ਨਰਸਿੰਗ ਦਾ ਕਾਲਜ ਕੀਤਾ ਬੰਦ, ਪੀੜਤ ਬੱਚਿਆਂ ਨੂੰ ਦੇਸ਼ ਭਗਤ ਯੂਨਿਵਰਸਟੀ ਦੇਵੇਗੀ 10 -10 ਲੱਖ ਰੁਪਏ
ਗੋਬਿੰਦਗੜ੍ਹ/ਮਲੇਰਕੋਟਲਾ, 21 ਸਤੰਬਰ (ਬਿਉਰੋ): ਪਿਛਲੇ ਹਫਤੇ ਤੋਂ ਚਰਚਾ ਆਏ ਦੇਸ਼ ਭਗਤ ਯੂਨੀਵਰਸਿਟੀ ਗੋਬਿੰਦਗੜ੍ਹ ਮਾਮਲੇ ਦੇ ਹੱਲ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ । ਸਥਾਨਕ ਵਿਧਾਇਕ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਦਖਲ ਦੇ ਕੇ ਸਾਰੇ ਪੀੜਤ ਬੱਚਿਆਂ ਨੂੰ ਪੂਰਨ ਭਰੋਸਾ ਦਿੱਤਾ ਹੈ ਕਿ ਉਨਾਂ ਦੇ ਮਸਲੇ ਦਾ ਹੱਲ ਕੀਤਾ ਜਾਵੇਗਾ । ਪੀੜ੍ਹਤ ਵਿਦਿਆਰਥੀਆਂ ਨੂੰ ਆਈਐਨਸੀ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਮਿਲੇਗਾ ਦਾਖਲਾ,ਇਕ ਸਾਲ ਦੀ ਫੀਸ ਯੂਨੀਵਰਸਿਟੀ ਅਦਾ ਕਰੇਗੀ । ਦੇਸ਼ ਭਗਤ ਯੂਨੀਵਰਸਿਟੀਆਂ ਦਾ ਪੰਜ ਕਰੋੜ ਰੁਪਏ ਸਰਕਾਰ ਵੱਲੋਂ ਜ਼ਬਤ ਕਰ ਲਿਆ ਗਿਆ ਹੈ । ਮੀਡੀਆ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਦਾਅਵਾ ਕੀਤਾ ਹੈ । ਧਰਨੇ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਨੇ ਕਿਹਾ ਕਿ ਬੀਤੇ ਦਿਨੀ ਉਨ੍ਹਾਂ ਵੱਲੋਂ ਬੀਤੇ ਦਿਨ ਵਿਦਿਆਰਥੀਆਂ ਦੀ ਮੁਲਾਕਾਤ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਨਾਲ ਕਰਵਾਈ ਗਈ ਸੀ । ਜਿਸ ਤੇ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਕਿਸੇ ਵੀ ਵਿਦਿਆਰਥੀ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ । ਧਰਨੇ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਦੇਸ਼ ਭਗਤ ਯੂਨੀਵਰਸਿਟੀ ਪੀੜਤ ਵਿਦਿਆਰਥੀਆਂ ਨੂੰ ਦਸ ਦਸ ਲੱਖ ਰੁਪਇਆ ਹਰਜਾਨਾ ਦੇਵੇਗੀ । ਦੇਸ਼ ਭਗਤ ਯੂਨਿਵਰਸਿਟੀ ਦਾ ਜੋ ਪੰਜ ਕਰੋੜ ਰੁਪਏ ਪੰਜਾਬ ਸਰਕਾਰ ਕੋਲ ਪਿਆ ਹੈ ਉਹ ਜ਼ਬਤ ਕਰ ਲਿਆ ਗਿਆ ਹੈ । ਭਵਿੱਖ ਵਿੱਚ ਦੇਸ਼ ਭਗਤ ਯੂਨਿਵਰਸਿਟੀ ਵਿੱਚ ਨਰਸਿੰਗ ਦਾ ਕਾਲਜ ਬੰਦ ਕਰ ਦਿੱਤਾ ਗਿਆ ਹੈ । ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜੂ ਖੰਨਾ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਹ ਵਿਦਿਆਰਥੀਆਂ ਦੇ ਸੰਘਰਸ਼ ਦੀ ਜਿੱਤ ਹੈ । ਪ੍ਰਸ਼ਾਸਨ ਨੇ ਦੋ ਹਫਤੇ ਦਾ ਸਮਾਂ ਲਿਆ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੈਅ ਸਮੇਂ ਅੰਦਰ ਪੀੜਿਤ ਵਿਦਿਆਰਥੀਆਂ ਦੇ ਮਸਲੇ ਦਾ ਹੱਲ ਕੀਤਾ ਜਾਵੇਗਾ । ਉਹਨਾਂ ਸਰਕਾਰ ਵੱਲੋਂ ਭੇਜੇ ਗਏ ਪੱਤਰ ਤੇ ਸ਼ੰਕਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਤੇ ਕੋਈ ਸਰਕਾਰੀ ਮੋਹਰ ਨਹੀਂ ਹੈ । ਜੇਕਰ ਪੀੜਤ ਵਿਦਿਆਰਥੀਆਂ ਨਾਲ ਕੋਈ ਧੋ੍ਖਾ ਕੀਤਾ ਗਿਆ ਤਾਂ ਦੋ ਹਫਤੇ ਬਾਦ ਵੱਡਾ ਧਰਨਾ ਲਗਾਇਆ ਜਾਵੇਗਾ । ਪੀੜਤ ਵਿਦਿਆਰਥੀਆਂ ਨੂੰ ਤੀਸਰੇ ਸਾਲ ਦੀ ਪੜ੍ਹਾਈ ਲਈ ਕਿਸੇ ਵੀ ਆਈ ਐਨਸੀ ਮਾਨਤਾ ਪ੍ਰਾਪਤ ਕਾਲਜ ਵਿੱਚ ਦਾਖਲਾ ਦਵਾਇਆ ਜਾਵੇਗਾ ਜਿਸ ਦੀ ਫੀਸ ਵੀ ਦੇਸ਼ ਭਗਤ ਯੂਨਿਵਰਸਿਟੀ ਅਦਾ ਕਰੇਗੀ । ਇਸ ਤੋਂ ਇਲਾਵਾ ਇਹਨਾਂ ਬੱਚਿਆਂ ਦਾ ਸਾਰਾ ਰਿਕਾਰਡ ਵੀ ਪੰਜਾਬ ਸਰਕਾਰ ਨੂੰ ਭੇਜਣ ਲਈ ਕਿਹਾ ਗਿਆ ਹੈ ਜੋ ਇਹਨਾਂ ਬੱਚਿਆ ਦੇ ਦਾਖਲੇ ਸਹੀ ਢੰਗ ਨਾਲ ਹੋ ਸਕਣ । ਉਨ੍ਹਾਂ ਇਹ ਵੀ ਕਿਹਾ ਕਿ ਇਹਨਾਂ ਸਾਰੀਆਂ ਗੱਲਾਂ ਤੋਂ ਸਾਬਤ ਹੁੰਦਾ ਹੈ ਕਿ ਦੇਸ਼ ਭਗਤ ਯੂਨੀਵਰਸਿਟੀ ਨੇ ਇਹਨਾਂ ਬੱਚਿਆਂ ਨਾਲ ਧੋਖਾਧੜੀ ਕੀਤੀ ਹੈ ਜਿਸ ਅਧੀਨ ਅਮਲੋਹ ਪੁਲਿਸ ਵਲੋਂ ਵੱਖ ਵੱਖ ਧਾਰਾਵਾਂ ਅਧੀਨ ਅਮਲੋਹ ਪੁਲਿਸ ਵਲੋਂ ਪਹਿਲਾਂ ਹੀ ਡਾਕਟਰ ਜੋਰਾ ਸਿੰਘ ਉਸਦੀ ਪਤਨੀ ਤੇਜਿੰਦਰ ਕੌਰ ਸਪੁੱਤਰ ਸੰਦੀਪ ਸਮੇਤ ਤਿੰਨ ਦਰਜਨ ਵਿਅਕਤੀਆਂ ਖਿਲਾਫ ਦਰਜ ਕਰ ਲਿਆ ਗਿਆ ਹੈ । ਦੇਸ਼ ਭਗਤ ਯੂਨਿਵਰਸਿਟੀ ਵੱਲੋਂ ਜਿਹਨਾਂ ਬੱਚਿਆਂ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ ਉਹ ਵੀ ਰੱਦ ਕਰਵਾ ਦਿੱਤਾ ਗਿਆ ਹੈ । ਇਸ ਮੌਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਕਿਸਾਨ ਯੂਨੀਅਨਾਂ, ਰਾਜਸੀ ਪਾਰਟੀਆਂ, ਮੀਡੀਆ, ਸਮਾਜਸੇਵੀ ਜੱਥੇਬੰਦੀਆਂ, ਧਾਰਮਿਕ ਆਗੂਆਂ, ਲੰਗਰ ਸੇਵਾ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਸਮੇਤ ਹਰ ਉਸ ਵਿਅਕਤੀ ਦਾ ਧੰਨਵਾਦ ਕੀਤਾ ਜਿਸ ਨੇ ਉਹਨਾਂ ਨੂੰ ਇਨਸਾਫ ਦਿਲਵਾਉਣ ਲਈ ਸਾਥ ਦਿੱਤਾ ।



