ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ
ਸ਼ੰਭੂ/ਪੱਟੀ/ਮਲੇਰਕੋਟਲਾ, 17 ਅਗਸਤ (ਬਿਉਰੋ): ਕਿਸਾਨਾਂ ਦੇ “ਦਿੱਲੀ ਕੂਚ” ਨੂੰ ਰੋਕਣ ਲਈ ਪੰਜਾਬ-ਹਰਿਆਣਾ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸ਼ੰਭੂ, ਖਨੌਰੀ ਅਤੇ ਡੱਬਵਾਲੀ ਪੰਜਾਬ-ਹਰਿਆਣਾ ਦੇ ਬਾਰਡਰਾਂ ਉੱਤੇ ਰੋਕ ਲਿਆ ਗਿਆ । 17 ਫਰਵਰੀ ਲਗਾਤਾਰ ਸ਼ੰਭੂ ਬਾਰਡਰ ‘ਤੇ ਚੱਲ ਰਹੇ ਮੋਰਚੇ ਵਿਚੋਂ ਦੋਨਾਂ ਫੋਰਮਾ ਵੱਲੋਂ ਕੀਤੇ ਐਲਾਨ ਅਨੁਸਾਰ ਜਿੱਥੇ ਦੇਸ਼ ਦੇ ਵੱਖ ਵੱਖ ਥਾਵਾਂ ਤੇ ਟਰੈਕਟਰ ਮਾਰਚ ਕੀਤੇ ਗਏ ਉਥੇ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 15 ਅਗਸਤ ਨੂੰ ਜਿਥੇ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢੇ ਗਏ ਉੱਥੇ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਟਰੈਕਟਰ ਮਾਰਚ ਕੀਤੇ ਗਏ । ਉਸੇ ਐਲਾਨ ਨੂੰ ਮਜ਼ਬੂਤ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੱਟੀ ਜੋਨ ਇੰਨਚਾਰਜ ਜਗਰਾਜ ਸਿੰਘ ਦੀ ਅਗਵਾਈ ‘ਚ ਬਲਕਾਰ ਸਿੰਘ ਸਭਰਾ, ਮੁਖਤਿਆਰ ਸਿੰਘ ਸਭਰਾ, ਪ੍ਰਕਾਸ਼ ਸਿੰਘ , ਅਜੀਤ ਸਿੰਘ, ਬਰਾੜ, ਬਲਵੰਤ ਸਿੰਘ, ਗੁਰਦਿਆਲ ਸਿੰਘ, ਖਜ਼ਾਨ ਸਿੰਘ ਸਭਰਾ, ਫਤਿਹ ਸਿੰਘ, ਸੀਤਲ ਸਿੰਘ, ਅਜੀਤ ਸਿੰਘ ਮਨੋਚਾਹਲ, ਸਿੰਗਾਰਾ ਸਿੰਘ ਫੌਜੀ ਤੋਂ ਇਲਾਵਾ ਸਮੂਹ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਅਤੇ ਅਨੁਸ਼ਾਸਿਤ ਟਰੈਟਕਰ ਮਾਰਚ ਕੱਢਿਆ ਗਿਆ । ਸਵਰਨ ਸਿੰਘ ਖਹਿਰਾ ਹਰੀਕੇ ਤੋਂ ਵੱਡਾ ਕਾਫਲਾ ਲੈ ਕੇ ਪੱਟੀ ਜੋਨ ਦੇ ਮਾਰਚ ਵਿੱਚ ਸ਼ਾਮਲ ਹੋਏ ।
ਇਸ ਸਬੰਧੀ ਅਦਾਰਾ ‘ਅਬੂ ਜ਼ੈਦ’ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਜਗਰਾਜ ਸਿੰਘ ਨੇ ਦੱਸਿਆ ਕਿ ਤਰਨਤਾਰਨ ਦੇ ਛੇ ਜੋਨ, ਚਾਰ ਜੋਨ ਖਡੂਰ ਸਾਹਿਬ, ਭਾਈ ਸੁਰਜਨ ਸਿੰਘ, ਭਾਈ ਫੂਲਾ ਸਿੰਘ ਜੋਨ, ਭਾਈ ਝਾੜੂ ਜੋਨ ਤੋਂ ਇਲਾਵਾ ਦੇ ਕਿਸਾਨ ਵੀਰਾਂ ਨੇ ਆਪ ਮੁਹਾਰੇ ਟਰੈਕਟਰ ਮਾਰਚ ਦਾ ਹਿੱਸਾ ਬਣੇ । ਉਹਨਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਅੜੀਅਲ ਰਵੱਈਆਂ ਛੱਡਕੇ ਕਿਸਾਨੀ ਮੁੱਦਿਆਂ ਨੂੰ ਸੰਜੀਦਗੀ ਨਾਲ ਲੈਣ, ਇਸ ਵਿੱਚ ਹੀ ਦੇਸ਼ ਦੀ ਤਰੱਕੀ ਦੇ ਰਸਤੇ ਹਨ ਤਾਂ ਜੋ ਦੇਸ਼ ਅੰਦਰ ਚੱਲ ਰਹੇ ਧਰਨੇ ਖਤਮ ਕਰਕੇ ਸੁਖਾਵਾਂ ਮਾਹੌਲ ਬਣ ਸਕੇ ।
ਉਹਨਾਂ ਦੱਸਿਆ ਕਿ ਐੱਸ ਡੀ ਐੱਮ ਦਫ਼ਤਰ ਅੱਗੇ ਕੇਂਦਰ ਸਰਕਾਰ ਵੱਲੋਂ ਬਣਾਏ ਨਵੇਂ ਲਾਗੂ ਕੀਤੇ ਕਾਨੂੰਨ ਬੀਐਨਐਸ ਦੀਆਂ ਕਾਪੀਆਂ ਸਾੜੀਆਂ ਗਈਆਂ । ਦੇਸ਼ ਦੀਆਂ ਦੀਆਂ ਸਰਕਾਰਾਂ ਦੇਸ਼ ਆਜ਼ਾਦ ਦਾ ਨਆਰੇ ਲਗਾ ਰਹੀਆਂ ਪਰ ਦੂਜੇ ਪਾਸੇ ਕੇਂਦਰ ਸਰਕਾਰ ਨੇ ਦਿੱਲੀ ਨੂੰ ਸ਼ਾਂਤਮਈ ਧਰਨੇ ਲਈ ਜਾ ਰਹੇ ਕਿਸਾਨਾਂ ਉਤੇ ਗੋਲੀਆਂ, ਅੱਥਰੂ ਗੈਸ ਦੇ ਹਮਲੇ ਕਰਕੇ ਨੌਜਵਾਨਾ ਕਿਸਾਨ ਸ਼ੁਭਕਰਨ ਸਿੰਘ ਸਿੰਘ ਨੂੰ ਸਿਧੀ ਗੋਲੀ ਮਾਰ ਕੇ ਸ਼ਹੀਦ ਕਰਨਾ, ਰਸਤੇ ਵਿੱਚ ਕੰਧਾਂ ਬਣਾ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦੇ ਜਮਹੂਰੀ ਹੱਕ ਨੂੰ ਖੋਹ ਕੇ ਦੇਸ਼ ਗ਼ੁਲਾਮ ਹੋਣ ਦਾ ਸਬੂਤ ਦਿੱਤਾ ਹੈ । ਕਿਸਾਨ ਆਗੂਆਂ ਨੇ ਕਿਹਾ ਦੇਸ਼ ਦਾ ਹਰ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਸੰਘਰਸ਼ ਕਰ ਰਿਹਾ ਪਰ ਕੇਂਦਰ ਸਰਕਾਰ ਧਰਨੇ ਤੇ ਬੈਠੇ ਲੋਕਾਂ ਦੀ ਸਾਰ ਨਹੀਂ ਲੈ ਰਹੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਾਨਾਸ਼ਾਹੀ ਰਵੀਇਆ ਅਪਣਾਇਆ ਜਾ ਰਿਹਾ ਅਤੇ ਆਮ ਜਨਤਾ ਦੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ । ਦੇਸ਼ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਥਾਂ ਨਵੇਂ ਕਾਨੂੰਨ ਬਣਾ ਕੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਕਿਸਾਨ ਆਗੂਆਂ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਆਪਣੇ ਕੀਤੇ ਵਾਅਦੇ ਅਨੁਸਾਰ ਡਾ ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰੇ ਦਿੱਲੀ ਅੰਦੋਲਨ ਵਿੱਚ ਕੇਂਦਰ ਸਰਕਾਰ ਮੰਨੀਆਂ ਮੰਗਾਂ ਲਾਗੂ ਕਰੇ ਅਤੇ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਪਿੰਡਾਂ-ਸ਼ਹਿਰਾਂ ਮੁਹੱਲਿਆਂ ਵਿੱਚ ਚਿੱਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ, ਨਵੇਂ ਬਣਾਏ ਫੌਜਦਾਰੀ ਬਣਾਏ ਕਾਨੂੰਨ ਰੱਦ ਕੀਤੇ ਜਾਣ ਅਤੇ ਕਿਸਾਨਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਸਾਰੀਆਂ ਫਸਲਾਂ ‘ਤੇ ਐਮਐਸਪੀ ਸਮੇਤ ਬਾਕੀ ਮੰਗਾਂ ਵੀ ਪੂਰੀਆਂ ਕੀਤੀਆਂ ਜਾਣ ਤਾਂ ਜੋ ਕਿਸਾਨ ਧਰਨੇ ਖਤਮ ਕਰਕੇ ਆਪਣੇ ਖੇਤਾਂ ਵਿੱਚ ਕੰਮ ਕਰ ਸਕਣ ਅਤੇ ਦੇਸ਼ ਤਰੱਕੀ ਦੀਆਂ ਬੁਲੰਦੀਆਂ ਨੂੰ ਛੁਹੇ ।



