ਈਦਗਾਹ ਕਿਲਾ ਵਿਖੇ ਹਜ਼ਾਰਾਂ ਲੋਕਾਂ ਨੇ ਅਦਾ ਕੀਤੀ ਈਦ, ਵਿਸ਼ਵ ਸ਼ਾਂਤੀ ਲਈ ਦੁਆਵਾਂ

author
0 minutes, 1 second Read

ਦੇਸ਼-ਦੁਨੀਆ ਦੇ ਮੁਸਲਮਾਨਾਂ ਨੂੰ ਪ੍ਰਵੇਜ਼ ਅਲੀ ਖਾਨ ਅਤੇ ਜੱਸੀ ਖੰਘੂੜਾ ਨੇ ਦਿੱਤੀ ਈਦ ਦੀ ਮੁਬਾਰਕਬਾਦ

ਮਲੇਰਕੋਟਲਾ, 21 ਮਾਰਚ (ਅਬੂ ਜ਼ੈਦ): ਮੁਸਲਿਮ ਜਗਤ ਦਾ ਪਵਿੱਤਰ ਤਿਉਹਾਰ ਈਦ ਉਲ ਫਿਤਰ ਦੇਸ਼ ਭਰ ਵਿੱਚ ਸ਼ਰਧਾ ਨਾਲ ਮਨਾਇਆ ਗਿਆ । ਇਸੇ ਲੜੀ ਤਹਿਤ ਅੱਜ ਈਦਗਾਹ ਕਿਲਾ ਰਹਿਮਤਗੜ੍ਹ ਵਿਖੇ ਜਿੱਥੇ ਹਜ਼ਾਰਾਂ ਦੀ ਗਿਣਤੀ ‘ਚ ਮੁਸਲਿਮ ਵਰਗ ਦੇ ਲੋਕਾਂ ਨੇ ਈਦ ਦੀ ਨਮਾਜ਼ ਅਦਾ ਕੀਤੀ ਉੱਥੇ ਹੀ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਸ਼ਾਮਲ ਹੋ ਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿਤਾ । ਈਦ ਦੇ ਮੌਕੇ ‘ਤੇ ਪ੍ਰਸਿੱਧ ਸਮਾਜਸੇਵੀ ਪ੍ਰਵੇਜ਼ ਅਲੀ ਖਾਨ ਐਮਡੀ ਇੰਡੀਅਨ ਮਹਿਕ ਹੋਟਲ ਸੀਰੀਜ਼ ਅਤੇ ਸਮਾਜਸੇਵੀ ਅਤੇ ਪ੍ਰਸਿੱਧ ਕਾਰੋਬਾਰੀ ਜਸਬੀਰ ਸਿੰਘ ਜੱਸੀ ਖੰਘੂੜਾ ਸਾਬਕਾ ਵਿਧਾਇਕ ਕਿਲਾ ਰਾਏਪੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਦੇਸ਼ ਦੁਨੀਆ ਦੇ ਮੁਸਲਮਾਨਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ ।

ਇਸ ਮੌਕੇ ਸੰਬੋਧਨ ਕਰਦਿਆਂ ਪ੍ਰਵੇਜ਼ ਅਲੀ ਖਾਨ ਨੇ ਕਿਹਾ ਕਿ ਮਲੇਰਕੋਟਲਾ ਵੱਖ-ਵੱਖ ਧਰਮ ਦੇ ਲੋਕਾਂ ਦਾ ਗੁਲਦਸਤਾ ਹੈ, ਇੱਥੋਂ ਦੇ ਲੋਕ ਸਦੀਆਂ ਤੋਂ ਅਮਨ-ਸ਼ਾਂਤੀ ਨਾਲ ਮਿਲਜੁਲ ਕੇ ਰਹਿ ਰਹੇ ਹਨ । ਉਹਨਾਂ ਸ਼ਹਿਰ ਦੇ ਹਾਕਮਾਂ ਦੇ ਅਵੇਸਲੇਪਣ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਸ਼ਹਿਰ ਦੇ ਪ੍ਰਸ਼ਾਸਨ ਅਤੇ ਸੱਤਾਧਾਰੀ ਹਾਕਮਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ । ਸ਼ਹਿਰ ਅੰਦਰ ਚੱਲ ਰਹੀਆਂ ਬੇਨਿਯਮੀਆਂ ਸਬੰਧੀ ਕਿਹਾ ਕਿ ਮੌਜੂਦਾ ਸੱਤਾਧਾਰੀਆਂ ਨੇ ਸ਼ਹਿਰ ਨੂੰ ਕੂੜੇ ਦਾ ਢੇਰ ਬਣਾ ਦਿੱਤਾ ਗਿਆ ਹੈ । ਸ਼ਹਿਰ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਪਏ ਹਨ ਜਿਸ ਕਾਰਣ ਬੀਮਾਰੀਆਂ ਫੈਲਣ ਦਾ ਖਤਰਾ ਵੱਧਦਾ ਜਾ ਰਿਹਾ ਹੈ । ਲੋਕਾਂ ਨੂੰ ਇਸ ਸਮੱਸਿਆ ਵਿੱਚੋਂ ਕੱਢਣ ਲਈ ਈਦ ਤੋਂ ਬਾਦ ਧਰਨਾ ਲਗਾਇਆ ਜਾਵੇਗਾ ਤਾਂ ਕਿ ਸੁੱਤੇ ਪ੍ਰਸ਼ਾਸਨ ਨੂੰ ਜਗਾਇਆ ਜਾ ਸਕੇ । ਇਸ ਮੌਕੇ ਉਹਨਾਂ ਈਦਗਾਹ ਦੇ ਨਵੀਨੀਕਰਣ ਲਈ ਨਕਦੀ ਮਦਦ ਵੀ ਕੀਤੀ ਅਤੇ ਵਿਸ਼ਵਾਸ ਦਿਲਵਾਇਆ ਕਿ ਉਹ ਹਮੇਸ਼ਾ ਆਪਣੇ ਲੋਕਾਂ ਦੇ ਨਾਲ ਖੜੇ ਰਹਿਣਗੇ । ਇੰਤਜਾਮੀਆ ਕਮੇਟੀ ਈਦਗਾਹ ਕਿਲ੍ਹਾ ਰਹਿਮਤਗੜ੍ਹ ਦੇ ਪ੍ਰਧਾਨ ਮੁਹੰਮਦ ਅਨਵਾਰ ਅਤੇ ਹਾਜੀ ਮੁਹੰਮਦ ਬਾਬੂ ਨੇ ਹਾਜ਼ਰੀਨ ਦਾ ਸਵਾਗਤ ਕਰਦਿਆਂ ਈਦ ਮੁਬਾਰਕ ਦਿਤੀ ।

ਫੋਟੋ ਕੈਪਸ਼ਨ: ਈਦਗਾਹ ਕਿਲਾ ਰਹਿਮਤਗੜ੍ਹ ਵਿਖੇ ਲੋਕਾਂ ਨਾਲ ਈਦ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਪ੍ਰਵੇਜ ਅਲੀ ਖਾਨ ਅਤੇ ਜੱਸੀ ਖੰਘੂੜਾ ।

Similar Posts

Leave a Reply

Your email address will not be published. Required fields are marked *