ਫੁੱਟਬਾਲ ਅੰਡਰ-17 ਵਿੱਚੋਂ ਗੋਲਡ ਅਤੇ ਅੰਡਰ 14 ਵਿੱਚੋਂ ਬਰੌਂਜ਼ ਮੈਡਲ ਜਿੱਤੇ
ਮਲੇਰਕੋਟਲਾ, 03 ਅਕਤੂਬਰ (ਅਬੂ ਜ਼ੈਦ): ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਬੱਚਿਆਂ ਨੂੰ ਨਸ਼ਿਆਂ ਦੇ ਕੋਹੜ੍ਹ ਤੋਂ ਬਚਾਉਣ ਲਈ ਨਿਵੇਕਲੀ ਪਹਿਲ “ਖੇਡਾਂ ਵਤਨ ਪੰਜਾਬ ਦੀਆਂ” ਸ਼ੁਰੂ ਕਰਨਾ ਸ਼ਲਾਘਾਯੋਗ ਕਦਮ ਹੈ । 29 ਸਤੰਬਰ ਤੋਂ 3 ਅਕਤੂਬਰ 2023 ਤੱਕ ਸ਼ਾਨਦਾਰ ਆਯੋਜਨ ਕੀਤਾ ਗਿਆ । ਜਿਸ ਵਿੱਚ ਫੁੱਟਬਾਲ ਦੀ ਪਨੀਰੀ ਵਜੋਂ ਜਾਣੀ ਜਾਂਦੀ ਸਟਾਰ ਇੰਪੈਕਟ ਪ੍ਰਾਈਵੇਟ ਲਿਮਟਡ ਦੇ ਸਹਿਯੋਗ ਨਾਲ ਚੱਲ ਰਹੀ ਅਲਕੌਸਰ ਫੁੱਟਬਾਲ ਅਕੈਡਮੀ, ਕਿਲਾ ਰਹਿਮਤਗੜ੍ਹ ਨੇ ਖੁਬ ਮੱਲਾਂ ਮਾਰੀਆਂ । ਅਲਕੌਸਰ ਅਕੈਡਮੀ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਗਟਾਵਾ ਕਰਦੇ ਹੋਏ ਅੰਡਰ-17 ਉਮਰ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਸੋਨੇ ਦਾ ਤਮਗਾ ਹਾਸਲ ਕੀਤਾ । ਅੰਡਰ-14 ਉਮਰ ਵਰਗ ਵਿੱਚ ਜੁਆਂਇੰਟ ਵਿੰਨਰ ਰਹਿਕੇ ਕਾਂਸੀ ਦਾ ਤਮਗਾ ਹਾਸਲ ਕੀਤਾ । ਅਲਕੌਸਰ ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਦੀ ਇਸ ਸ਼ਾਨਮੱਤੀ ਜਿੱਤ ‘ਤੇ ਪ੍ਰਧਾਨ ਮੁਹੰਮਦ ਨਜ਼ੀਰ (ਪੰਜਾਬ ਪੁਲਿਸ), ਮੁਹੰਮਦ ਸ਼ਮੀਮ (ਪੰਜਾਬ ਪੁਲਿਸ), ਮੁਹੰਮਦ ਸ਼ਰੀਫ (ਇੰਡੀਅਨ ਏਅਰ ਫੋਰਸ), ਮੁਹੰਮਦ ਅਸ਼ਰਫ ਕੁਰੈਸ਼ੀ, ਮੁਹੰਮਦ ਸ਼ਮਸ਼ਾਦ ਸਾਦਾ, ਰਸ਼ੀਦ ਮਲਿਕ, ਅਸਰਾਰ ਉਲ ਹੱਕ, ਅਬਦੁਲ ਲਤੀਫ, ਮੁਹੰਮਦ ਰਿਆਜ਼, ਦੇਵ ਰਾਜ ਚੌਧਰੀ (ਰਿਟਾ. ਡੀ.ਐਸ.ਪੀ.), ਮੁਹੰਮਦ ਸ਼ਬੀਰ, ਮੁਹੰਮਦ ਸਾਬਰ, ਮੁਹੰਮਦ ਸਰਫਰਾਜ ਖਾਨ ਕੋਚ, ਮੁਹੰਮਦ ਅਕਰਮ ਕੋਚ, ਚੌਧਰੀ ਲਿਆਕਤ ਅਲੀ ਬਨਭੌਰਾ ਸਮੇਤ ਇਲਾਕੇ ਦੇ ਪਤਵੰਤਿਆਂ ਨੇ ਮੁਬਾਰਕਬਾਦ ਦਿੱਤੀ ।