ਕੌਮੀ ਇਨਸਾਫ ਮੋਰਚੇ ‘ਚ ਸਰਬ-ਧਰਮ ਸਾਂਝੀ ਇਫਤਾਰੀ ਆਯੋਜਿਤ, ਸਰਬੱਤ ਦੇ ਭਲੇ ਦੀਆਂ ਹੋਈਆਂ ਦੁਆਵਾਂ

author
0 minutes, 0 seconds Read

ਮਨੁੱਖੀ ਅਧਿਕਾਰਾਂ ਦੇ ਮੋਰਚੇ ਵਿੱਚ ਹਰੇਕ ਨੂੰ ਹਾਜ਼ਰੀ ਲਗਾਉਣੀ ਚਾਹੀਦੀ ਹੈ-ਮਹਿਮੂਦ ਥਿੰਦ

ਚੰਡੀਗੜ੍ਹ/ਮਲੇਰਕੋਟਲਾ, 09 ਮਾਰਚ (ਅਬੂ ਜ਼ੈਦ): ਰਮਜ਼ਾਨ ਉਲ ਮੁਬਾਰਕ ਦਾ ਮਹੀਨਾ ਚੱਲ ਰਿਹਾ ਹੈ, ਹਰ ਪਾਸੇ ਇਫਤਾਰ ਪਾਰਟੀਆਂ ਦਾ ਦੌਰ ਚੱਲ ਰਿਹਾ ਹੈ । ਇਸੇ ਲੜੀ ਵਿੱਚ ਭਾਈਚਾਰਕ ਸਾਂਝ ਦੀ ਵਿਲੱਖਣ ਤਸਵੀਰ ਦੇਖਣ ਨੂੰ ਮਿਲੀ । ਚੰਡੀਗੜ੍ਹ ਦੀਆਂ ਬਰੂਹਾਂ ਉੱਤੇ ਲੱਗੇ ਕੌਮੀ ਇਨਸਾਫ ਮੋਰਚੇ ਵੱਲੋਂ ਸਰਬ-ਧਰਮ ਏਕਤਾ ਦਾ ਸੰਦੇਸ਼ ਦਿੰਦਿਆਂ ਇਫਤਾਰੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ, ਮੁਸਲਿਮ, ਇਸਾਈ ਅਤੇ ਸਿੱਖ ਸੰਗਤ ਨੇ ਸ਼ਿਰਕਤ ਕੀਤੀ । ਮਲੇਰਕੋਟਲਾ ਤੋਂ ਇੱਕ ਵਫਦ ਨੇ ਮਹਿਮੂਦ ਅਹਿਮਦ ਥਿੰਦ ਸੂਬਾ ਪ੍ਰਧਾਨ ਮੁਸਲਿਮ ਲੀਗ, ਡਾ. ਮੇਹਰਦੀਨ ਜ਼ਿਲ੍ਹਾ ਕਮੇਟੀ ਮੈਂਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’, ਸੂਫੀ ਇਰਫਾਨ ਸਾਬਰੀ ਅਤੇ ਮੁਹੰਮਦ ਜਮੀਲ ਐਡਵੋਕੇਟ ਦੀ ਅਗਵਾਈ ਵਿੱਚ ਹਾਜ਼ਰੀ ਲਗਵਾਈ । ਮੋਰਚਾ ਤਾਲਮੇਲ ਕਮੇਟੀ ਵੱਲੋਂ ਮੁਸਲਿਮ ਭਾਈਚਾਰੇ ਦਾ ਪੁਜੱਣ ‘ਤੇ ਹਾਰਦਿਕ ਸਵਾਗਤ ਕੀਤਾ ਗਿਆ ।

ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੁਹੰਮਦ ਜਮੀਲ ਐਡਵੋਕੇਟ ਨੇ ਦੱਸਿਆ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਮੋਹਾਲੀ ਦੇ ਵਾਈਪੀਐਸ ਚੌਂਕ ਲਈ 38 ਮਹੀਨੇ ਤੋਂ ਲੱਗੇ ਮੋਰਚੇ ਵੱਲੋਂ ਹਰ ਸਾਲ ਸਰਬ-ਧਰਮ ਸਾਂਝੀ ਇਫਤਾਰੀ ਕਰਵਾਈ ਜਾਂਦੀ ਹੈ । ਇਸ ਮੌਕੇ ਸੂਫੀ ਇਰਫਾਨ ਸਾਬਰੀ ਨੇ ਬੰਦੀ ਸਿੰਘਾਂ, ਜੇਲ੍ਹਾਂ ਬੰਦ ਨਿਰਦੋਸ਼ ਮੁਸਲਮਾਨਾਂ ਦੀ ਰਿਹਾਈ ਅਤੇ ਆਲਮੀ ਅਮਨ ਸਾਂਤੀ ਲਈ ਲਈ ਵਿਸ਼ੇਸ਼ ਦੁਆ ਕਰਵਾਈ ਗਈ । ਉਹਨਾਂ ਕਿਹਾ ਕਿ ਦੁਨੀਆ ਦਾ ਸਭ ਤੋਂ ਪਹਿਲਾ ਧਰਮ ਇਨਸਾਨੀਅਤ ਹੈ । ਪ੍ਰੈਸ ਦੇ ਮਾਧਿਅਮ ਰਾਹੀਂ ਅਪੀਲ ਕੀਤੀ ਕਿ ਸਾਰੇ ਸੁਹਿਰਦ ਲੋਕਾਂ ਨੂੰ ਇਸ ਮਨੁੱਖੀ ਅਧਿਕਾਰਾਂ ਦੇ ਮੋਰਚੇ ਵਿੱਚ ਹਾਜ਼ਰੀ ਲਗਵਾਉਣੀ ਚਾਹੀਦੀ ਹੈ ਅਤੇ ਸਰਕਾਰਾਂ ਨੂੰ ਵੀ ਲੰਬੇ ਸਮੇਂ ਤੋਂ ਚੱਲ ਰਹੇ ਮੋਰਚੇ ਦੀਆਂ ਮੰਗਾਂ ਨੂੰ ਸੰਜੀਦਗੀ ਨਾਲ ਵਿਚਾਰਕੇ ਹੱਲ ਕੱਢਣਾ ਚਾਹੀਦਾ ਹੈ ।

Similar Posts

Leave a Reply

Your email address will not be published. Required fields are marked *