ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ 8 ਹਫਤੇ ਦੀ ਪੈਰੋਲ ਮਿਲੀ
ਅਮ੍ਰਿੰਤਸਰ/ਮਲੇਰਕੋਟਲਾ, 24 ਸਤੰਬਰ (ਬਿਉਰੋ): ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਏ ਗਏ ਮੋਰਚੇ ਨਾਮੀ ਬੂਟੇ ਨੂੰ ਬੋਹੜ ਬਣਦੇ ਦੇਖ ਫਲ ਲੱਗਣਾ ਸ਼ੁਰੁ ਹੋ ਗਿਆ ਹੈ । ਸਰਕਾਰ ਭਾਵੇਂ ਲੋਕਾਂ ਨੂੰ ਦਿਖਾਉਣ ਲਈ ਕੋਈ ਵੀ ਰੁੱਖ ਦਿਖਾਵੇ ਪਰੰਤੂ ਦਿਨੋਂ-ਦਿਨ ਰਵੱਈਆ ਨਰਮ ਹੁੰਦਾ ਜਾ ਰਿਹਾ ਹੈ । ਮਾਣਯੋਗ ਅਦਾਲਤਾਂ ਵੀ ਹੁਣ ਬੰਦੀ ਸਿੰਘਾਂ ਦੇ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਰਹੇ ਹਨ । 21 ਸਤੰਬਰ ਨੂੰ ਭਾਈ ਸ਼ਮਸ਼ੇਰ ਸਿੰਘ ਨੂੰ ਪੱਕੀ ਜ਼ਮਾਨਤ ਮਿਲੀ ਹੈ ਅਤੇ ਆਉਣ ਵਾਲੇ ਕੁਝ ਦਿਨ੍ਹਾਂ ਵਿੱਚ ਬਾਕੀ ਬੰਦੀ ਸਿੰਘ ਵੀ ਰਿਹਾਅ ਕੀਤੇ ਜਾਣ ਦੀ ਸੰਭਾਵਨਾ ਹੈ । ਇਸੇ ਤਹਿਤ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ 8 ਹਫਤੇ ਦੀ ਪੈਰੋਲ ਦੇ ਦਿੱਤੀ ਹੈ । ਉਹਨਾਂ ਦੀ ਸਿਹਤ ਖਰਾਬ ਹੋਣ ਕਾਰਣ ਜੇਲ੍ਹ ਤੋਂ ਬਾਹਰ ਆਉਦਿਆਂ ਹੀ ਅਮ੍ਰਿਤਸਰ ਦੇ ਸਵਾਮੀ ਵਿਕੇਕਾਨੰਦ ਮੈਡੀਕਲ ਸੈਂਟਰ ਵਿੱਚ ਭਰਤੀ ਕਰਵਾ ਦਿੱਤਾ ਹੈ ।
ਜ਼ਿਕਰਯੋਗ ਹੈ ਕਿ 1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰਪਾਲ ਸਿੰਘ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਕੇਸ ਦਾ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਕਿਹਾ ਹੈ ਕਿ ਚਾਰ ਹਫ਼ਤਿਆਂ ਵਿੱਚ ਫੈਸਲਾ ਕੀਤਾ ਜਾਵੇਗਾ। ਇਹ ਮਾਮਲਾ ਫਿਲਹਾਲ ‘ਸਜ਼ਾ ਸਮੀਖਿਆ ਬੋਰਡ’ ਦੇ ਸਾਹਮਣੇ ਵਿਚਾਰ ਅਧੀਨ ਹੈ । ਭਾਈ ਦਵਿੰਦਰਪਾਲ ਸਿੰਘ ਭੁੱਲਰ 14 ਸਾਲ ਦੀ ਅਸਲ ਸਜ਼ਾ ਅਤੇ 20 ਸਾਲ ਦੀ ਕੁੱਲ ਸਜ਼ਾ ਪੂਰੀ ਹੋਣ ਤੋਂ ਬਾਅਦ, ਦਿੱਲੀ ਜੇਲ੍ਹ ਨਿਯਮਾਂ 2018 ਦੇ ਅਨੁਸਾਰ ਆਮ ਨਿਯਮਾਂ ਅਤੇ ਸ਼ਰਤਾਂ ‘ਤੇ ਸਮੇਂ ਤੋਂ ਪਹਿਲਾਂ ਰਿਹਾਅ ਹੋਣ ਦਾ ਹੱਕਦਾਰ ਬਣ ਗਿਆ ਸੀ । “ਉਹ ਪਹਿਲਾਂ ਹੀ 27 ਸਾਲ ਤੋਂ ਵੱਧ ਦੀ ਅਸਲ ਸਜ਼ਾ ਪੂਰੀ ਕਰ ਚੁੱਕਾ ਹੈ ।
ਫੋਟੋ ਕੈਪਸ਼ਨ: ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਪੁਰਾਣੀ ਤਸਵੀਰ ਅਤੇ ਕੌਮੀ ਇਨਸਾਫ ਮੋਰਚੇ ‘ਚ ਲੰਗਰ ਸੇਵਾ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਪਤਵੰਤੇ ।



