ਧਰਨਾਕਾਰੀ ਪਹਿਲਵਾਨਾਂ ਨੇ ਸ੍ਰੀ ਬੰਗਲਾ ਸਾਹਿਬ ‘ਚ ਇਨਸਾਫ ਲਈ ਕੀਤੀ ਅਰਦਾਸ

author
0 minutes, 0 seconds Read

ਪੁਰਾਣੀ ਦਿੱਲੀ/ਮਲੇਰਕੋਟਲਾ, 19 ਮਈ (ਬਿਉਰੋ): ਜਦੋਂ ਜ਼ੁਲਮ ਹੱਦਾਂ ਪਾਰ ਕਰ ਜਾਂਦਾ ਸੀ ਤਾਂ ਦੁਖੀ ਲੋਕ ਗੁਰੂ ਸਾਹਿਬ ਦੇ ਦਰਬਾਰ ਵਿੱਚ ਆ ਕੇ ਫਰਿਆਦ ਕਰਦੇ ਸਨ ਫਿਰ ਗੁਰੂ ਸਾਹਿਬ ਦੁਖਿਆਰੇ ਦੀ ਫਰਿਆਦ ਸੁਣਦੇ ਅਤੇ ਫਿਰ ਉਸ ਦੀ ਮਦਦ ਕਰਦੇ ਸਨ । ਅੱਜ ਸਰਕਾਰਾਂ ਦੇ ਜ਼ੁਲਮੀ ਰਵੱਈਏ ਤੋਂ ਤੰਗ ਆ ਕੇ ਸਾਡੇ ਦੇਸ਼ ਦਾ ਗੌਰਵ ਇਨ੍ਹਾਂ ਵਿਸ਼ਵ ਪ੍ਰਸਿੱਧ ਖਿਡਾਰੀਆਂ ਨੇ ਵੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਪਣੀਆਂ ਦੁੱਖ ਤਕਲੀਫਾਂ ਅਤੇ ਸਰਕਾਰ ਦੇ ਮਾੜੇ ਰਵੱਈਏ ਸਬੰਧੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਬਾਰ ਵਿੱਚ ਅਰਦਾਸ ਕੀਤੀ ।

ਭਾਰਤ ਅੰਦਰ ਅੱਜ ਲੋਕਤੰਤਰ ਦਾ ਵਜੂਦ ਸਿਰਫ ਕਿਤਾਬਾਂ ਵਿੱਚ ਹੀ ਰਹਿ ਗਿਆ ਹੈ ਜਿਸ ਨੂੰ ਜ਼ਮੀਨੀ ਪੱਧਰ ਤੇ ਦੇਖਣਾ ਬੀਤੇ ਸਮੇਂ ਦੀ ਗੱਲ ਹੋ ਚੁੱਕੀ ਹੈ । ਪਿਛਲੇ ਚਾਰ ਹਫਤਿਆਂ ਤੋਂ ਦਿੱਲੀ ਦੇ ਜੰਤਰ ਮੰਤਰ ‘ਤੇ ਭਾਰਤ ਦੇ ਹੀਰੇ ਖਿਡਾਰੀ ਜਿਨ੍ਹਾਂ ਨੇ ਦੁਨੀਆ ਭਰ ਵਿੱਚ ਦੇਸ਼ ਦਾ ਨਾਮ ਚਮਕਾਇਆ ਆਪਣੇ ਹੋਏ ਜ਼ੁਲਮ ਦਾ ਇਨਸਾਫ ਲੈਣ ਲਈ ਬੈਠੇ ਹਨ । ਉਨਾਂ ਨੂੰ ਇਨਸਾਫ ਦੇਣ ਦੀ ਬਜਾਏ ਆਏ ਦਿਨ ਕੋਈ ਨਾ ਕੋਈ ਬਲ ਪ੍ਰਯੋਗ ਕਰਕੇ ਧਰਨੇ ਨੂੰ ਤਿਤਰ ਬਿਤਰ ਕਰਨ ਲਈ ਚਾਲਾਂ ਚੱਲੀਆਂ ਜਾ ਰਹੀਆਂ ਹਨ । ਦਰਅਸਲ ਇਨ੍ਹਾਂ ਮਹਿਲਾ ਪਹਿਲਵਾਨਾਂ ਨੇ ਜਿਸ ਵਿਅਕਤੀ ਖਿਲਾਫ ਯੋਨ ਸ਼ੋਸਨ ਦੇ ਦੇਸ਼ ਲਗਾਏ ਹਨ ਉਹ ਇਨ੍ਹਾਂ ਸ਼ਕਤੀਸ਼ਾਲੀ ਹੈ ਕਿ ਦੇਸ਼ ਦੇ ਸੰਵਿਧਾਨ ਤੋਂ ਵੀ ਉੱਪਰ ਹੈ । ਬ੍ਰਿਜ ਭੂਸ਼ਨ ਸ਼ਰਨ ਛੇ ਬਾਰ ਦਾ ਬਾਹੂਬਲੀ ਸਾਂਸਦ ਅਤੇ ਕੁਸ਼ਤੀ ਸੰਘ ਦਾ ਚੇਅਰਮੈਨ ਹੈ ।ਉਸ ਉੱਪਰ ਇੱਕ ਮੁਕੱਦਮਾ ਦਰਜ ਕਰਨ ਲਈ ਦੇਸ਼ ਦੀ ਸਰਵ ਉੱਚ ਅਦਾਲਤ ਨੂੰ ਦਖਲ ਦੇਣਾ ਪਿਆ । ਹੁਣ ਮੁਕੱਦਮਾ ਦਰਜ ਹੋ ਗਿਆ ਕੋਈ ਗ੍ਰਿਫਤਾਰੀ ਨਹੀਂ ਹੋ ਰਹੀ । ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਦੇਸ਼ ਦੀਆਂ ਸੰਸਥਾਵਾਂ ਪੁਲਿਸ, ਨਿਆਂਪਾਲਿਕਾ ਤੋਂ ਜਨਤਾ ਦਾ ਵਿਸ਼ਵਾਸ ਉਠ ਜਾਵੇਗਾ ਕਿ ਕਿਵੇਂ ਇੱਕ ਵਿਅਕਤੀ ਆਪਣੀ ਸਿਆਸੀ ਤਾਕਤ ਨਾਲ ਦੇਸ਼ ਦੇ ਕਾਨੂੰਨ ਅਤੇ ਸੰਵਿਧਾਨ ਨੂੰ ਠੇਂਗਾ ਦਿਖਾ ਰਿਹਾ ਹੈ ।

Similar Posts

Leave a Reply

Your email address will not be published. Required fields are marked *