ਪ੍ਰਧਾਨ ਮੰਤਰੀ ਨੂੰ ਨੈਤਿਕਤਾ ਦੇ ਅਦਾਰ ਤੇ ਅਸਤੀਫਾ ਦੇਣਾ ਚਾਹੀਦੈ-ਐਡਵੋਕੇਟ ਮੁਹੰਮਦ ਜਮੀਲ

author
0 minutes, 3 seconds Read

ਮਨੀਪੁਰ ਘਟਨਾ ਨੇ ਸ਼ਰਮਸਾਰ ਕੀਤਾ ਦੇਸ਼

ਮਲੇਰਕੋਟਲਾ, 30 ਜੁਲਾਈ (ਬਿਉਰੋ): ਵਿਸ਼ਵ ਗੁਰੂ ਬਨਣ ਜਾ ਰਹੇ ਭਾਰਤ ਦਾ ਡੰਕਾ ਅੱਜ ਪੂਰੇ ਵਿਸ਼ਵ ਵਿੱਚ ਵੱਜ ਰਿਹਾ ਹੈ । ਵੈਸੇ ਤਾਂ ਅਨੇਕਾਂ ਮੁੱਦੇ ਹਨ ਜਿਨ੍ਹਾਂ ਨੇ ਭਾਰਤ ਦੀ ਈਮੇਜ ਕੌਮਾਂਤਰੀ ਪੱਧਰ ਤੇ ਖਰਾਬ ਕੀਤੀ ਹੈ ਪਰੰਤੂ ਅੱਜਕੱਲ ਭਾਰਤ ਦੇ ਸੂਬੇ ਮਨੀਪੁਰ ਦੀ ਸ਼ੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਕਲਿੱਪ ਜਿਸ ਵਿੱਚ ਸੈਂਕੜੇ ਪੁਰਸ਼ਾਂ ਦੀ ਭੀੜ ਨੂੰ ਦੋ ਔਰਤਾਂ ਦੁਆਲੇ ਪਰੇਡ ਕਰਦੇ ਦੇਖਿਆ ਗਿਆ, ਔਰਤਾਂ ਨੂੰ ਨੰਗੀਆਂ ਕਰਕੇ ਜਾਨਵਰਾਂ ਦੀ ਤਰ੍ਹਾਂ ਨੋਚਿਆ ਗਿਆ ਨੇ ਦੇਸ਼ ਦਾ ਸਿਰ ਝੁਕਾ ਦਿੱਤਾ ਹੈ । ਮਨੀਪੁਰ ਦੀ ਸਰਕਾਰ ਅਤੇ ਕੇਂਦਰ 80 ਦਿਨ ਤੋਂ ਆਪਣੇ ਹੀ ਲੋਕਾਂ ਦਾ ਤਮਾਸ਼ਾ ਦੇਖ ਰਹੇ ਹਨ । ਇਸ ਦੌਰਾਨ ਸੈਂਕੜੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ, ਘਰ ਅਤੇ ਧਾਰਮਿਕ ਸਥਾਨ ਜਲਾ ਦਿੱਤੇ ਗਏ । ਜੇਕਰ ਅਜਿਹਾ ਵਰਤਾਰਾ ਕਿਸੇ ਇਸਲਾਮੀ ਹਕੂਮਤ ‘ਚ ਹੋਇਆ ਹੁੰਦਾ ਤਾਂ ਦੇਸ਼ ਦੇ ਹੁਕਮਰਾਨ ਨੂੰ ਫਾਂਸ਼ੀ ਦਿੱਤੀ ਜਾਂਦੀ । ਪਰੰਤੂ ਮੇਰੇ ਦੇਸ਼ ਦੇ ਹੁਕਮਰਾਨ ਇਸ ਗੈਰ ਇਨਸਾਨੀ ਵਰਤਾਰੇ ਲਈ ਸ਼ਰਮਸਾਰ ਵੀ ਨਹੀਂ ਹਨ, ਚੋਣਾਵੀ ਰੈਲੀਆਂ ‘ਚ ਲੱਛੇਦਾਰ ਭਾਸ਼ਣ ਦੇ ਰਹੇ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਡਵੋਕੇਟ ਮੁਹੰਮਦ ਜਮੀਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ । ਉਨਾਂ ਇਸਲਾਮੀ ਹਕੂਮਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਚੋਰੀ ਕਰਦਾ ਹੈ ਤਾਂ ਉਸ ਦੇ ਹੱਥ ਕੱਟ ਦਿੱਤੇ ਜਾਂਦੇ ਹਨ ਪਰੰਤੂ ਜੇਕਰ ਕੋਈ ਵਿਅਕਤੀ ਪੇਟ ਦੀ ਭੁੱਖ ਮਿਟਾਉਣ ਲਈ ਚੋਰੀ ਕਰਦਾ ਫੜਿਆ ਜਾਂਦਾ ਹੈ ਤਾਂ ਉੱਥੋਂ ਦੇ ਹੁਕਮਰਾਨ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਕਿ ਉਸ ਨੇ ਆਪਣੇ ਜਨਤਾ ਦਾ ਖਿਆਲ ਨਹੀਂ ਰੱਖਿਆ । ਅੱਜ ਦੇ ਹਾਲਾਤ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇਣਾ ਚਾਹੀਦਾ ਹੈ ।

ਮਨੀਪੁਰ ਦੀ ਇਸ ਘਟਨਾ ਨੇ ਕੌਮਾਂਤਰੀ ਪੱਧਰ ਤੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ । ਵਿਸ਼ਵ ਪ੍ਰਸਿੱਧ ਮੀਡੀਆ ਪਲੇਟਫਾਰਮ ‘ਅਲ ਜਜ਼ੀਰਾ’ ਦੀ ਰਿਪੋਰਟ ਅਨੁਸਾਰ ਭਾਰਤ ਦੇ ਉੱਤਰ-ਪੂਰਬੀ ਸੂਬੇ ਮਨੀਪੁਰ ਵਿੱਚ ਜਨਤਕ ਤੌਰ ‘ਤੇ ਜਿਣਸੀ ਸ਼ੋਸ਼ਣ ਦੀ ਦੋ ਔਰਤਾਂ ਦੀ ਇੱਕ ਵੀਡੀਓ ਨੇ ਸਮੁੱਚੇ ਵਿਸ਼ਵ ਦਾ ਹਿਰਦਾ ਵਲੂੰਧਰਿਆ ਗਿਆ ਹੈ । ਦੁਨੀਆ ਭਰ ਵਿੱਚੋਂ ਇਸ ਗੈਰ ਇਨਸਾਨੀ ਵਤੀਰੇ ਦੀ ਨਿੰਦਾ ਕੀਤੀ ਜਾ ਰਹੀ ਹੈ । ਕਈ ਦੇਸ਼ਾਂ ਦੀਆਂ ਸੰਸਦਾਂ ਤੱਕ ਇਸ ਘਟਨਾ ਦੀ ਆਵਾਜ਼ ਪਹੁੰਚ ਚੁੱਕੀ ਹੈ ।

ਪੁਲਿਸ ਨੇ ਇਸ ਘਟਨਾ ਦੇ ਦੋਸ਼ੀਆਂ ਵਿੱਚੋਂ ਚਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦਰਜਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ । ਇਹ ਘਟਨਾਵਾਂ ਪਿਛਲੇ 80-85 ਦਿਨਾਂ ਤੋਂ ਹਿੰਦੂ ਮੀਤਈ ਅਤੇ ਇਸਾਈ ਕੂਕੀ ਦੋ ਭਾਈਚਾਰਿਆਂ ਦਰਮਿਆਨ ਨਸਲੀ ਝਪਟਾਂ ਦੇ ਰੂਪ ਵਿੱਚ ਵਾਪਰੀਆਂ ਸੀ ਜਿਸ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ ।

ਵੀਡੀਓ ਕਲਿੱਪ ਵਾਇਰਲ ਹੋਈ ਜਿਸ ਵਿੱਚ ਕੂਕੀ ਸਮੂਹ ਦੀਆਂ ਦੋ ਔਰਤਾਂ ਨੂੰ ਨੰਗਾ ਕਰਕੇ ਮੀਤਈ ਸਮੂਹ ਦੀ ਸੈਕੜਿਆਂ ਦੀ ਭੀੜ ਵੱਲੋਂ ਨੋਚਿਆ ਜਾ ਰਿਹਾ ਹੈ । ਇਹ ਵੀਡੀਓ 3 ਮਈ ਦੀ ਦੱਸੀ ਜਾ ਰਹੀ ਹੈ, ਮਨੀਪੁਰ ਵਿੱਚ ਇੰਟਰਨੈਟ ਤੇ ਪਾਬੰਦੀ ਲੱਗੀ ਹੋਣ ਕਾਰਣ ਦੋ ਮਹੀਨਿਆਂ ਬਾਦ ਸਾਹਮਣਾ ਆਇਆ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨੌਕਰੀ ਦੇ ਕੋਟੇ ਅਤੇ ਜ਼ਮੀਨ ਦੇ ਅਧਿਕਾਰਾਂ ਨੂੰ ਲੈ ਕੇ ਬਹੁਗਿਣਤੀ ਮੀਤੀ ਅਤੇ ਘੱਟਗਿਣਤੀ ਕੁਕੀ ਦਰਮਿਆਨ ਹਿੰਸਾ ਭੜਕ ਗਈ ਸੀ, ਰੁੱਕ-ਰੁੱਕ ਕੇ ਝੜਪਾਂ ਜਾਰੀ ਹਨ । ਇੱਕ ਅਦਾਲਤ ਦੇ ਆਦੇਸ਼ ਜਿਸ ਵਿੱਚ ਕੁਕੀ ਸਮੂਹ ਨੂੰ ਜੋ ਵਿਸ਼ੇਸ਼ ਲਾਭ ਪ੍ਰਾਪਤ ਹੁੰਦੇ ਹਨ ਉਹ ਮੀਤੀ ਸਮੂਹ ਦੀ ਅਬਾਦੀ ਨੂੰ ਵੀ ਦੇਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ, ਤੋਂ ਬਾਦ ਹਿੰਸਾ ਸ਼ੁਰੁ ਹੋ ਗਈ ਸੀ ।

ਹਿੰਸਾ ਕਿਵੇਂ ਸ਼ੁਰੂ ਹੋਈ?

ਕੂਕੀ ਭਾਈਚਾਰੇ ਵੱਲੋਂ ਰਾਖਵੇਂ ਜਨਤਕ ਨੌਕਰੀ ਦੇ ਕੋਟੇ ਅਤੇ ਕਾਲਜ ਦਾਖਲਿਆਂ ਲਈ ਮੀਤਈ ਦੀਆਂ ਮੰਗਾਂ ਦਾ ਵਿਰੋਧ ਕਰਨ ਤੋਂ ਬਾਦ ਹਿੰਸਾ ਭੜਕ ਗਈ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਡਰ ਕਾਰਣ ਕਿ ਉਨ੍ਹਾਂ ਨੂੰ ਮੌਜੂਦਾ ਕਬਾਇਲੀ ਸਮੂਹਾਂ ਲਈ ਰਾਖਵੇਂ ਖੇਤਰਾਂ ਵਿੱਚ ਜ਼ਮੀਨ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ । ਹਿੰਸਾ ਸ਼ੁਰੂ ਹੋਣ ਤੋਂ ਬਾਅਦ 150 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 60 ਹਜ਼ਾਰ ਤੋਂ ਵਧੇਰੇ ਲੋਕ ਆਪਣੇ ਘਰ ਛੱਡਕੇ ਭੱਜ ਗਏ ਹਨ । ਹਜ਼ਾਰਾਂ ਲੋਕ ਸਰਕਾਰੀ ਕੈਂਪਾਂ ਵਿੱਚ ਪਨਾਹ ਲਏ ਹੋਏ ਹਨ । ਦਰਜਨਾਂ ਪਿੰਡਾਂ ਵਿੱਚ ਘਰਾਂ ਅਤੇ ਚਰਚਾਂ ਨੂੰ ਅੱਗ ਲਗਾ ਦਿੱਤੀ ਗਈ ਹੈ ।

ਜੂਨ ਵਿੱਚ ਸੁਪਰੀਮ ਕੋਰਟ ਨੂੰ ਦਿੱਤੀ ਰਿਪੋਰਟ ਵਿੱਚ ਸਿਵਲ ਸੁਸਾਇਟੀ ਸਮੂਹ ਮਨੀਪੁਰ ਕਬਾਇਲੀ ਫੋਰਮ ਨੇ ਕਿਹਾ ਕਿ ਰਾਜ ਦੇ ਅਧਿਕਾਰੀਆਂ ਦੁਆਰਾ ਬਲਾਤਕਾਰ ਅਤੇ ਹਿੰਸਾ ਦੀਆਂ ਕਈ ਘਿਨਾਉਣੀਆਂ ਕਾਰਵਾਈਆਂ ਦੀ ਜਾਂਚ ਨਹੀਂ ਕੀਤੀ ਗਈ ।

ਅਧਿਕਾਰੀਆਂ ਨੇ ਕਿਵੇਂ ਪ੍ਰਤੀਕਿਰਿਆ ਕੀਤੀ ਹੈ?

ਜਿਨਸੀ ਸ਼ੋਸ਼ਣ ਮਾਮਲੇ ਦੇ ਮੁੱਖ ਸ਼ੱਕੀ, ਜਿਸ ਦੀ ਪਛਾਣ ਖੁਇਰਮ ਹੇਰੋਦਾਸ ਇੱਕ ਮੀਤਈ ਵਜੋਂ ਹੋਈ ਹੈ ਨੂੰ  ਗ੍ਰਿਫਤਾਰ ਕਰ ਲਿਆ ਗਿਆ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਥਿਤ ਜਿਨਸੀ ਸ਼ੋਸ਼ਣ ਨੂੰ “ਸ਼ਰਮਨਾਕ” ਕਰਾਰ ਦਿੰਦਿਆਂ ਸਖਤ ਕਾਰਵਾਈ ਦਾ ਵਾਅਦਾ ਕਰਕੇ ਮਨੀਪੁਰ ਵਿੱਚ ਹਿੰਸਾ ਬਾਰੇ ਆਪਣੀ 80 ਦਿਨਾਂ ਦੇ ਮੌਨ ਤੋਂ ਕੁਝ ਘੰਟਿਆਂ ਬਾਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ । ਦੇਸ਼ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਵਾਇਰਲ ਵੀਡੀਓ ਤੋਂ ਬਹੁਤ ਦੁੱਖੀ ਹੈ ਅਤੇ ਰਾਜ ਅਤੇ ਸੰਘੀ ਸਰਕਾਰ ਨੂੰ ਦੋਸ਼ੀਆਂ ਨੂੰ ਫੜਨ ਲਈ ਚੁੱਕੇ ਗਏ ਕਦਮਾਂ ਬਾਰੇ ਅਦਾਲਤ ਨੂੰ ਸੂਚਿਤ ਕਰਨ ਲਈ ਕਿਹਾ । ਅਦਾਲਤ ਨੇ ਕਿਹਾ ਜੇਕਰ ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਕਰਾਂਗੇ । ਮੋਦੀ ਦੀ ਹਿੰਦੁ-ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਮਨੀਪੁਰ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਵੀਡੀਓ ਸਾਹਮਣੇ ਆਉਂਦੇ ਹੀ ਪੁਲਿਸ ਨੇ ਕਾਰਵਾਈ ਕੀਤੀ ਸੀ । ਰਾਜ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਵੀਰਵਾਰ ਨੂੰ ਟਵੀਟ ਕੀਤਾ, “ਪੂਰੀ ਜਾਂਚ ਚੱਲ ਰਹੀ ਹੈ । ਅਸੀਂ ਇਹ ਯਕੀਨੀ ਬਣਾਵਾਂਗੇ ਕਿ ਫਾਂਸੀ ਦੀ ਸਜ਼ਾ ਦੀ ਸੰਭਾਵਨਾ ਤੇ ਵਿਚਾਰ ਕਰਨ ਸਮੇਤ ਸਾਰੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ।

ਜਨਤਾ ਦੀ ਪ੍ਰਤੀਕਿਰਿਆ?

ਨੰਗੀਆਂ ਔਰਤਾਂ ਦੀ ਵੀਡੀਓ ਨੇ ਪੂਰੇ ਭਾਰਤ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਵਾ ਦਿੱਤੇ, ਪ੍ਰਦਰਸ਼ਨਕਾਰੀਆਂ ਨੇ ਕਾਰਵਾਈ ਨਾ ਕਰਨ ਲਈ ਸੂਬੇ ਦੇ ਮੁੱਖ ਮੰਤਰੀ ਨੂੰ ਅਹੁੱਦਾ ਛੱਡਣ ਦੀ ਮੰਗ ਕੀਤੀ । ਇਸ ਦੌਰਾਨ ਮਨੀਪੁਰ ‘ਚ ਔਰਤਾਂ ਨੇ ਮੁੱਖ ਸ਼ੱਕੀ ਦੇ ਘਰ ਤੇ ਹਮਲਾ ਕਰ ਦਿੱਤਾ । ਰਾਜਧਾਨੀ ਇੰਫਾਲ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਹੇਮੰਤ ਪਾਂਡੇ ਨੇ ਕਿਹਾ, “ਸਥਾਨਕ ਔਰਤਾਂ ਨੇ ਇੱਕ ਪਿੰਡ ਵਿੱਚ ਮੁੱਖ ਦੋਸ਼ੀ ਦੇ ਘਰ ਤੇ ਪਥਰਾਅ ਕੀਤਾ ਅਤੇ ਜਲਾ ਦਿੱਤਾ ਗਿਆ । “ਅੱਜ ਮਨੀਪੁਰ ਵਿੱਚ ਜੋ ਅਸੀਂ ਦੇਖ ਰਹੇ ਹਾਂ, ਉਹ ਸਾਡੇ ਇਤਿਹਾਸ ਦੇ ਸਭ ਤੋਂ ਕਾਲੇ ਦੌਰ ਵਿੱਚੋਂ ਇੱਕ ਹੈ” ਅਮਨ ਲਈ ਉੱਤਰ-ਪੂਰਬੀ ਭਾਰਤ ਮਹਿਲਾ ਪਹਿਲਕਦਮੀ ਨੇਪਰਾਮ ਨੇ ਅਲ ਜਜ਼ੀਰਾ ਨੂੰ ਦੱਸਿਆ । ਸਾਡੀਆਂ ਭੈਣਾਂ ਨਾਲ ਕੀ ਹੋਇਆ ਹੈ । ਇਹ ਅਤੇ ਅਨੇਕਾਂ ਹੋਰ ਜਿਨਸੀ ਸ਼ੋਸ਼ਨ ਦੇ ਮਾਮਲੇ ਜੋ ਸਾਹਮਣੇ ਨਹੀਂ ਆਏ ਹਨ । ਮਨੀਪੁਰ ਰਾਜ ਵਿੱਚ ਸਿਰਫ 3 ਮਈ ਤੋਂ ਹੀ ਨਹੀਂ ਸਗੋਂ ਸੰਘਰਸ਼ ਵਿੱਚ ਜਿਨਸੀ ਸ਼ੋਸ਼ਨ ਅਤੇ ਬਲਾਤਕਾਰ ਨੂੰ ਯੁੱਧ ਹਥਿਆਰ ਵਜੋਂ ਵਰਤਿਆ ਗਿਆ ਹੈ ।

Similar Posts

Leave a Reply

Your email address will not be published. Required fields are marked *