ਜੱਥੇਦਾਰ ਹਵਾਰਾ ਚੰਡੀਗੜ੍ਹ ਦੀ ਅਦਾਲਤ ਵੱਲੋਂ ਬਰੀ, ਪੰਥਕ ਖੇਮਿਆਂ ‘ਚ ਖੁਸ਼ੀ ਦੀ ਲਹਿਰ

author
0 minutes, 1 second Read

ਚੰਡੀਗੜ੍ਹ/ਮਲੇਰਕੋਟਲਾ, 01 ਦਸੰਬਰ (ਬਿਉਰੋ): ਸਿੱਖ ਕੌਮ ਜੋ ਭਾਰਤ ਅੰਦਰ ਅੱਜਕਲ ਬਹੁਤ ਹੀ ਮੁਸ਼ਕਿਲ ਦੌਰ ਵਿੱਚੋਂ ਗੁਜਰ ਹੀ ਹੈ । ਹਰ ਖੇਤਰ ਵਿੱਚ ਸਿੱਖ ਕੌਮ ਨੂੰ ਅਣਗੌਲਿਆ ਕੀਤੀ ਜਾਂਦਾ ਹੈ । ਭਾਵੇਂ ਉਹ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਯੋਗਤਾ ਰੱਖਦੇ ਕੋਲੇਜ਼ੀਅਮ ਵੱਲੋਂ ਸਿਫਾਰਸ਼ ਕੀਤੇ ਸਿੱਖ ਵਕੀਲਾਂ ਨੂੰ ਜੱਜ ਨਾ ਬਣਾਉਣ ਦਾ ਮਾਮਲਾ ਹੋਵੇ, ਨੌਜਵਾਨੀ ਨੂੰ ਨਸ਼ੇ ਤਿਆਗਕੇ ਗੁਰੁ ਦੇ ਲੜ੍ਹ ਲਗਾ ਰਹੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਗ੍ਰਿਫਤਾਰ ਕਰ ਦੂਰ-ਦੁਰਾਡੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਡੱਕਣ ਦਾ ਮਾਮਲਾ ਹੋਵੇ, ਭਾਵੇਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਮਾਮਲਾ ਹੋਵੇ ਜਿਸ ਸਬੰਧੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ 7 ਜਨਵਰੀ 2023 ਤੋਂ ਮੋਹਾਲੀ ਦੇ ਵਾਈ.ਪੀ.ਐਸ. ਚੌਕ ਵਿਖੇ ਕੌਮੀ ਇਨਸਾਫ ਮੋਰਚੇ ਵੱਲੋਂ ਲਗਾਤਾਰ ਧਰਨਾ ਲੱਗਾ ਹੋਇਆ ਹੈ ਪਰੰਤੂ 11 ਮਹੀਨੇ ਬਾਦ ਵੀ ਸਰਕਾਰਾਂ ਦੇ ਕੰਨ ਤੇ ਜੂੰਅ ਨਹੀਂ ਸਰਕੀ ।

ਸਿੱਖ ਕੌਮ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਗਏ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਹੈ ਜੋ ਕਿ ਦਿੱਲੀ ਦੀ ਜੇਲ੍ਹ ਵਿੱਚ ਬੰਦ ਹਨ । ਚੰਡੀਗੜ੍ਹ ਪੁਲਸ ਵੱਲੋਂ ਇਸ ਮਾਮਲੇ ਵਿੱਚ ਕੋਈ ਪੁਖਤਾ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਕਰ ਸਕੀ ਸੀ । ਭਾਈ ਹਵਾਰਾ ਦੇ ਖਿਲਾਫ 2005 ‘ਚ ਸੈਕਟਰ 17 ਪੁਲਸ ਸਟੇਸ਼ਨ ਵਿਖੇ ਦੇਸ਼ ਖਿਲਾਪ ਸਾਜਿਸ਼ ਰਚਣ, ਅਸਲਾ ਐਕਟ ਅਤੇ ਧਮਾਕਾਖੇਜ਼ ਪਦਾਰਥ ਰੱਖਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਆਰ.ਡੀ.ਐਕਸ. ਦੇ ਇੱਕ ਮਾਮਲੇ ‘ਚ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਚੁੱਕੀ ਹੈ । ਉਸ ਮਾਮਲੇ ਵਿੱਚ ਵੀ ਚੰਡੀਗੜ੍ਹ ਪੁਲਸ ਜੱਥੇਦਾਰ ਹਵਾਰਾ ਦੇ ਖਿਲਾਫ ਅਦਾਲਤ ਵਿੱਚ ਠੋਸ ਸਬੂਤ ਪੇਸ਼ ਨਹੀਂ ਕਰ ਸਕੀ ਸੀ । ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਜੱਥੇਦਾਰ ਹਵਾਰਾ ਦੇ ਬਾਪੂ ਗੁਰਚਰਨ ਸਿੰਘ ਨੇ ਜਿੱਥੇ ਸਿੱਖ ਕੌਮ ਨੂੰ ਮੁਬਾਰਕਬਾਦ ਦਿੱਤੀ ਉੱਥੇ ਹੀ ਇੱਕਜੁਟ ਹੋ ਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦਾ ਸੱਦਾ ਦਿਤਾ ।

Similar Posts

Leave a Reply

Your email address will not be published. Required fields are marked *