ਮਲੇਰਕੋਟਲਾ, 27 ਅਕਤੂਬਰ (ਅਬੂ ਜ਼ੈਦ): ਦੀ ਰੈਵੀਨਿਊ ਕਾਨੂੰਗੋ ਐਸੋਸੀਏਸਨ ਜ਼ਿਲ੍ਹਾ ਮਾਲੇਰਕੋਟਲਾ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਵਿਜੇਪਾਲ ਸਿੰਘ ਢਿੱਲੋਂ ਅਤੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਔਲਖ ਦੀ ਅਗਵਾਈ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਵਿਰਾਜ ਸ਼ਿਆਮ ਕਰਨ ਤਿੜਕੇ ਜੀ ਨੂੰ ਮਿਿਲਆ। ਇਸ ਸਮੇਂ ਡਿਪਟੀ ਕਮਿਸ਼ਨਰ ਨੂੰ ਪਿਛਲੇ ਸਮੇਂ ਤੋਂ ਲਮਕਦੀਆਂ ਮੰਗਾਂ ਸੰਬੰਧੀ ਜਾਣੂ ਕਰਵਾਇਆ ਗਿਆ ਜਿਵੇਂ ਕਿ ਪੇਪਰ ਪਾਸ ਕਾਨੂੰਗੋ ਨੂੰ ਤਰੱਕੀ ਦੇ ਕੇ ਨਾਇਬ ਤਹਿਸੀਲਦਾਰ ਵਾ ਪਟਵਾਰੀ ਤੋਂ ਕਾਨੂੰਗੋ ਪਦ ਉਨਤ ਕਰਨ ਸਬੰਧੀ, ਦਫ਼ਤਰਾਂ ਵਿੱਚ ਫਰਨੀਚਰ, ਨਾਇਬ ਤਹਿਸੀਲਦਾਰ ਦੀ ਵਿਭਾਗੀ ਪ੍ਰੀਖਿਆ ਲੈਣ ਸਬੰਧੀ ਮੰਗ ਪੱਤਰ ਦਿੱਤਾ ਗਿਆ । ਇਸ ਸਮੇਂ ਡਿਪਟੀ ਕਮਿਸ਼ਨਰ ਜੀ ਵੱਲੋਂ ਭਰੋਸਾ ਦਿੱਤਾ ਗਿਆ ਕਿ ਜ਼ਿਲ੍ਹਾ ਪੱਧਰ ਦੀਆਂ ਮੰਗਾਂ ਇੱਥੇ ਹੀ ਹੱਲ ਕਰ ਲਈਆਂ ਜਾਣਗੀਆਂ ਅਤੇ ਪੰਜਾਬ ਪੱਧਰ ਮੰਗਾਂ ਸਬੰਧੀ ਸਿਫਾਰਸ਼ ਕਰਕੇ ਉਚ ਅਫਸਰਾਂ ਨੂੰ ਭੇਜੀ ਜਾਵੇਗੀ। ਇਸ ਸਮੇਂ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਵਫ਼ਦ ਵਿੱਚ ਜਿਲਾ ਜਨਰਲ ਸਕੱਤਰ ਕਰਮਜੀਤ ਸਿੰਘ ਵੈਦ , ਖਚਾਨਚੀ ਜਗਦੀਪ ਸਿੰਘ ਝੂੰਦਾਂ, ਹਰਿੰਦਰਜੀਤ ਸਿੰਘ ਸੋਹੀ ਅਤੇ ਚਮਕੌਰ ਸਿੰਘ ਕਲੇਰ ਸ਼ਾਮਲ ਹੋਏ ।



