ਚੰਡੀਗੜ ਕਿਸਾਨ ਭਵਨ ‘ਚ ਕੌਮੀ ਇਨਸਾਫ ਮੋਰਚੇ ਦੀ ਅਹਿਮ ਮੀਟਿੰਗ ਹੋਈ

author
0 minutes, 0 seconds Read

7 ਜਨਵਰੀ ਨੂੰ ਮੋਰਚੇ ‘ਤੇ ਵਿਸ਼ਾਲ ਇਕੱਤਰਤਾ ਕਰਨ ਦੀ ਸੰਗਤਾਂ ਨੂੰ ਅਪੀਲ

ਚੰਡੀਗੜ੍ਹ/ਮਲੇਰਕੋਟਲਾ, 20 ਦਸੰਬਰ (ਬਿਉਰੋ): ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਵੱਖ ਵੱਖ ਕਿਸਾਨ ਜਥੇਬੰਦੀਆਂ ਤੇ ਧਾਰਮਿਕ ਸੰਸਥਾਵਾਂ ਵਲੋਂ ਜੱਥੇਦਾਰ ਜਗਤਾਰ ਸਿੰਘ ਹਵਾਰੇ ਦੇ ਬਾਪੂ ਗੁਰਚਰਨ ਸਿੰਘ ਦੀ ਪ੍ਰਧਾਨਗੀ ਵਿੱਚ ਇੱਕ ਪ੍ਰਭਾਵਸ਼ਾਲੀ ਮੀਟਿੰਗ ਹੋਈ। ਜਿਸ ਵਿੱਚ ਕਈ ਪੱਖਾਂ ਤੇ ਵਿਚਾਰ ਕਰਦੇ ਹੋਏ ਮੋਰਚੇ ਦੀ ਮਜਬੂਤੀ ਲਈ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਕੌਮੀ ਮਸਲਿਆਂ ਤੇ ਸਰਕਾਰ ਤੇ ਕਿਵੇਂ ਦਬਾਅ ਬਣਾਇਆ ਜਾਵੇ ਬਾਬਤ ਲੰਬੀ ਚਰਚਾ ਹੋਈ। ਹਾਜ਼ਰੀਨ ਨੁਮਾਇੰਦਿਆਂ ਨੇ ਵਿਚਾਰ ਚਰਚਾ ਕਰਦਿਆਂ ਸੁਝਾਅ ਦਿੱਤੇ ਕਿ ਮੋਰਚੇ ਦੇ ਤਿੰਨ ਸਾਲ ਪੂਰੇ ਹੋਣ ਤੇ 07 ਜਨਵਰੀ 2026 ਨੂੰ ਸੰਗਤਾਂ ਨੂੰ ਵੱਡਾ ਇਕੱਠ ਕਰਨ ਦੀ ਅਪੀਲ ਕੀਤੀ । 02 ਜਨਵਰੀ ਨੂੰ ਉਲੀਕੇ ਪ੍ਰੋਗਰਾਮਾਂ ਲਈ ਸਹਿਯੋਗੀਆਂ ਦੀ ਮੀਟਿੰਗ ਜਿਲਾ ਵਾਰ ਬੁਲਾਈ ਜਾਵੇਗੀ ਤਾਂ ਜੋ ਜਿੰਮੇਵਾਰੀਆਂ ਤਹਿ ਕੀਤੀਆਂ ਜਾ ਸਕਣ ਤੇ ਅਗਲੇ ਪ੍ਰੋਗਰਾਮਾਂ ਦੀ ਚਰਚਾ ਵੀ ਜਿਿਲਆਂ ਵਿੱਚ ਕੀਤੀ ਜਾ ਸਕੇ। ਸ. ਗੁਰਦੀਪ ਸਿੰਘ ਬਠਿੰਡਾ ਨੇ ਮੁਖ ਭੂਮਿਕਾ ਨਿਭਾਈ । ਡਾ. ਦਰਸ਼ਨਪਾਲ  ਨੇ ਸੰਗਤ ਤੋਂ ਪ੍ਰੋਗਰਾਮਾਂ ਦੀ ਪਰਵਾਨਗੀ ਵੀ ਲਈ। ਇਸ ਦੌਰਾਨ ਪਹੁੰਚੇ ਹੋਏ ਕਿਸਾਨ ਲੀਡਰਾਂ ਵਿਚੋਂ ਸ. ਨਿਰਭੈ ਸਿੰਘ ਢੁਡੀਕੇ, ਸ.ਬਲਦੇਵ ਸਿੰਘ ਜੀਰਾ, ਸ.ਗੁਰਿੰਦਰ ਸਿੰਘ ਭੰਗੂ, ਸ. ਸਰਵਨ ਸਿੰਘ ਪੰਧੇਰ, ਸ.ਬਲਜੀਤ ਸਿੰਘ ਭਾਉ, ਸ.ਗੋਬਿੰਦਰ ਸਿੰਘ ਸਰਵਾਰਾ, ਸ. ਗੁਰਜੰਟ ਸਿੰਘ ਸੀਲ,ਤੇ ਸ. ਕਰਨੈਲ ਸਿੰਘ ਪੰਜੋਲੀ, ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਪ੍ਰੋ. ਮਹਿੰਦਰਪਾਲ ਸਿੰਘ, ਬਾਬਾ ਸੁਖਦੇਵ ਸਿੰਘ ਪਟਿਆਲਾ, ਰਿਟਾਇਰਡ ਜੱਜ ਰਣਜੀਤ ਸਿੰਘ, ਬਾਬਾ ਕਰਮ ਸਿੰਘ ਅਲੂਣਾ ਕਾਰਸੇਵਾ ਵਾਲੇ ਲੰਗਰ ਲੈਕੇ ਪਹੁੰਚੇ ਹੋਏ ਸਨ। ਭਾਈ ਸੁਖਵੀਰ ਸਿੰਘ ਵਾਰਿਸ ਪੰਜਾਬ ਵਲੋਂ ਸ. ਬਲਵਿੰਦਰ ਸਿੰਘ ਕਮੇਟੀ ਮੈਂਬਰ, ਭਾਈ ਸੌਰਵ ਜੈਨ ਪ੍ਰਸਿੱਧ ਕਾਰੋਬਾਰੀ ਵਿਸ਼ੇਸ ਤੌਰ ਤੇ ਪਹੁੰਚੇ ਹੋਏ ਸਨ। ਬਾਪੂ ਗੁਰਚਰਨ ਸਿੰਘ ਹਵਾਰਾ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।

Similar Posts

Leave a Reply

Your email address will not be published. Required fields are marked *