ਤੀਜਾ ਕੁਸ਼ਤੀ ਦੰਗਲ ਭਲਕੇ, ਢਾਈ ਲੱਖ ਦੀ ਛਿੰਜ ‘ਤੇ ਹੋਣਗੇ ਮੱਲ੍ਹਾਂ ਦੇ ਘੋਲ

author
0 minutes, 3 seconds Read

ਪ੍ਰਵੇਜ਼ ਖਾਨ ਅਰਮੀਨੀਆ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ

ਮਲੇਰਕੋਟਲਾ, 02 ਨਵੰਬਰ (ਅਬੂ ਜ਼ੈਦ): ਕੁਸ਼ਤੀ ਦੇ ਖੇਤਰ ‘ਚ ਮਲੇਰਕੋਟਲਾ ਦਾ ਨਾਮ ਪੂਰੇ ਦੇਸ਼ ‘ਚ ਮਸ਼ਹੂਰ ਹੈ । ਇੱਥੋਂ ਦੇ ਬਾਬੂ ਜੌੜਾ, ਪੱਪੂ, ਅਬਦੁਲ ਗਫੂਰ, ਜਾਲਾ, ਮੁਹੰਮਦ ਮੁਨੀਰ, ਬਾਬੂ, ਮੁਹੰਮਦ ਲਤੀਫ, ਪੰਦਰੀ, ਸੁਲੇਮਾਨ ਲੀਲਾ ਕਿਲਾ, ਸੁਹੇਲ ਸ਼ਕੀਲ ਆਦਿ ਪਹਿਲਵਾਨਾਂ ਨੇ ਦੇਸ਼ ਵਿਦੇਸ਼ ਵਿੱਚ ਖੁਬ ਨਾਮਣਾ ਖੱਟਿਆ ਹੈ । ਉਸਤਾਦ ਪਾਲਾ, ਇਸਹਾਕ, ਭੋਲਾ, ਗਫੂਰ ਸਮੇਤ ਅੱਧੀ ਦਰਜਨ ਅਖਾੜੇ ਪਹਿਲਵਾਨਾਂ ਦੀ ਪਨੀਰੀ ਤਿਆਰ ਕਰਨ ‘ਚ ਮੁੱਖ ਭੂਮਿਕਾ ਰੱਖਦੇ ਹਨ । ਮਲੇਰਕੋਟਲਾ ਦੇ ਕੁਸ਼ਤੀ ਦੰਗਲ ਵੀ ਆਪਣੀ ਵਿਲੱਖਣ ਪਹਿਚਾਣ ਰੱਖਦੇ ਹਨ ।

ਇਸੇ ਲੜੀ ਤਹਿਤ 03 ਨਵੰਬਰ ਨੂੰ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਵਿਰਸਾ ਸਪੋਰਟਸ ਕਲੱਬ ਵੱਲੋਂ ਤੀਸਰਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ । ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਲੱਬ ਦੇ ਪ੍ਰਧਾਨ ਸ਼ਹਿਬਾਜ਼, ਆਮਿਰ ਬਾਵਾ, ਅਨਵਰ ਪੱਮੀ, ਇਮਤਿਆਜ਼ ਪਹਿਲਵਾਨ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਦੇਸ਼ ਦੇ ਨਾਮੀ ਪਹਿਲਵਾਨ ਹਿੱਸਾ ਲੈ ਰਹੇ ਹਨ । ਦੰਗਲ ਵਿੱਚ ਪਹਿਲੀ ਝੰਡੀ 2,51,00 ਰੁਪਏ, ਦੂਜੀ ਝੰਡੀ 2,51,00 ਰੁਪਏ, ਤੀਜੀ ਝੰਡੀ 1,51,000 ਰੁਪਏ ਅਤੇ ਚੌਥੀ ਝੰਡੀ 51 ਹਜ਼ਾਰ ਰੁਪਏ ਦੀ ਹੋਵੇਗੀ । ਉਹਨਾਂ ਦੱਸਿਆ ਕਿ ਕੁਸ਼ਤੀ ਦੰਗਲ ਦੇ ਮੁੱਖ ਮਹਿਮਾਨ ਪ੍ਰਵੇਜ਼ ਖਾਨ ਐਮਡੀ ਇੰਡੀਅਨ ਮਹਿਕ ਗਰੁੱਪ ਆਫ ਹੋਟਲਜ਼ ਅਰਮੀਨੀਆ ਹੋਣਗੇ ਅਤੇ ਵਿਸ਼ੇਸ਼ ਮਹਿਮਾਨ ਮੁਹੰਮਦ ਸ਼ਫੀਕ (ਐਮਡੀ ਰਾਇਲ ਹਿਲਜ਼ ਹੋਟਲ) ਹੋਣਗੇ । ਪ੍ਰੈਸ ਦੇ ਮਾਧਿਅਮ ਰਾਹੀਂ ਕੁਸ਼ਤੀ ਦੰਗਲ ਵਿੱਚ ਪਹੁੰਚਣ ਲਈ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਭਰ ਦੇ ਖੇਡ ਪ੍ਰੇਮੀਆਂ ਨੂੰ ਖੁੱਲ੍ਹਾ ਸੱਦਾ ਦਿਤਾ ਜਾਂਦਾ ਹੈ ।

ਉਚੇਚੇ ਤੌਰ ‘ਤੇ ਦੱਸਣਯੋਗ ਹੈ ਕਿ ਪ੍ਰਵੇਜ਼ ਖਾਨ ਬਹੁਤ ਹੀ ਨੇਕਦਿਲ ਇਨਸਾਨ ਹਨ, ਮਲੇਰਕੋਟਲਾ ਦੇ ਜੰਮਪਲ ਹਨ ਅਤੇ ਯੂਰਪੀਅਨ ਦੇਸ਼ ਅਰਮੀਨੀਆ ‘ਚ ਇੰਡੀਅਨ ਰੈਸਟੋਰੈਂਟ ਚਲਾਉਂਦੇ ਹਨ ।

“ਹਜ਼ਰਤ ਮੁਹੰਮਦ (ਸਲ.) ਨੇ ਫਰਮਾਇਆ ਹੈ ਕਿ ਜੇਕਰ ਤੁਹਾਡਾ ਗੁਆਂਢੀ ਭੁੱਖਾ ਹੈ ਤਾਂ ਤੁਹਾਡੇ ‘ਤੇ ਖਾਣਾ ਹਰਾਮ ਹੈ”

ਭਾਵੇਂ ਕਿ ਉਹ ਕਿਸੇ ਵੀ ਧਰਮ ਦਾ ਹੋਵੇ।

2020 ‘ਚ ਅਰਮੀਨੀਆ-ਅਜ਼ਰਬਾਈਜਾਨ ਦਰਮਿਆਨ ਜੰਗ ਛਿੜ ਗਈ ਸੀ ਹਜ਼ਾਰਾਂ ਲੋਕ ਬੇਘਰ ਹੋ ਗਏ ਅਤੇ ਅਰਮੇਨੀਆ ਦੀ ਰਾਜਧਾਨੀ ਯੇਰੇਵਨ ਵਿੱਚ ਪਹੁੰਚ ਗਏ ਜਿੱਥੇ ਪ੍ਰਵੇਜ਼ ਖਾਨ ਨੇ ਅੱਲ੍ਹਾ ਦੇ ਰਸੂਲ (ਸਲ.) ਦੀ ਹਦੀਸ ਉੱਤੇ ਅਮਲ ਕਰਦਿਆਂ ਆਪਣੇ ਹੋਟਲਾਂ ‘ਚ ਬਿਨ੍ਹਾਂ ਕਿਸੇ ਭੇਦਭਾਵ ਦੇ ਹਜ਼ਾਰਾਂ ਲੋਕਾਂ ਲਈ ਮੁਫਤ ਖਾਣੇ ਦਾ ਪ੍ਰਬੰਧ ਕੀਤਾ । ਇੱਕ ਮਲੇਰਕੋਟਲਾ ਮੂਲ ਦੇ ਮੁਸਲਿਮ ਭਾਰਤੀ ਰੈਸਟੋਰੈਂਟ ਵੱਲੋਂ ਅਰਮੀਨੀਆ-ਅਜ਼ਰਬਾਈਜਾਨ ਯੁੱਧ ਦੌਰਾਨ ਸ਼ਰਨਾਰਥੀਆਂ ਦੀ ਮਦਦ ਕਰ ਪੂਰੇ ਵਿਸ਼ਵ ਦਾ ਧਿਆਨ ਆਪਣੇ ਵੱਲ ਖਿੱਚਿਆ ਜਿਸ ਨੂੰ ਬੀਬੀਸੀ, ਇੰਡੀਅਨ ਐਕਸਪ੍ਰੈਸ, ਲੱਲਨਟਾਪ ਸਮੇਤ ਕੌਮੀ-ਕੌਮਾਂਤਰੀ ਮੀਡੀਆ ਨੇ ਕਵਰ ਕੀਤਾ ਅਤੇ “ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡਾ ਕਰਮ ਹੈ” ਦੇ ਇਸ ਉਪਰਾਲੇ ਦੀ ਖੁਬ ਸ਼ਲਾਘਾ ਕੀਤੀ । ਰਿਹਾ ਹੈ। ਪ੍ਰਵੇਜ਼ ਅਲੀ ਖਾਨ ਆਪਣੀ ਪਤਨੀ ਅਤੇ ਦੋ ਬੇਟੀਆਂ ਨਾਲ ਯੇਰੇਵਨ ਵਿੱਚ ਭਾਰਤੀ ਮਹਿਕ ਰੈਸਟੋਰੈਂਟ ਚਲਾਉਂਦੇ ਹਨ । ਪਿਛਲੇ ਦਿਨੀਂ “ਕਿਲਾ ਫੁੱਟਬਾਲ ਕੱਪ” ਡੇ-ਨਾਈਟ ਟੂਰਨਾਮੈਂਟ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਤਸ਼ਰੀਫ ਲਿਆਏ ਪ੍ਰਵੇਜ਼ ਖਾਨ ਨੇ ਜਿੱਥੇ ਜੇਤੂ ਟੀਮ ਨੂੰ ਪਹਿਲਾ ਇਨਾਮ ਇੱਕ ਲੱਖ ਇੱਕ ਹਜ਼ਾਰ ਰੁਪਏ ਦਿੱਤਾ ਉੱਥੇ ਹੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵਿੱਚ ਲੱਖਾਂ ਰੁਪਏ ਦੇ ਇਨਾਮ ਦਿੱਤੇ ਜਿਸ ਨਾਲ ਟੂਰਨਾਮੈਂਟ ਦਾ ਉਤਸ਼ਾਹ ਦਰਸ਼ਕਾਂ ਵਿੱਚ ਬੇਹੱਦ ਵੱਧ ਗਿਆ । ਇਸ ਤੋਂ ਇਲਾਵਾ ਅਲਕੌਸਰ ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਦੀ ਵੀ ਖੁਬ ਹੌਸਲਾ ਅਫਜ਼ਾਈ ਕੀਤੀ ਅਤੇ ਟੂਰਨਾਮੈਂਟ ਨੂੰ ਚਾਰ ਚੰਨ ਲਗਾ ਦਿੱਤੇ ਜਿਸ ਲਈ ਪ੍ਰਬੰਧਕ ਉਹਨਾਂ ਦੇ ਦਿਲੋਂ ਧੰਨਵਾਦੀ ਹਨ।

Similar Posts

Leave a Reply

Your email address will not be published. Required fields are marked *