ਨਵਦੀਪ ਸਿੰਘ ਜਲਵੇੜਾ ਅਤੇ ਸਾਥੀਆਂ ਦੀ ਰਿਹਾਈ ਦੀ ਮੰਗ
ਸ਼ੰਭੂ/ਮਲੇਰਕੋਟਲਾ, 20 ਅਪ੍ਰੈਲ (ਬਿਉਰੋ): ਦੇਸ਼ ਭਰ ਦੇ ਕਿਸਾਨਾਂ ਦਾ ਅੰਦੋਲਨ 13 ਫਰਵਰੀ ਤੋਂ ਲਗਾਤਾਰ ਪੰਜਾਬ ਹਰਿਆਣਾ ਦੀਆਂ ਸੀਮਾਵਾਂ ਉੱਤੇ ਚੱਲ ਰਿਹਾ ਹੈ । ਕਿਸਾਨਾਂ ਦੇ ਦਿੱਲੀ ਕੂਚ ਦੇ ਪ੍ਰੋਗਰਾਮ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਪੰਜਾਬ-ਹਰਿਆਣਾ ਦੀਆਂ ਹੱਦਾਂ ਉੱਤੇ ਹੀ ਰੋਕ ਲਿਆ ਸੀ ਇਸ ਦੌਰਾਨ ਕਿਸਾਨਾਂ ਉੱਤੇ ਬਲ ਪ੍ਰਯੋਗ ਵੀ ਕੀਤਾ ਗਿਆ । ਨੌਜਵਾਨ ਸ਼ੁਭ ਕਰਨ ਸਿੰਘ ਸਮੇਤ ਦਰਜਨ ਕਿਸਾਨ ਸ਼ਹੀਦ ਗਏ ਅਤੇ ਸੈਂਕੜੇ ਜ਼ਖਮੀ ਹੋ ਗਏ, ਪੈਲਟ ਗਨ ਕਾਰਣ ਕਈਆਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ । 67 ਦਿਨਾਂ ਬਾਦ ਕਿਸਾਨ ਅੰਦੋਲਨ ਨੇ ਇੱਕ ਨਵਾਂ ਰੁੱਖ ਅਖਤਿਆਰ ਕਰ ਲਿਆ ਜਦੋਂ ਹਰਿਆਣਾ ਦੇ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਵੇੜਾ ਅਤੇ ਉਸਦੇ ਸਾਥੀਆਂ ਨੂੰ ਮੋਹਾਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ । ਇਸ ਦੇ ਰੋਸ ਵਜੋਂ ਕਿਸਾਨਾਂ ਨੇ ਨਵਦੀਪ ਅਤੇ ਸਾਥੀਆਂ ਨੂੰ ਰਿਹਾਅ ਕਰਵਾਉਣ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਅਤੇ ਸ਼ੰਭੂ ਰੇਲਵੇ ਸ਼ਟੇਸ਼ਨ ਉੱਤੇ ਧਰਨਾ ਲਗਾ ਲਿਆ ਜੋ 17 ਅਪ੍ਰੈਲ ਤੋਂ ਲਗਾਤਾਰ ਜਾਰੀ ਹੈ । ਜਿਸ ਕਾਰਣ ਇਸ ਮੁੱਖ ਰੇਲ ਮਾਰਗ ਦੀਆਂ ਦਰਜਨਾਂ ਟਰੇਨਾਂ ਰੱਦ ਕਰਨੀਆਂ ਪਈਆਂ ਅਤੇ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਵੀ ਆ ਰਹੀਆਂ ਹਨ ।
ਵੀਰਵਾਰ ਨੂੰ ਜੰਮੂ ਤੋਂ ਕਾਨਪੁਰ ਸੇਂਟਰਲ (12470) ਦੇ ਵਿੱਚ ਚਲਣ ਵਾਲੀ ਟ੍ਰੇਨ ਵੀ ਰੱਦ ਰਹੀ । ਸ਼ੁੱਕਰਵਾਰ ਨੂੰ ਸ਼੍ਰੀ ਮਾਤਾ ਵੈਸ਼ਣੋ ਦੇਵੀ ਕੋਟਾ ਤੋਂ ਨਵੀਂ ਦਿੱਲੀ (22478) ਨੂੰ ਵੀ ਰੱਦ ਕਰ ਦਿੱਤਾ ਗਿਆ । ਅਜਿਹੇ ਵਿੱਚ ਸ਼ਤਾਬਦੀ ਟ੍ਰੇਨ ਵੀ ਰੱਦ ਰਹੀ । ਸ਼ੰਭੂ ਵਿੱਚ ਰੇਲ ਟ੍ਰੈਕ ਉੱਤੇ ਕਿਸਾਨਾਂ ਦੇ ਧਰਨੇ ਦੇ ਕਾਰਨ ਇਸਦਾ ਅਸਰ ਜਲੰਧਰ ਰੇਲਵੇ ਸਟੇਸ਼ਨ ਉੱਤੇ ਵੀ ਦਿਖਾਈ ਦਿੱਤਾ । ਲੁਧਿਆਣਾ ਤੋਂ ਆਉਣ ਵਾਲੀਆਂ ਦੇ ਵੱਲੋਂ ਆਉਣ ਵਾਲੀਆਂ ਰੇਲਾਂ ਦੇ ਰੂਟ ਡਾਇਵਰਟ ਕਰਨ ਕਾਰਣ ਦੇਰੀ ਨਾਲ ਪਹੁੰਚ ਰਹੀਆਂ ਹਨ । ਅਮ੍ਰਿਤਸਰ- ਚੰਡੀਗੜ ਐਕਸਪ੍ਰੈਸ (12032), ਨਵੀਂ ਦਿੱਲੀ-ਅਮ੍ਰਿਤਸਰ (12459), ਪੁਰਾਣੀ ਦਿੱਲੀ – ਜਲੰਧਰ ਸਿਟੀ ਐਕਸਪ੍ਰੈਸ (14681), ਪੁਰਾਣੀ ਦਿੱਲੀ- ਸ਼੍ਰੀ ਮਾਤਾ ਵੈਸ਼ਣੋ ਦੇਵੀ, ਨਵੀਂ ਦਿੱਲੀ – ਅਮ੍ਰਿਤਸਰ (12013), ਅਮ੍ਰਿਤਸਰ – ਨਵੀਂ ਦਿੱਲੀ (12498) ਦੇ ਇਲਾਵਾ 15 ਪੈਸੇਂਜਰ ਰੇਲਗਾਡੀਆਂ ਵੀ ਰੱਦ ਰਹੀਆਂ ।
ਇਸ ਤੋਂ ਇਲਾਵਾ ਇਹ ਟਰੇਨਾਂ ਰੱਦ ਰਹਿਣਗੀਆਂ: ਸ਼ੁੱਕਰਵਾਰ ਨੂੰ ਨਵੀਂ ਦਿੱਲੀ – ਅਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ (12029), ਅਮ੍ਰਿਤਸਰ – ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ (12014) , ਸ੍ਰੀ ਮਾਤਾ ਵੈਸ਼ਣੋ ਦੇਵੀ ਕੋਟਾ – ਨਵੀਂ ਦਿੱਲੀ (22478), ਹਿਸਾਰ – ਅਮ੍ਰਿਤਸਰ (14653) ਦੇ ਇਲਾਵਾ ਕਈ ਪੈਸੇਂਜਰ ਰੇਲਗਾਡੀਆਂ ਵੀ ਰੱਦ ਰਹਿਣਗੀਆਂ । ਯਾਤਰੀਆਂ ਨੂੰ ਡਾਹਢੀ ਪਰੇਸ਼ਾਨੀ ਦਾ ਕਰਣਾ ਪਿਆ ਸਾਹਮਣਾ ਕਰਨਾ ਪਿਆ । ਬੀਤੇ ਦਿਨ ਮਾਤਾ ਵੈਸ਼ਣੋ ਦੇਵੀ ਕੋਟਾ ਤੋਂ ਅੰਬੇਦਕਰ ਨਗਰ ਦੇ ਵਿੱਚ ਚਲਣ ਵਾਲੀ ਟ੍ਰੇਨ ਗਿਣਤੀ (12920) ਨੂੰ ਸਾਹਨੇਵਾਲ , ਚੰਡੀਗੜ , ਅੰਬਾਲੇ ਦੇ ਰਸਤੇ ਸੇ ਭੇਜਿਆ ਗਿਆ । ਸ੍ਰੀ ਮਾਤਾ ਵੈਸ਼ਣੋ ਦੇਵੀ ਕੋਟਾ ਤੋਂ ਗਾਂਧੀਧਾਮ ਦੇ ਵਿੱਚ ਚਲਣ ਵਾਲੀ ਟ੍ਰੇਨ (12474) ਨੂੰ ਲੁਧਿਆਣਾ- ਜਾਖਲ ਰਾਹੀਂ ਨਵੀਂ ਦਿੱਲੀ ਦੇ ਵੱਲ ਭੇਜਿਆ ਗਿਆ ।



