ਗਣਤੰਤਰ ਦਿਵਸ ਮੌਕੇ ਦੇਸ਼ ਭਰ ‘ਚ ਲੱਖਾਂ ਕਿਸਾਨਾਂ ਵੱਲੋਂ ਟਰੈਕਟਰ ਮਾਰਚ

author
0 minutes, 0 seconds Read

ਕਿਸਾਨ ਮੋਰਚੇ ਦਾ 347ਵਾਂ ਅਤੇ ਸ. ਡੱਲੇਵਾਲ ਦੇ ਮਰਨ ਵਰਤ ਦਾ 62ਵਾਂ ਦਿਨ

ਮਲੇਰਕੋਟਲਾ/ਰਾਜਪੁਰਾ, 26 ਜਨਵਰੀ (ਬਿਉਰੋ): ਭਾਰਤ ਦੇ 76ਵੇਂ ਗਣਤੰਤਰ ਦਿਵਸ ਮੌਕੇ ਜਿੱਥੇ ਹਰ ਜ਼ਿਲ੍ਹਾ, ਤਹਿਸੀਲ ‘ਚ ਰਾਸ਼ਟਰੀ ਝੰਡੇ ਲਹਿਰਾਕੇ ਖੁਸ਼ੀ ਮਨਾਈ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਦੇਸ਼ ਦਾ ਕਿਸਾਨ ਅੱਜ ਟਰੈਕਟਰ ਲੈਕੇ ਸੜਕਾਂ ਉੱਤੇ ਉਤਰਿਆ ਹੈ । ਦੇਸ਼ ਭਰ ਵਿੱਚ ਕਿਸਾਨਾਂ ਨੇ ਲੱਖਾਂ ਟਰੈਕਟਰ ਬੀਜੇਪੀ ਦਫਤਰ, ਕਾਰਪੋਰੇਟ ਸੀਲੋਜ਼, ਹਾਈਵੇਅਜ਼ ਉੱਤੇ ਉਤਾਰੇ ਗਏ ਹਨ । ਕਿਸਾਨ ਸਾਰੀਆਂ ਫਸਲਾਂ ਉੱਤੇ ਐਮਐਸਪੀ ਸਮੇਤ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਪ੍ਰਦਰਸ਼ਨ ਕਰ ਰਹੇ ਹਨ ਜਿਸ ਲਈ ਖਨੌਰੀ ਅਤੇ ਸ਼ੰਭੂ ਬਾਰਡਰਾਂ ਉੱਤੇ 13 ਫਰਵਰੀ ਤੋਂ ਪੱਕੇ ਧਰਨੇ ਲਗਾਏ ਹੋਏ ਹਨ ਅਤੇ ਸਰਕਾਰ ਦੇ ਅਣਗਹਿਲੀ ਕਾਰਣ 26 ਨਵੰਬਰ 2024 ਤੋਂ ਬਜ਼ੁਰਗ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਹਨ ।

ਅੱਜ ਐਸਕੇਐਮ (ਗੈਰ ਰਾਜਨੀਤਿਕ) ਦੇ ਸੱਦੇ ਪਟਿਆਲਾ ਵਿਖੇ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ । ਇਸ ਸਬੰਧੀ ਅਦਾਰਾ “ਅੱਬੂ ਜ਼ੈਦ” ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਗੋਬਿੰਦਰ ਸਿੰਘ ਨੇ ਦਸਿੱਆ ਕਿ ਭਾਰਤ ਦੇ ਗਣਤੰਤਰ ਦਿਵਸ ਤੇ ਸਮੁਚਾ ਕਿਸਾਨ ਵਰਗ ਛੋਟਾ ਵਿਉਪਾਰੀ ਮਜਦੂਰ ਵਰਗ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦਾ ਹੈ। ਜਿਸਨੂੰ ਲੈਕੇ ਅੱਜ ਕਿਸਾਨ ਮਜਦੂਰਾਂ ਵਲੋਂ ਦੋ ਘੰਟੇ ਦਾ ਸੜਕਾਂ ਤੇ ਟਰੈਕਟਰ ਮਾਰਚ ਰੱਖਿਆ ਗਿਆ ਸੀ। ਅੱਜ ਜਿਲਾ ਪਟਿਆਲਾ ਵਿੱਚ ਸੜਕਾਂ ਤੇ ਟਰੈਕਟਰ ਮਾਰਚ ਕੀਤੇ ਗਏ। ਇੰਡੀਅਨ ਫਾਰਮਰਜ ਐਸੋਸੀਏਸ਼ਨ ਵਲੋਂ ਵੀ ਟਰੈਕਟਰ ਮਾਰਚ ਵਿੱਚ ਪੂਰੀ ਤਰ੍ਹਾਂ ਸ਼ਮੂਲੀਅਤ ਕੀਤੀ ਗਈ। ਘਨੌਰ ਬਲਾਕ ਵਿੱਚ ਮਰਦਾਂ ਪੁਰ ਤੋਂ ਮਾਰਚ ਸੂਰੁ ਹੋਕੇ ਸੰਭੂ ਮੋਰਚੇ ਵਿੱਚ ਹਾਜਰੀ ਲਗਵਾਉਣ ਤੋਂ ਬਾਅਦ ਗਦੇਪੁਰ ਉਕਸੀ ਖਲਾਸਪੁਰ ਨੂੰ ਹੁੰਦਾ ਹੋਇਆ ਵਾਪਿਸ ਮਰਦਾਂ ਪੁਰ ਖਤਮ ਹੋਇਆ। ਇਸ ਲਈ ਸਮੁੱਚਾ ਘਨੌਰ ਬਲਾਕ ਵਧਾਈ ਦਾ ਪਾਤਰ ਹੈ। ਇਸ ਮਾਰਚ ਵਿੱਚ ਬਲੋਪੁਰ ਪਿੰਡ ਵਲੋਂ ਵੀ ਵਧਚੜ ਕੇ ਯੋਗਦਾਨ ਪਾਇਆ ਗਿਆ। ਮਾਰਚ ਵਿੱਚ ਸ਼ਾਮਿਲ ਸਾਰੇ ਕਿਸਾਨ ਵੀਰ ਜਥੇਬੰਦੀ ਦੇ ਆਹੁਦੇਦਾਰ ਸਹਿਬਾਨ ਵਧਾਈ ਦੇ ਪਾਤਰ ਹਨ। ਦੂਜਾ ਮਾਰਚ ਰਾਜਪੁਰਾ ਸ਼ਹਿਰ ਦੇ ਬਜਾਰ ਤੇ ਸੜਕਾਂ ਤੇ ਕੱਢਿਆ ਗਿਆ ਇਸ ਵਿੱਚ ਵੀ ਆਪਣੀ ਜਥੇਬੰਦੀ ਵਲੋਂ ਯੋਗਦਾਨ ਪਾਇਆ ਗਿਆ। ਸਾਡੇ ਸਤਿਕਾਰ ਯੋਗ ਸ. ਸਤਨਾਮ ਸਿੰਘ ਬਹਿਰੂ ਸਾਬ ਦੇ ਨਿਰਦੇਸ਼ ਤੇ ਜਥੇਬੰਦੀ ਦੇ ਜਰਨਲ ਸਕੱਤਰ ਗੁਰਮੇਲ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਾਉਣ ਤੇ ਸਾਡਾ ਹੌਸਲਾ ਵਧਾਉਣ ਲਈ ਪਹੁੰਚੇ । ਜਿਲਾ ਪਟਿਆਲਾ ਪ੍ਰਧਾਨ ਰਣਜੀਤ ਸਿੰਘ ਆਕੜ ਵੀ ਆਪਣਾ ਟਰੈਕਟਰ ਲੈਕੇ ਸਾਥੀਆਂ ਸਮੇਤ ਪਹੁੰਚੇ । ਸ. ਗੋਬਿੰਦਰ ਸਿੰਘ ਨੇ ਮਾਰਚ ਵਿੱਚ ਸ਼ਾਮਲ ਹੋਣ ਲਈ ਹਾਜ਼ਰੀਨ ਦਾ ਧੰਨਵਾਦ ਕੀਤਾ ।

Similar Posts

Leave a Reply

Your email address will not be published. Required fields are marked *