ਵੋਟਰਾਂ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ, ਦਰਜਨਾਂ ਨੌਜਵਾਨ ਵੱਖ-ਵੱਖ ਪਾਰਟੀਆਂ ਛੱਡਕੇ ‘ਆਪ’ ਵਿੱਚ ਹੋਏ ਸ਼ਾਮਲ
ਮਲੇਰਕੋਟਲਾ, 14 ਜਨਵਰੀ (ਬਿਉਰੋ): ਨਗਰ ਕੌਂਸਲ ਚੋਣਾਂ 2026 ਨੇ ਪੰਜਾਬ ਵਿੱਚ ਸਿਆਸੀ ਮਾਹੌਲ ਫਿਰ ਤੋਂ ਗਰਮਾ ਦਿੱਤਾ ਹੈ । ਮਲੇਰਕੋਟਲਾ ਦੇ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੌਂਸਲਰ ਮੁਹੰਮਦ ਹਬੀਬ ਨੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ । ਨਵੀਂ ਵਾਰਡਬੰਦੀ ਕਾਰਣ ਉਸਦੇ ਪੁਰਾਣੇ ਇਲਾਕੇ ਨੂੰ ਕੱਟਕੇ ਗਰੇਵਾਲ ਚੌਂਕ, ਜੁਝਾਰ ਸਿੰਘ ਨਗਰ, ਕਰਮ ਕਲੋਨੀ ਦਾ ਏਰੀਆ ਵਾਰਡ ਨੰਬਰ 8 ਵਿੱਚ ਸ਼ਾਮਲ ਕੀਤਾ ਗਿਆ ਹੈ । ਕੌਂਸਲਰ ਹਬੀਬ ਵੱਲੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਪੁਰਾਣਾ ਕਿਲਾ ਤੋਂ ਸ਼ੁਰੂ ਕੀਤਾ । ਇਸੇ ਲੜੀ ਤਹਿਤ ਅੱਜ ਗਰੇਵਾਲ ਚੌਂਕ ਦੇ ਮੁਹੱਲਾ ਜੁਝਾਰ ਸਿੰਘ ਵਾਲਾ ਵਿਖੇ ਇੱਕ ਨੁੱਕੜ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕੀਤੀ, ਜਿੱਥੇ ਦਿਲਚਸਪ ਗੱਲ ਇਹ ਰਹੀ ਕਿ ਮੁਹੱਲਾ ਨਿਵਾਸੀਆਂ ਨੇ ਸਾਰੇ ਮਹਿਮਾਨਾਂ ਅਤੇ ਹਾਜ਼ਰੀਨ ਲਈ ਚਾਹ ਮਿਠਾਈਆਂ ਦਾ ਪ੍ਰਬੰਧ ਖੁਦ ਕੀਤਾ ਹੋਇਆ ਸੀ । ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰ ਮੁਹੰਮਦ ਹਬੀਬ ਨੇ ਕਿਹਾ ਕਿ ਵਾਰਡ ਦੇ ਜੋ ਵੀ ਕੰਮ ਲੰਬੇ ਸਮੇਂ ਤੋਂ ਰੁਕੇ ਹੋਏ ਹਨ ਉਹ ਪਹਿਲ ਦੇ ਅਧਾਰ ‘ਤੇ ਕਰਵਾਏ ਜਾਣਗੇ । ਲੰਬੇ ਸਮੇਂ ਤੋਂ ਬਾਦ ਪਹਿਲੀ ਵਾਰ ਸੀਵਰੇਜ ਦੀ ਸਫਾਈ ਵੱਡੀ ਮਸ਼ੀਨ ਨਾਲ ਕਰਵਾਈ ਜਾਵੇਗੀ । ਜਿਹਨਾਂ ਮੁਹੱਲਿਆਂ ਦਾ ਫਰਸ਼ ਨਵਾਂ ਪੈਣ ਵਾਲਾ ਹੈ ਉਹਨਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇਗਾ ਅਤੇ ਜਿੱਥੇ ਰਿਪੇਅਰ ਦੀ ਲੋੜ ਹੈ ਉੱਤੇ ਰਿਪੇਅਰ ਤੁਰੰਤ ਕਰਵਾਈ ਜਾਵੇਗੀ, ਜਲਦ ਹੀ ਸਾਰੇ ਇਲਾਕੇ ਦੀਆਂ ਸਟਰੀਟ ਲਾਈਟਾਂ ਵੀ ਚਾਲੂ ਕਰਵਾਈਆਂ ਜਾਣਗੀਆਂ । ਉਹਨਾਂ ਕਿਹਾ ਕਿ ਵਾਰਡ ਦਾ ਕੋਈ ਵੀ ਵਾਸੀ ਆਪਣੀ ਸਮੱਸਿਆ ਉਹਨਾਂ ਨੂੰ ਫੋਨ ‘ਤੇ ਦੱਸ ਸਕਦਾ ਹੈ । ਮੁਹੱਲਾ ਨਿਵਾਸੀਆਂ ਵੱਲੋਂ ਸੱਚੇ ਮਨੋਂ ਕੌਂਸਲਰ ਮੁਹੰਮਦ ਹਬੀਬ ਦਾ ਸਾਥ ਦੇਣ ਦਾ ਭਰੋਸਾ ਦਿਲਵਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਹੰਮਦ ਬਾਬੂ (ਕਬਾੜੀਆ), ਮੁਹੰਮਦ ਅਨਵਰ, ਮੁਹੰਮਦ ਹਲੀਮ ਲਾਲੀ, ਡਾ. ਮੁਹੰਮਦ ਇਕਬਾਲ, ਮੁਹੰਮਦ ਹਨੀਫ, ਮੁਹੰਮਦ ਅਰਸ਼ਦ, ਮੁਹੰਮਦ ਸ਼ਾਹਿਦ, ਰਾਜੂ, ਮੁਹੰਮਦ ਯਾਸੀਨ, ਪ੍ਰਿੰਸੀਪਲ ਮੇਜਰ ਇੰਦਰ ਸਿੰਘ, ਹਾਜੀ ਮੁਹੰਮਦ ਹਬੀਬ, ਬਲਜੀਤ ਸਿੰਘ, ਮੁਹੰਮਦ ਸਲੀਮ ਸੀਮਾ, ਮੁਹੰਮਦ ਰਸ਼ੀਦ ਭੋਲਾ, ਮੁਹੰਮਦ ਜਮੀਲ ਐਡਵੋਕੇਟ, ਲਾਲੀ ਕਿਲਾ, ਪਾਲੀ ਡੇਰਾ ਜਗੀਰਦਾਸ, ਸ਼ਕੀਲ ਕਿਲਾ, ਯਾਮੀਨ ਕਿਲਾ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕਾਂ ਨੇ ਸ਼ਿਰਕਤ ਕੀਤੀ ।


