ਕੌਂਸਲਰ ਮੁਹੰਮਦ ਹਬੀਬ ਨੇ ਵਜਾਇਆ ਚੋਣ ਨਗਾੜਾ

ਵੋਟਰਾਂ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ, ਦਰਜਨਾਂ ਨੌਜਵਾਨ ਵੱਖ-ਵੱਖ ਪਾਰਟੀਆਂ ਛੱਡਕੇ ‘ਆਪ’ ਵਿੱਚ ਹੋਏ ਸ਼ਾਮਲ ਮਲੇਰਕੋਟਲਾ, 14 ਜਨਵਰੀ (ਬਿਉਰੋ): ਨਗਰ ਕੌਂਸਲ ਚੋਣਾਂ 2026 ਨੇ ਪੰਜਾਬ ਵਿੱਚ ਸਿਆਸੀ ਮਾਹੌਲ ਫਿਰ ਤੋਂ ਗਰਮਾ ਦਿੱਤਾ ਹੈ । ਮਲੇਰਕੋਟਲਾ ਦੇ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੌਂਸਲਰ ਮੁਹੰਮਦ ਹਬੀਬ ਨੇ ਆਪਣੀ ਚੋਣ ਮੁਹਿੰਮ ਦਾ […]

ਆਮ ਆਦਮੀ ਪਾਰਟੀ ਲਈ ਆਖਰੀ ਸਮੈਸਟਰ ਹੋਵੇਗਾ ਚੁਨੌਤੀਆਂ ਭਰਿਆ

ਜੇਕਰ ਇਕਲੌਤੇ ਮੁਸਲਿਮ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਨੂੰ ਮੰਤਰੀ ਨਾ ਬਣਾਇਆ ਤਾਂ ਸ਼ੁਰੂ ਕੀਤਾ ਜਾਵੇਗਾ ਦੇਸ਼ ਵਿਆਪੀ ਸੰਘਰਸ਼-ਮੁਹੰਮਦ ਜਮੀਲ ਐਡਵੋਕੇਟ ਮਲੇਰਕੋਟਲਾ, 11 ਜਨਵਰੀ (ਬਿਉਰੋ): ਪੰਜਾਬ ਦੇ ਰਿਵਾਇਤੀ ਸਿਸਟਮ ਨੂੰ ਪਟਕਣੀ ਦੇ ਕੇ ਪਹਿਲੀ ਵਾਰ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੇ ਕਰੀਬ ਚਾਰ ਸਾਲ ਪੂਰੇ ਹੋ ਚੁੱਕੇ ਹਨ । ਸਿੱਖਿਆ ਦੇ ਖੇਤਰ ਅਤੇ ਸਿਹਤ […]

ਕੌਮੀ ਇਨਸਾਫ ਮੋਰਚੇ ਦੇ ਤਿੰਨ ਸਾਲ ਪੂਰੇ ਹੋਣ ‘ਤੇ ਹੋਇਆ ਵੱਡਾ ਇਕੱਠ

ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਵੱਲੋਂ ਲਗਾਏ ਗਏ ਮਿੱਠੇ ਚੌਲਾਂ ਦੇ ਲੰਗਰ ਚੰਡੀਗੜ੍ਹ/ਮਲੇਰਕੋਟਲਾ, 09 ਜਨਵਰੀ (ਅਬੂ ਜ਼ੈਦ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ ਕੌਮੀ ਇਨਸਾਫ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ 7 ਜਨਵਰੀ 2023 ਤੋਂ ਪੱਕਾ ਧਰਨਾ ਲਗਾਇਆ ਹੋਇਆ ਹੈ । ਮੋਰਚੇ ਦੇ ਤਿੰਨ ਸਾਲ ਪੂਰੇ ਹੋਣ ‘ਤੇ ਪੰਜਾਬ […]

ਕੌਮੀ ਇਨਸਾਫ ਮੋਰਚਾ ਤਾਲਮੇਲ ਕਮੇਟੀ ਵੱਲੋਂ ਮੋਰਚੇ ਦੀ ਕਾਮਯਾਬੀ ਲਈ ਪੰਥਕ ਆਗੂਆਂ ਨਾਲ ਵਿਚਾਰਾਂ

ਸੰਗਤਾਂ ਨੂੰ 07 ਜਨਵਰੀ ਨੂੰ ਮੋਹਾਲੀ ‘ਚ ਵੱਡਾ ਇਕੱਠ ਕਰਨ ਦੀ ਅਪੀਲ ਮਲੇਰਕੋਟਲਾ, 06 ਜਨਵਰੀ (ਬਿਉਰੋ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਦੀ ਕਾਮਯਾਬੀ ਲਈ ਪੰਥਕ ਆਗੂਆਂ ਨਾਲ ਵਿਚਾਰਾਂ ਦਾ ਸਿਲਸਿਲਾ ਜਾਰੀ ਹੈ । ਮੋਰਚਾ ਤਾਲਮੇਲ ਕਮੇਟੀ ਦੇ ਆਗੂ ਦਿਨ ਰਾਤ ਇੱਕ ਕਰਕੇ ਪੰਜਾਬ ਭਰ ਪੰਥਕ ਆਗੂਆਂ, ਧਾਰਮਿਕ ਸੰਪਰਦਾਵਾਂ ਦੇ […]

ਪੱਤਰਕਾਰਾਂ ਅਤੇ ਸਮਾਜਸੇਵੀਆਂ ਉੱਤੇ ਪਰਚੇ ਕਰਨਾ ਸਰਕਾਰ ਦੇ ਮਾਨਸਿਕ ਦਿਵਾਲੀਏਪਣ ਅਤੇ ਸੱਤਾ ਦੇ ਪਤਨ ਦੀ ਨਿਸ਼ਾਨੀ-ਮੁਹੰਮਦ ਜਮੀਲ ਐਡਵੋਕੇਟ

ਪੱਤਰਕਾਰਾਂ ਅਤੇ ਆਰਟੀਆਈ ਕਾਰਕੁੰਨਾਂ ਖਿਲਾਫ ਕੀਤੇ ਝੂਠੇ ਪਰਚੇ ਦੀ ਸਮੁੱਚੇ ਪੰਜਾਬ ਵੱਲੋਂ ਨਿੰਦਾ ਮਲੇਰਕੋਟਲਾ, 03 ਜਨਵਰੀ (ਬਿਉਰੋ): ਦੇਸ ਦਾ ਸੂਬਾ ਪੰਜਾਬ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ । ਜਦੋਂ ਆਮ ਆਦਮੀ ਪਾਰਟੀ ਦੇਸ਼ ਭਰ ਵਿੱਚੋਂ ਐਮਪੀ ਦੀਆਂ ਸੀਟਾਂ ਹਾਰ ਗਈ ਤਾਂ ਸਿਰਫ ਪੰਜਾਬ ਵਿੱਚੋਂ ਹੀ ਇੱਕ ਸੰਗਰੂਰ ਤੋਂ ਭਗਵੰਤ ਮਾਨ ਦੀ ਜਿੱਤ ਹੋਈ ਸੀ । ਦੇਸ਼ […]

ਧਾਰਮਿਕ ਗ੍ਰੰਥਾਂ ਦੇ ਸਨਮਾਣ ਲਈ ਕਾਨੂੰਨ ਬਣਾਉਣ ਲਈ ‘ਟਾਵਰ ਮੋਰਚੇ’ ਵੱਲੋਂ ਪੈਦਲ ਯਾਤਰਾ ਸ਼ੁਰੂ

ਯਾਤਰਾ ਵੱਖ-ਵੱਖ ਪੜਾਵਾਂ ਤੋਂ ਗੁਜਰਦੇ ਹੋਏ 15 ਜਨਵਰੀ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇਗੀ ਮਲੇਰਕੋਟਲਾ, 02 ਜਨਵਰੀ (ਬਿਉਰੋ): ਭਾਈ ਗੁਰਜੀਤ ਸਿੰਘ ਖਾਲਸਾ ਜੋ ਸ੍ਰੀ ਗੁਰੁ ਗ੍ਰੰਥ ਸਾਹਿਬ ਅਤੇ ਦੂਜੇ ਧਰਮਾਂ ਦੇ ਧਰਮ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦੇਣ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ 12 ਅਕਤੂਬਰ 2024 ਤੋਂ ਸਮਾਨਾ […]

ਚੰਡੀਗੜ ਕਿਸਾਨ ਭਵਨ ‘ਚ ਕੌਮੀ ਇਨਸਾਫ ਮੋਰਚੇ ਦੀ ਅਹਿਮ ਮੀਟਿੰਗ ਹੋਈ

7 ਜਨਵਰੀ ਨੂੰ ਮੋਰਚੇ ‘ਤੇ ਵਿਸ਼ਾਲ ਇਕੱਤਰਤਾ ਕਰਨ ਦੀ ਸੰਗਤਾਂ ਨੂੰ ਅਪੀਲ ਚੰਡੀਗੜ੍ਹ/ਮਲੇਰਕੋਟਲਾ, 20 ਦਸੰਬਰ (ਬਿਉਰੋ): ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਵੱਖ ਵੱਖ ਕਿਸਾਨ ਜਥੇਬੰਦੀਆਂ ਤੇ ਧਾਰਮਿਕ ਸੰਸਥਾਵਾਂ ਵਲੋਂ ਜੱਥੇਦਾਰ ਜਗਤਾਰ ਸਿੰਘ ਹਵਾਰੇ ਦੇ ਬਾਪੂ ਗੁਰਚਰਨ ਸਿੰਘ ਦੀ ਪ੍ਰਧਾਨਗੀ ਵਿੱਚ ਇੱਕ ਪ੍ਰਭਾਵਸ਼ਾਲੀ ਮੀਟਿੰਗ ਹੋਈ। ਜਿਸ ਵਿੱਚ ਕਈ ਪੱਖਾਂ ਤੇ ਵਿਚਾਰ […]

ਜ਼ਿਲਾ ਪ੍ਰੀਸ਼ਦ ਚੋਣਾਂ ‘ਚ ਡਾ. ਮੇਹਰਦੀਨ ਦੀ ਚੋਣ ਮੁਹਿੰਮ ਨੂੰ ਮਿਿਲਆ ਭਰਵਾਂ ਹੁੰਗਾਰਾ

ਇਕਬਾਲ ਸਿੰਘ ਝੂੰਦਾਂ ਨੇ ਕੀਤਾ ਚੋਣ ਪ੍ਰਚਾਰ ਮਲੇਰਕੋਟਲਾ, 11 ਦਸੰਬਰ (ਅਬੂ ਜ਼ੈਦ): ਪੰਜਾਬ ਦੇ ਇਕਲੌਤੇ ਮੁਸਲਿਮ ਜ਼ਿਲਾ ਪ੍ਰੀਸ਼ਦ ਜ਼ੋਨ ਮਾਣਕਮਾਜਰਾ ਤੋ ਚੋਣ ਲੜ ਰਹੇ ਉਮੀਦਵਾਰ ਡਾ. ਮੇਹਰਦੀਨ ਬਿੰਜੋਕੀ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉਹਨਾਂ ਦੇ ਹੱਕ ‘ਚ ਇਕਬਾਲ ਸਿੰਘ ਝੂੰਦਾਂ ਨੇ ਚੋਣ ਪ੍ਰਚਾਰ ਕੀਤਾ ਜਿਸ ਦੌਰਾਨ ਮਾਣਕਮਾਜਰਾ, ਬੀੜ ਅਹਿਮਦਾਬਾਦ, ਉਪੋਕੀ, […]

ਸਕੂਲ ਗੇਮਜ਼ ਵਿੱਚ ਟਾਊਨ ਸਕੂਲ ਜ਼ਿਲ੍ਹਾ ਮਲੇਰਕੋਟਲਾ ਦਾ ਓਵਰਆਲ ਚੈਂਪੀਅਨ ਬਣਿਆ

ਐਥਲੈਟਿਕਸ ਵਿੱਚ 11 ਗੋਲਡ ਮੈਡਲ ਦੇ ਨਾਲ-ਨਾਲ ਫੁੱਟਬਾਲ ਅਤੇ ਖੋ-ਖੋ ਚੈਂਪੀਅਨਸ਼ਿੱਪ ਵੀ ਜਿੱਤੀ ਮਲੇਰਕੋਟਲਾ, 10 ਦਸੰਬਰ (ਅਬੂ ਜ਼ੈਦ): ਜ਼ਿਲ੍ਹਾ ਪੱਧਰੀ ਸਹੋਦਿਆ ਅੰਤਰ ਸਕੂਲ ਸਪੋਰਟਸ ਮੀਟ ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਵਿਖੇ ਜ਼ਿਲ੍ਹਾ ਮਲੇਰਕੋਟਲਾ ਦੇ ਸੀ.ਬੀ.ਐਸ.ਈ. ਸਕੂਲਾਂ ਦੇ ਖੇਡ ਮੁਕਾਬਲਿਆਂ ਵਿੱਚ ਅੰਡਰ-14 ਅਤੇ ਅੰਡਰ-17 (ਮੁੰਡੇ) ਵਿੱਚ ਰਿਹਾਨ ਵਕੀਲ, ਅਬਰਾਨ ਖਾਂ, ਹਸਪ੍ਰੀਤ ਸਿੰਘ, ਅਰਮਾਨ ਅਖਤਰ, ਸਮਰ ਮੁਸ਼ਤਾਕ, ਮੁਹੰਮਦ […]

ਮਲੇਰਕੋਟਲਾ ‘ਚ “ਅਕਾਲੀ ਦਲ ਵਾਰਿਸ ਪੰਜਾਬ ਦੇ” ਦਫਤਰ ਦਾ ਉਦਘਾਟਨ ਹੋਇਆ

ਵਾਰਿਸ ਪੰਜਾਬ ਪਾਰਟੀ ਇਕਲੌਤੀ ਪੰਜਾਬ ਹਿਤੈਸ਼ੀ, 2027 ‘ਚ ਸਰਕਾਰ ਬਣਾਉਣ ਜਾ ਰਹੀ ਐ-ਬਾਪੂ ਤਰਸੇਮ ਸਿੰਘ ਮਲੇਰਕੋਟਲਾ, 07 ਦਸੰਬਰ (ਅਬੂ ਜ਼ੈਦ): ਅੱਜ ਸਥਾਨਕ ਗਰੇਵਾਲ ਚੌਂਕ ਵਿਖੇ “ਅਕਾਲੀ ਦਲ ਵਾਰਿਸ ਪੰਜਾਬ ਦੇ” ਪਾਰਟੀ ਵੱਲੋਂ ਆਪਣਾ ਜ਼ਿਲ੍ਹਾ ਦਫਤਰ ਖੋਲਿਆ ਗਿਆ । ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਐਮਪੀ ਖਡੂਰ ਸਾਹਿਬ ਦੇ ਬਾਪੂ ਤਰਸੇਮ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ […]