ਕੌਮੀ ਇਨਸਾਫ ਮੋਰਚਾ ਤਾਲਮੇਲ ਕਮੇਟੀ ਵੱਲੋਂ ਮੋਰਚੇ ਦੀ ਕਾਮਯਾਬੀ ਲਈ ਪੰਥਕ ਆਗੂਆਂ ਨਾਲ ਵਿਚਾਰਾਂ

author
0 minutes, 0 seconds Read

ਸੰਗਤਾਂ ਨੂੰ 07 ਜਨਵਰੀ ਨੂੰ ਮੋਹਾਲੀ ‘ਚ ਵੱਡਾ ਇਕੱਠ ਕਰਨ ਦੀ ਅਪੀਲ

ਮਲੇਰਕੋਟਲਾ, 06 ਜਨਵਰੀ (ਬਿਉਰੋ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਦੀ ਕਾਮਯਾਬੀ ਲਈ ਪੰਥਕ ਆਗੂਆਂ ਨਾਲ ਵਿਚਾਰਾਂ ਦਾ ਸਿਲਸਿਲਾ ਜਾਰੀ ਹੈ । ਮੋਰਚਾ ਤਾਲਮੇਲ ਕਮੇਟੀ ਦੇ ਆਗੂ ਦਿਨ ਰਾਤ ਇੱਕ ਕਰਕੇ ਪੰਜਾਬ ਭਰ ਪੰਥਕ ਆਗੂਆਂ, ਧਾਰਮਿਕ ਸੰਪਰਦਾਵਾਂ ਦੇ ਮੁਖੀਆਂ ਨੂੰ ਮਿਲਕੇ ਸੰਗਤ ਨੂੰ ਜਾਗਰੂਕ ਕਰਨ ਅਤੇ 7 ਜਨਵਰੀ ਨੂੰ ਕੌਮੀ ਇਨਸਾਫ ਮੋਰਚਾ ਮੋਹਾਲੀ ਵਿੱਚ ਵੱਡਾ ਇਕੱਠ ਕਰਨ ਦੀ ਅਪੀਲ ਕਰ ਰਹੇ ਹਨ ।

ਇਸੇ ਲੜੀ ਤਹਿਤ ਕੌਮੀ ਇਨਸਾਫ ਮੋਰਚਾ ਦੇ ਸਰਪ੍ਰਸਤ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਭਾਈ ਅੰਮ੍ਰਿਤਪਾਲ ਸਿੰਘ ਐਮ.ਪੀ ਦੇ ਘਰੇ ਉਹਨਾਂ ਦੇ ਪਿਤਾ ਸਰਦਾਰ ਤਰਸੇਮ ਸਿੰਘ ਕਾਰਜਕਰੀ ਪ੍ਰਧਾਨ (ਅਕਾਲੀ ਦਲ ਵਾਰਸ ਪੰਜਾਬ ਦੇ) ਨਾਲ ਬੰਦੀ ਸਿੰਘਾਂ ਦੀਆਂ ਰਿਹਾਈਆਂ ਅਤੇ ਲੱਗੇ ਕੌਮੀ ਇਨਸਾਫ ਮੋਰਚੇ ਦੀ ਕਾਮਯਾਬੀ ਲਈ ਵਿਚਾਰਾਂ ਕੀਤੀਆਂ ਅਤੇ ਇਹ ਵੀ ਚਰਚਾ ਹੋਈ ਕਿ ਪੰਜਾਬ ਸਰਕਾਰ ਅਤੇ ਮੋਦੀ ਸਰਕਾਰ ਪੰਜਾਬ ਦੀ ਅਣਖ ਅਤੇ ਸਾਡੀ ਕੌਮੀਅਤ ਦੀ ਭਾਵਨਾ ਖਤਮ ਕਰਨ ਲਈ ਲਗਾਤਾਰ ਗੰਭੀਰ ਯਤਨ ਕਰ ਰਹੀ ਹੈ। ਇਹ ਵੀ ਵਿਚਾਰ ਹੋਇਆ ਕਿ ਅਸੀਂ ਜਬਰ ਜੁਲਮ ਦਾ ਵਿਰੋਧ ਕਰਨ ਅਤੇ ਇਨਸਾਫ ਦੀ ਜਿੱਤ ਲਈ ਸਾਰੀਆਂ ਪੰਥਕ ਧਿਰਾਂ ,ਕਿਸਾਨ ਜਥੇਬੰਦੀਆਂ, ਦਲਿਤ ਜਥੇਬੰਦੀਆਂ ਅਤੇ ਪੰਜਾਬ ਪ੍ਰਤੀ ਸੁਹਿਰਦ ਹਿੰਦੂਆਂ, ਮੁਸਲਮਾਨਾਂ ਸਮੇਤ ਸਮੁੱਚੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਤਕੜਾ ਸੰਘਰਸ਼ ਕਰਨ ਦੀ ਜਰੂਰਤ ਹੈ । ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ,ਭਾਈ ਬਲਵੰਤ ਸਿੰਘ ਰਾਜੋਆਣਾ ,ਭਾਈ ਪਰਮਜੀਤ ਸਿੰਘ ਭਿਓਰਾ,  ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ  ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ,ਸਮੇਤ ਨਜਾਇਜ਼, ਰਾਜਸੀ ਤੌਰ ਤੇ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਰੇ ਰਾਜਸੀ ਬੰਦੀਆਂ ਨੂੰ ਰਿਹਾਅ ਕਰਵਾਉਣ ਲਈ ਮਜਬੂਤ ਅਤੇ ਫੈਸਲਾਕੁਨ ਅੰਦੋਲਨ ਦੀ ਜਰੂਰਤ ਹੈ । ਸਰਦਾਰ ਤਰਸੇਮ ਸਿੰਘ ਨੇ ਪੰਥਕ ਏਕਤਾ ਅਤੇ ਰਿਹਾਈਆਂ ਦੇ ਅੰਦੋਲਨ ਲਈ ਬਹੁਤ ਸਿਆਣੇ ਅਤੇ ਉਸਾਰੂ ਸੁਝਾਅ ਦਿੱਤੇ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ।

ਇਸੇ ਤਰ੍ਹਾਂ ਸਰਦਾਰ ਸਿਮਰਜੀਤ ਸਿੰਘ ਮਾਨ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) ਨਾਲ ਉਹਨਾਂ ਦੇ ਘਰ ਮੀਟਿੰਗ ਦੌਰਾਨ ਉਹਨਾਂ ਨੇ ਬਹੁਤ ਸੁਹਿਰਦ ,ਸਿਆਣੇ ਅਤੇ ਦੂਰਦਰਸੀ ਸੁਝਾਅ ਦਿੱਤੇ ਅਤੇ ਬਹੁਤ ਉਸਾਰੂ ਭਾਵਨਾ ਪ੍ਰਗਟ ਕੀਤੀ । ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਨਾਲ ਜਗਰਾਵਾਂ ਵਿਖੇ ਵਿਚਾਰ ਵਟਾਂਦਰਾ ਹੋਇਆਲ  ਉਹਨਾਂ ਨੇ ਧਾਰਮਿਕ ਸ਼ਖਸ਼ੀਅਤਾਂ ਅਤੇ ਸਿੱਖ ਸੰਪਰਦਾਵਾਂ ਵੱਲੋਂ ਵੀ ਪੰਥ ਅਤੇ ਪੰਜਾਬ ਦੇ ਭਲੇ ਲਈ ਧਾਰਮਿਕ ਸਖਸ਼ੀਅਤਾਂ ਅਤੇ ਸਿੱਖ ਸੰਪਰਦਾਵਾਂ ਦਾ ਸਹਿਯੋਗ ਲੈਣ ਦਾ ਭਰੋਸਾ ਦਿੱਤਾ । ਉਹਨਾਂ ਕਿਹਾ ਕਿ ਪੰਥ ਅਤੇ ਪੰਜਾਬ ਦੇ ਇਨਸਾਫ ਅਤੇ ਅਣਖ ਲਈ ਸਾਡੇ ਕੋਲੇ ਇਕੱਠੇ ਹੋ ਕੇ ਅੰਦੋਲਨ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ । ਕਿਉਂਕਿ ਭਗਵੰਤ ਸਿੰਘ ਮਾਨ ਅਤੇ ਮੋਦੀ ਸਰਕਾਰ ਵੱਲੋਂ ਇਨਸਾਫ ਦੇਣਾ ਤਾਂ ਦੂਰ ਦੀ ਗੱਲ ਹੈ , ਉਹ ਗੱਲ ਸੁਣਨ ਲਈ ਵੀ ਤਿਆਰ ਨਹੀਂ ਅਤੇ ਤਾਕਤ ਦਾ ਹੰਕਾਰ ਉਹਨਾਂ ਦੇ ਸਿਰ ਨੂੰ ਚੜ ਗਿਆ ਹੈ । ਪਰਮਾਤਮਾ ਨੂੰ ਹੰਕਾਰ ਭਾਉਂਦਾ ਨਹੀਂ । ਪੰਥ ਨੇ ਕਦੇ ਵੀ ਈਨ ਨਹੀਂ ਮੰਨੀ । ਹੁਣ ਵੀ ਜਿੱਤ ਸਾਡੀ ਨਿਸ਼ਚਿਤ ਹੈ । ਪਿਛਲੇ ਦਿਨਾਂ ਵਿੱਚ ਕਿਸਾਨਾਂ ਦੇ ਵੱਡੇ ਆਗੂਆਂ ਨਾਲ ਲੁਧਿਆਣਾ ਵਿੱਚ ਗੈਰ-ਰਸਮੀ ਮੀਟਿੰਗ ਹੋਈਲ  ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਮੇਤ ਦਲਿਤ ਆਗੂਆਂ ਅਤੇ ਸਿੱਖ ਪ੍ਰਚਾਰਕਾਂ ਨਾਲ ਉਸਾਰੂ ਵਿਚਾਰ ਵਟਾਂਦਰੇ ਹੋਏ । ਤਾਲਮੇਲ ਕਮੇਟੀ ਦੇ ਆਗੂਆਂ ਨੇ ਸੰਗਤ ਨੂੰ ਗੁਰੁ ਸਾਹਿਬ ਅੱਗੇ ਅਰਦਾਸ ਦੀ ਵੀ ਬੇਨਤੀ ਕੀਤੀ ਕਿ ਪੰਥਕ ਜਥੇਬੰਦੀਆਂ ਅਤੇ ਪੰਜਾਬ ਦੀਆਂ ਸੁਹਿਰਦ ਜਥੇਬੰਦੀਆਂ ਵਿੱਚ ਏਕਤਾ ਤੇ ਜਿੱਤ ਬਖਸ਼ਣ ।

Similar Posts

Leave a Reply

Your email address will not be published. Required fields are marked *