵਿੱਚ ਸਨਮਾਣ ਦੇਣ ਸਬੰਧੀ, ਡਿਫੈਂਸ ਕੰਟੀਨ ਸਹੂਲ਼ਤ, ਰੇਲਵੇ ਰਿਜ਼ਰਵੇਸ਼ਨ ਸਹੂਲਤ ਸਮੇਤ ਵੱਖ-ਵੱਖ ਮੁੱਦਿਆਂ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਗਈ । ਇਸ ਮੌਕੇ ਸੂਬਾ ਜਨਰਲ ਸਕੱਤਰ ਰਾਣਾ ਜਸਪ੍ਰੀਤ ਸਿੰਘ, ਪਰਮਜੀਤ ਸਿੰਘ ਪ੍ਰਧਾਨ, ਜਗਮੇਲ ਸਿੰਘ ਜਨਰਲ ਸਕੱਤਰ, ਮੀਤ ਪ੍ਰਧਾਨ ਪਰਗਟ ਸਿੰਘ, ਹਰਜੀਤ ਸਿੰਘ ਮੀਤ ਪ੍ਰਧਾਨ, ਖਜਾਨਚੀ ਅਮਨਦੀਪ ਸਿੰਘ, ਮੁਹੰਮਦ ਅਸਲਮ ਪ੍ਰੈਸ ਸਕੱਤਰ ਤੋਂ ਇਲਾਵਾ ਸੰਸਥਾ ਦੇ ਮੈਂਬਰ ਮੌਜੂਦ ਸਨ ।

Similar Posts

Leave a Reply

Your email address will not be published. Required fields are marked *