ਪੰਜਾਬ ਸਰਕਾਰ ਦਾ ਮਲੇਰਕੋਟਲਾ ਨਾਲ ਸੌਤੇਲੀ ਮਾਂ ਵਾਲਾ ਵਰਤਾਓ

author
0 minutes, 1 second Read

ਲੱਖਾਂ ਦੀ ਅਬਾਦੀ ਵਾਲਾ ਸ਼ਹਿਰ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਤੋਂ ਵਾਂਝਾ

ਮਲੇਰਕੋਟਲਾ, 08 ਜੁਲਾਈ (ਅਬੂ ਜ਼ੈਦ): ਪੰਜਾਬ ਸਰਕਾਰ ਅੱਜਕੱਲ ਵੱਡੇ ਬਦਲਾਅ ਦੇ ਰੌਂਅ ‘ਚ ਨਜ਼ਰ ਆ ਰਹੀ ਹੈ । ਸਰਕਾਰ ਦੇ ਮਾਲ ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ ਵੱਲੋਂ ਹੁਕਮ ਪੱਤਰ ਜਾਰੀ ਕਰਕੇ ਪੰਜਾਬ ਭਰ ਵਿੱਚ 63 ਤਹਿਸੀਲਦਾਰਾਂ ਅਤੇ 94 ਨਾਇਬ ਤਹਿਸੀਲਦਾਰਾਂ ਦੇ ਥੋਕ ‘ਚ ਤਬਾਦਲੇ ਕੀਤੇ ਹਨ । ਇਸ ਤਹਿਤ ਮਲੇਰਕੋਟਲਾ ਤੋਂ ਕਈ ਹਫਤਿਆਂ ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਵੀ ਰਾਹਤ ਦੀ ਉਮੀਦ ਬੱਝੀ । ਪਰੰਤੂ ਲੋਕਾਂ ਦੀ ਇਹ ਉਮੀਦ ਜ਼ਿਆਦਾ ਦੇਰ ਨਾ ਰਹਿ ਸਕੀ, ਮਲੇਰਕੋਟਲਾ ਵਿਖੇ ਪਿਛਲੇ ਕਈ ਹਫਤਿਆਂ ਤੋਂ ਸਿਰਫ ਤਹਿਸੀਲਦਾਰ ਹੀ ਸੇਵਾ ਨਿਭਾ ਰਹੇ ਸਨ । ਨਾਇਬ ਤਹਿਸੀਲਦਾਰ ਕਾਫੀ ਸਮੇਂ ਤੋਂ ਛੁੱਟੀ ‘ਤੇ ਚੱਲ ਰਹੇ ਸਨ । ਨਵੇਂ ਹੁਕਮਾਂ ਅਨੁਸਾਰ ਮਲੇਰਕੋਟਲਾ ਦੇ ਤਹਿਸੀਲਦਾਰ ਮਨਜੀਤ ਸਿੰਘ ਰਾਜਲਾ ਨੂੰ ਤਬਾਦਲਾ ਕਰਕੇ ਧੂਰੀ ਅਤੇ ਨਾਇਬ ਤਹਿਸੀਲਦਾਰ ਖੁਸ਼ਵਿੰਦਰ ਕੁਮਾਰ ਨੂੰ ਤਬਾਦਲਾ ਕਰਕੇ ਦਿੜਬਾ ਵਿਖੇ ਤੈਨਾਤ ਕੀਤਾ ਗਿਆ ਹੈ । ਮਲੇਰਕੋਟਲਾ ਵਿਖੇ ਅਹਿਮਦਗੜ੍ਹ ਦੇ ਨਾਇਬ ਤਹਿਸੀਲਦਾਰ ਰਾਮ ਲਾਲ ਨੂੰ ਖੁਸ਼ਵਿੰਦਰ ਕੁਮਾਰ ਦੇ ਖਾਲੀ ਸਥਾਨ ਤੇ ਵਾਧੂ ਚਾਰਜ ਦਿੱਤਾ ਗਿਆ ਹੈ । ਮਲੇਰਕੋਟਲਾ ਵਿਖੇ ਤਹਿਸੀਲਦਾਰ ਦਾ ਸਥਾਨ ਖਾਲੀ ਰਹੇਗਾ ।

ਮਲੇਰਕੋਟਲਾ ਦੇ ਲੋਕਾਂ ਨੇ ਪੰਜਾਬ ਸਰਕਾਰ ਤੇ ਰੋਸ ਕਰਦਿਆਂ ਪ੍ਰੈਸ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਪੰਜਾਬ, ਮਾਲ ਮੰਤਰੀ ਅਤੇ ਵਿਧਾਇਕ ਮਲੇਰਕੋਟਲਾ ਨੂੰ ਪੁਰਜ਼ੋਰ ਗੁਜਾਰਿਸ ਹੈ ਕਿ ਮਲੇਰਕੋਟਲਾ ਨਾ ਸੌਤੇਲੀ ਮਾਂ ਵਾਲਾ ਸਲੂਕ ਨਾ ਕੀਤਾ ਜਾਵੇ, ਲੱਖਾਂ ਦੀ ਮੁਸਲਿਮ ਬਹਹੁਅਬਾਦੀ ਵਾਲੇ ਪੰਜਾਬ ਦੇ ਇਕਲੌਤੇ ਸ਼ਹਿਰ ‘ਚ ਪੱਕੇ ਤੌਰ ਤੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀ ਤੈਨਾਤੀ ਕੀਤੀ ਜਾਵੇ ।

Similar Posts

Leave a Reply

Your email address will not be published. Required fields are marked *