ਮਲੇਰਕੋਟਲਾ, 10 ਅਪ੍ਰੈਲ (ਬਿਉਰੋ): ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ‘ਚ ਆਏ ਇੱਕ ਸਾਲ ਦਾ ਸਮਾਂ ਹੋ ਗਿਆ ਹੈ । ਇਸ ਸਾਲ ਭਰ ਵਿੱਚ ਪਾਰਟੀ ਆਪਣਾ ਅਧਾਰ ਦਿਨੋਂ-ਦਿਨ ਗਵਾਉਂਦੀ ਜਾ ਰਹੀ ਹੈ । ਅੱਜ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਅਤੇ ਪੰਜਾਬੀ ਪੱਤਰਕਾਰਤਾ ਦੇ ਬੋਹੜ ਨੇ ਜੰਗ ਏ ਆਜ਼ਾਦੀ ਯਾਦਗਾਰ ਫਾਊਂਡੇਸ਼ਨ ਦੇ ਮੈਂਬਰ ਸਕੱਤਰ ਅਤੇ ਯਾਦਗਾਰ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਬਰਜਿੰਦਰ ਸਿੰਘ ਹਮਦਰਦ ਨੇ ਅੱਜ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਡਾ. ਬਰਜਿੰਦਰ ਸਿੰਘ ਹਮਦਰਦ ਇਨ੍ਹਾਂ ਅਹੁਦਿਆਂ ਉਤੇ ਕਰੀਬ 10 ਸਾਲ ਕੰਮ ਕਰਦੇ ਰਹੇ ਹਨ । ਹਮਦਰਦ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਨਿਸ਼ਾਨਾ ਬਣਾਇਆ।



