ਪੰਜਾਬ ਵਕਫ ਬੋਰਡ ਦਾ ਪ੍ਰਸ਼ਾਸਕੀ ਅਧਿਕਾਰੀ ਅਸਲਮ ਮੁਅੱਤਲ, ਬੋਰਡ ਅੰਦਰ “ਸਭ ਚੰਗਾ ਨਹੀਂ” ਦੇ ਸੰਕੇਤ

author
0 minutes, 2 seconds Read

ਮਲੇਰਕੋਟਲਾ, 03 ਅਗਸਤ (ਅਬੂ ਜ਼ੈਦ): ਪੰਜਾਬ ਵਕਫ ਬੋਰਡ ਆਏ ਦਿਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ । ਇਸੇ ਲੜੀ ਤਹਿਤ ਪੰਜਾਬ ਵਕਫ਼ ਬੋਰਡ ਦੇ ਲੰਬੇ ਸਮੇਂ ਤੋਂ ਅਖੌਤੀ ਮਾਲਕ ਕਹੇ ਜਾਂਦੇ ਮੁਹੰਮਦ ਅਸਲਮ ਪ੍ਰਸ਼ਾਸਕੀ ਅਧਿਕਾਰੀ ਨੂੰ ਗੰਭੀਰ ਦੁਰਾਚਾਰ ਕਰਨ ਅਤੇ ਦਫ਼ਤਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। ਬੋਰਡ ਦੇ ਲੈਟਰ ਨੰਬਰ: 5(l)/Estab.lll/3223-29 ਮਿਤੀ:02.09.2025 ਰਾਹੀਂ ਹੁਕਮ ਜਾਰੀ ਕੀਤੇ ਗਏ ਹਨ । ਮੁਅੱਤਲੀ ਦੌਰਾਨ ਉਨ੍ਹਾਂ ਦਾ ਮੁੱਖ ਦਫਤਰ ਪੰਜਾਬ ਵਕਫ਼ ਬੋਰਡ ਫਰੀਦਕੋਟ ਦੇ ਸ਼ਾਖਾ ਦਫ਼ਤਰ ਵਿਖੇ ਹੋਵੇਗਾ । ਇਸ ਤੋਂ ਇਲਾਵਾ ਮੁਹੰਮਦ ਅਸਲਮ ਨੂੰ ਸਮਰੱਥ ਅਧਿਕਾਰੀ ਦੀ ਪੂਰਵ ਆਗਿਆ ਤੋਂ ਬਿਨਾ ਆਪਣਾ ਦਫਤਰ ਨਾ ਛੱਡਣ ਦਾ ਨਿਰਦੇਸ਼ ਦਿੱਤਾ ਗਿਆ ।

ਜ਼ਿਕਰਯੋਗ ਹੈ ਕਿ ਬੋਰਡ ਦੇ ਮੁਅੱਤਲ ਹੋਏ ਅਧਿਕਾਰੀ ਮੁਹੰਮਦ ਅਸਲਮ ਉੱਤੇ ਪਹਿਲਾਂ ਬੋਰਡ ਦੀ ਹੀ ਮੁਲਾਜ਼ਮ ਵੱਲੋਂ ਰੇਪ ਦੇ ਆਰੋਪ ਵੀ ਲੱਗੇ, ਚੰਡੀਗੜ੍ਹ ਦੇ ਥਾਣਾ ਸੈਕਟਰ 39 ਵਿੱਚ ਐਫ.ਆਈ.ਆਰ. ਨੰਬਰ: 0268 ਮਿਤੀ: 30-08-2025 ਨੂੰ ਹੋਈ ਸੀ । ਇਸ ਤੋਂ ਇਲਾਵਾ ਪੰਜਾਬ ਵਕਫ ਬੋਰਡ ਦੇ ਖਾਤੇ ਵਿੱਚੋਂ ਕਰੋੜਾਂ ਰੁਪਏ ਚੈਕਾਂ ਰਾਹੀਂ ਮਿਲੀਭੁਗਤ ਕਰਕੇ ਕਢਵਾਉਣ ਦੇ ਵੀ ਇਲਜ਼ਾਮ ਲੱਗੇ ਸਨ ਜਿਸਦਾ ਮਾਮਲਾ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਲੰਭਿਤ ਹੈ ਜਿਸਦੀ ਮੀਡੀਆ ਵਿੱਚ ਵੀ ਖੂਬ ਚਰਚਾ ਰਹੀ ਪਰੰਤੂ ਬੋਰਡ ਦੇ ਚੇਅਰਮੈਨ, ਮੈਂਬਰਾਂ ਅਤੇ ਸੀਈਓਜ਼ ਵੱਲੋਂ ਅੱਜ ਤੱਕ ਐਨੀ ਵੱਡੀ ਠੱਗੀ ਉੱਤੇ ਕੋਈ ਪੁੱਖਤਾ ਫੈਸਲਾ ਨਹੀਂ ਲਿਆ ਗਿਆ ।

ਚੇਅਰਮੈਨ ਦੇ ਐਨੇ ਸਖਤ ਹੁਕਮਾਂ ਤੋਂ ਸਾਫ ਜ਼ਾਹਰ ਹੋ ਰਿਹਾ ਹੈ ਕਿ ਪੰਜਾਬ ਵਕਫ ਬੋਰਡ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ ਕਿਉਂਕਿ ਅਦਾਰੇ ਦੇ ਉੱਚ ਅਧਿਕਾਰੀ ਨੂੰ ਦੁਰਾਚਾਰ ਅਤੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ ਮੁਅੱਤਲ ਕਰਨਾ ਕੋਈ ਛੋਟੀ ਗੱਲ ਨਹੀਂ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਤੋਂ ਬੋਰਡ ਬਣਿਆ ਹੈ ਉਦੋਂ ਤੋਂ ਹੀ ਮੈਂਬਰ ਅਤੇ ਅਧਿਕਾਰੀਆਂ ਵਿੱਚ ਤਾਲਮੇਲ ਨਹੀਂ ਬਣ ਰਿਹਾ ਹੈ । ਪੰਜਾਬ ਦੇ ਮੁਸਲਮਾਨਾਂ ਨੂੰ ਪ੍ਰਸਿੱਧ ਸਮਾਜਸੇਵੀ ਉਦਯੋਗਪਤੀ ਦੇ ਚੇਅਰਮੈਨ ਬਨਣ ਨਾਲ ਵੱਡੀਆਂ ਉਮੀਦਾਂ ਜਾਗੀਆਂ ਸਨ ਕਿ ਹੁਣ ਬੋਰਡ ਰਾਹੀਂ ਮੁਸਲਮਾਨਾਂ ਸਿੱਖਿਆ, ਸਿਹਤ ਅਤੇ ਰੋਜ਼ਗਾਰ ਲਈ ਮਿਸਾਲੀ ਕੰਮ ਕੀਤੇ ਜਾਣਗੇ । ਅਫਸੋਸ ਕਿ ਆਪਸੀ ਕਿੜ੍ਹਾਂ ਕੱਢਣ ਅਤੇ ਖਿੱਚ-ਧੁਹ ਤੋਂ ਇਲਾਵਾ ਕੁਝ ਵੀ ਨਹੀਂ ਹੋ ਸਕਿਆ । ਬਾਕੀ ਸਰਕਾਰ ਦਾ ਸਮਾਂ ਬਹੁਤ ਥੋੜਾ ਹੀ ਰਹਿ ਗਿਆ ਹੈ ਆਗਾਮੀ ਮਹੀਨਿਆਂ ਵਿੱਚ ਤਾਂ ਸਰਕਾਰ ਵਿੱਚ ਪ੍ਰਾਹੁਣੇ ਆਏ ਹੋਏ ਵਰਕਰ ਵੀ ਘਰ ਵਾਪਸੀ ਕਰਨ ਲੱਗ ਜਾਣਗੇ ।

Similar Posts

Leave a Reply

Your email address will not be published. Required fields are marked *