ਕੌਮੀ ਇਨਸਾਫ ਮੋਰਚਾ 23 ਨਵੰਬਰ ਨੂੰ ਕਰੇਗਾ ਗੋਲ ਟੇਬਲ ਸਰਬ ਪਾਰਟੀ ਮੀਟਿੰਗ – ਤਾਲ-ਮੇਲ ਕਮੇਟੀ

author
0 minutes, 0 seconds Read

ਸਾਰੇ ਧਰਮਾਂ ਦੇ ਆਗੂ, ਕਿਸਾਨ ਆਗੂ, ਸਿੱਖ ਬੁੱਧੀਜੀਵੀ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮਾਜਸੇਵੀ ਜਥੇਬੰਦੀਆਂ ਦੇ ਆਗੂ ਹੋਣਗੇ ਸ਼ਾਮਲਬਾਪੂ ਗੁਰਚਰਨ ਸਿੰਘ

ਚੰਡੀਗੜ੍ਹ/ਮਲੇਰਕੋਟਲਾ, 19 ਨਵੰਬਰ (ਬਿਉਰੋ): ਅੱਜ ਕੌਮੀ ਇਨਸਾਫ ਮੋਰਚਾ ਦੀ ਤਾਲਮੇਲ ਕਮੇਟੀ ਦੀ ਅਹਿਮ ਮੀਟਿੰਗ ਮੋਰਚੇ ਬਾਪੂ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਭਾਈ ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਸ਼ੇਰੇ ਪੰਜਾਬ ਅਕਾਲੀਦਲ, ਜਥੇਦਾਰ ਬਲਬੀਰ ਸਿੰਘ ਬੈਰੋਂਪੁਰ, ਜਥੇਦਾਰ ਗੁਰਨਾਮ ਸਿੰਘ ਚੰਡੀਗੜ੍ਹ, ਬਾਬਾ ਰਾਜਾ ਰਾਜ ਸਿੰਘ, ਜੱਥੇਦਾਰ ਮਾਣ ਸਿੰਘ ਅਤੇ ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਬੀਕੇਯੂ ਤੋਤੇਵਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੀਟਿੰਗ ਵਿੱਚ 23 ਨਵੰਬਰ ਨੂੰ ਹੋਣ ਜਾ ਰਹੀ ਸਰਬ ਪਾਰਟੀ ਮੀਟਿੰਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਜਿਸ ਵਿੱਚ ਕਮੇਟੀਆਂ ਦਾ ਗਠਨ ਕੀਤਾ ਗਿਆ

ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਬੁਲਾਰਿਆਂ ਨੇ ਦੱਸਿਆ ਕਿ 23 ਨਵੰਬਰ ਦੀ ਮੀਟਿੰਗ ਦੀ ਪ੍ਰਧਾਨਗੀ ਬਾਪੂ ਗੁਰਚਰਨ ਸਿੰਘ ਕਰਨਗੇ, ਪ੍ਰੈਸ ਕਮੇਟੀ ਵਿੱਚ ਬਲਬੀਰ ਸਿੰਘ ਫਤਿਹਗੜ੍ਹ ਸਾਹਿਬ ਪੀਏ ਭਾਈ ਜਗਤਾਰ ਸਿੰਘ ਹਵਾਰਾ ਅਤੇ ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਨੂੰ ਸ਼ਾਮਲ ਕੀਤਾ ਗਿਆ, ਪ੍ਰਬੰਧਕ ਕਮੇਟੀ ਵਿੱਚ ਜਥੇਦਾਰ ਬਲਬੀਰ ਸਿੰਘ ਬੈਂਰੋਪੁਰ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਪਾਲ ਸਿੰਘ ਘੜੂੰਆਂ, ਗੁਰਮੀਤ ਸਿੰਘ ਟੋਨੀ ਘੜੂਆਂ ਅਤੇ ਜੀਤ ਸਿੰਘ ਕੁੱਪ ਕਲਾਂ ਸ਼ਾਮਲ ਹਨ ਇਸ ਮੌਕੇ ਸਰਬਜੀਤ ਸਿੰਘ ਸਾਬੀ ਨੂੰ ਆਈਟੀ ਸੈਲ ਇੰਚਾਰਜ ਕੌਮੀ ਇਨਸਾਫ ਮੋਰਚਾ ਨਿਯੁਕਤ ਕੀਤਾ ਗਿਆ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਪੂ ਗੁਰਚਰਨ ਸਿੰਘ ਅਤੇ ਜਥੇਦਾਰ ਗੁਰਦੀਪ ਸਿੰਘ ਬਠਿੰਡਾ ਨੇ ਬੋਲਦਿਆਂ ਕਿਹਾ ਕੇ 23 ਨਵੰਬਰ ਦੀ ਮੀਟਿੰਗ ਵਿੱਚ ਹਰ ਵਰਗ ਹਿੰਦੂ, ਸਿੱਖ, ਮੁਸਲਿਮ ਸੰਸਥਾਵਾਂ ਦੇ ਮੁੱਖੀ, ਕਿਸਾਨ ਆਗੂ, ਸਿੱਖ ਬੁੱਧੀਜੀਵੀ, ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਹੈ ਤਾਂ ਜੋ ਮੋਰਚੇ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾ ਸਕੇ ਇਸ ਮੌਕੇ ਬਾਬਾ ਹਰੀ ਸਿੰਘ, ਬਲਵੰਤ ਸਿੰਘ ਮਿੰਟੂ, ਗੁਰਨਾਮ ਸਿੰਘ ਚੰਡੀਗੜ੍ਹ, ਪਾਲ ਸਿੰਘ ਘੜੂੰਆਂ, ਕਾਲ਼ਾ ਝਾੜ ਸਾਹਿਬ, ਕਰਮਜੀਤ ਨੰਬਰਦਾਰ ਚਿੱਲਾ, ਬਲਜੀਤ ਸਿੰਘ ਰੁੜਕੀ, ਕੁਲਵਿੰਦਰ ਸਿੰਘ ਜੋਧਪੁਰੀ, ਜੀਤਾ ਭੁੱਟੇ ਆਲਾ, ਚਰਨਜੀਤ ਚੰਨੀ, ਗੁਰਜੰਟ ਸਿੰਘ ਪਟਿਆਲਾ, ਲਖਬੀਰ ਸਿੰਘ ਰੁਪਾਲ ਖੇੜੀ, ਪਰਮਜੀਤ ਸਿੰਘ, ਸਰਬਜੀਤ ਸਿੰਘ ਖਾਲਸਾ,ਬਲਵਿੰਦਰ ਸਿੰਘ ਫਿਰੋਜ਼ਪੁਰ ਆਦਿ ਹਾਜ਼ਰ ਸਨ

Similar Posts

Leave a Reply

Your email address will not be published. Required fields are marked *