ਗਾਜ਼ਾ ਪੱਟੀ/ਮਲੇਰਕੋਟਲਾ, 23 ਅਕਤੂਬਰ (ਬਿਉਰੋ): ਇਜ਼ਰਾਈਲ-ਹਮਾਸ ਯੁੱਧ ਨੂੰ ਚਲਦੇ ਅੱਜ 17 ਦਿਨ ਬੀਤ ਚੁੱਕੇ ਹਨ । ਦੋਵਾਂ ਪਾਸੇ ਵੱਡੇ ਪੱਧਰ ਤੇ ਜਾਨੀ ਅਤੇ ਮਾਲੀ ਨੁਸਕਾਨ ਹੋ ਚੁੱਕਾ ਹੈ । ਪਰੰਤੂ ਹਊਮੈਂ ਦੀ ਲੜਾਈ ਅੱਜ ਤੱਕ ਜਾਰੀ ਹੈ । ਇਜ਼ਰਾਈਲ ਜਿਸ ਦਾ ਤਿੰਨ ਹਫਤੇ ਪਹਿਲਾਂ ਪੂਰੇ ਵਿਸ਼ਵ ਵਿੱਚ ਡੰਕਾ ਵੱਜਦਾ ਸੀ ਅੱਜ ਤਰਸਯੋਗ ਹਾਲਤ ਵਿੱਚ ਹੈ । ਅਮਰੀਕਾ-ਅਫਗਾਨਿਸਤਾਨ ਦੀ ਜੰਗ ਵਿੱਚ ਜਿੰਨੀ ਬੰਬਾਰੀ ਇੱਕ ਸਾਲ ਦੇ ਸਮੇਂ ਵਿੱਚ ਹੋਈ ਸੀ ਇਜ਼ਰਾਈਲ ਨੇ ਗਾਜ਼ਾ ‘ਤੇ ਇੱਕ ਹਫਤੇ ਵਿੱਚ ਕਰ ਦਿੱਤੀ ਹੈ । ਕੁਝ ਦਿਨ ਪਹਿਲਾਂ ਲੋਕ ਗੱਲਾਂ ਕਰਦੇ ਸਨ ਕਿ ਇਜ਼ਰਾਈਲ ਦੁਨੀਆ ਦਾ ਸਭ ਤੋਂ ਐਡਵਾਂਸ ਮੁਲਕ ਹੈ । ਉਸਦੀ ਇੰਟੈਲੀਜੈਂਸ, ਖੁਫੀਆ ਤੰਤਰ, ਟੈਕਨਾਲੋਜ਼ੀ ਦਾ ਕਿਸੇ ਕੋਲ ਕੋਈ ਤੋੜ ਨਹੀਂ ਹੈ ਪਰੰਤੂ ਅੱਜ ਇੱਕ ਨਿਮਾਣੇ ਜਿਹੇ ਸਮੂਹ “ਹਮਾਸ” ਨੇ ਸਾਰੀ ਹੇਕੜੀ ਕੱਢ ਮਾਰੀ ਹੈ ਜੋ ਅੱਜ ਇਜ਼ਰਾਈਲ ਦੇ ਗਲੇ ਦੀ ਹੱਡੀ ਬਣ ਚੁੱਕਾ ਹੈ । ਹਮਾਸ ਨੇ ਸਾਰੀ ਦੁਨੀਆ ਵਿੱਚ ਇਜ਼ਰਾਈਲ ਦਾ ਚਿਹਰਾ ਨੰਗਾ ਕਰ ਦਿੱਤਾ ਅਤੇ ਇੱਕ ਅੱਤਵਾਦੀ ਸਟੇਟ ਦੀ ਛਵੀ ਬਣਾ ਦਿੱਤੀ ਹੈ ।
ਵਿਸ਼ਵ ਦੇ ਸਭ ਤੋਂ ਭਰੋਸੇਮੰਦ ਮੀਡੀਆ ਅਦਾਰੇ “ਅਲ ਜਜ਼ੀਰਾ” ਦੇ ਪੱਤਰਕਾਰ ਉਸੀਦ ਸਿੱਦੀਕੀ, ਡਾਲੀਆ ਹਤੂਕਾ, ਅਰਵਾ ਇਬਰਾਹਿਮ ਅਤੇ ਫਰਾਹ ਨਜਰ ਦੀ ਰਿਪੋਰਟ ਅਨੁਸਾਰ
- ਗਾਜ਼ਾ ਪੱਟੀ ‘ਤੇ ਇਜ਼ਰਾਈਲੀ ਹਮਲਿਆਂ ਦੇ ਦੋ ਹਫ਼ਤਿਆਂ ਤੋਂ ਵੱਧ ਸਮੇਂ ਦੌਰਾਨ ਲਗਭਗ 5,100 ਫਲਸਤੀਨੀ ਮਾਰੇ ਗਏ, ਸਿਹਤ ਅਧਿਕਾਰੀਆਂ ਦਾ ਕਹਿਣਾ ਹੈ।
- ਇਜ਼ਰਾਈਲ ਅਤੇ ਹਮਾਸ ਦੋਵਾਂ ਨੇ ਘੇਰੇ ਹੋਏ ਐਨਕਲੇਵ ਦੇ ਅੰਦਰ ਰਾਤ ਭਰ ਲੜਾਈ ਦੀ ਰਿਪੋਰਟ ਦਿੱਤੀ ਹੈ।
- ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਨੇ ਇਜ਼ਰਾਈਲ ਨੂੰ ਆਪਣੇ ਜ਼ਮੀਨੀ ਹਮਲੇ ਵਿੱਚ ਦੇਰੀ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਯੂਰਪੀਅਨ ਯੂਨੀਅਨ ਦੀ ਵਿਦੇਸ਼ ਨੀਤੀ ਦੇ ਮੁਖੀ ਲੜਾਈ ਵਿੱਚ ਵਿਰਾਮ ਦਾ ਸਮਰਥਨ ਕਰਦੇ ਹਨ।
- ਮਿਸਰ ਦਾ ਰੈੱਡ ਕ੍ਰੀਸੈਂਟ ਸੋਮਵਾਰ ਨੂੰ ਰਫਾਹ ਬਾਰਡਰ ਕ੍ਰਾਸਿੰਗ ਰਾਹੀਂ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਦਾ ਹੈ।
- ਗਾਜ਼ਾ ‘ਤੇ ਇਜ਼ਰਾਈਲੀ ਹਮਲਿਆਂ ਵਿਚ ਘੱਟੋ-ਘੱਟ 5,087 ਫਲਸਤੀਨੀ ਮਾਰੇ ਗਏ ਹਨ, ਜਦੋਂ ਕਿ 7 ਅਕਤੂਬਰ ਤੋਂ ਇਸਰਾਈਲ ਵਿਚ 1,400 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।