‘ਪ੍ਰੀਖਿਆ ਮਾਫੀਆ’ ਆਪਣੇ ਤੁਛ ਜਿਹੇ ਲਾਭ ਲਈ ਗਰੀਬ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦਾ ਕਰਦੈ ਸ਼ੋਸ਼ਣ

author
0 minutes, 2 seconds Read

ਮਲੇਰਕੋਟਲਾ, 30 ਜੂਨ (ਬਿਉਰੋ): ਭਾਰਤ ਵਿੱਚ ਭੂੰਅ ਮਾਫੀਆ, ਡਰੱਗ ਮਾਫੀਆ, ਮਾਇਨਿੰਗ ਮਾਫੀਆ ਸਮੇਤ ਅਨੇਕਾਂ ਸ਼ਬਦ ਸੁਨਣ ਨੂੰ ਮਿਲਦੇ ਸਨ ਪਰੰਤੂ ਹੁਣ ਇੱਕ ਨਵਾਂ ‘ਪ੍ਰੀਖਿਆ ਮਾਫੀਆ’ ਮਾਰਕੀਟ ਵਿੱਚ ਚੱਲ ਰਿਹਾ ਹੈ ਜਿਸ ਨੇ ਵਿਸ਼ਵ ਭਰ ਵਿੱਚ ਦੇਸ਼ ਦੀ ਇੱਜ਼ਤ ਨੂੰ ਧੂਮਿਲ ਕੀਤਾ ਹੈ । ਸਮੁੱਚੀ ਦੁਨੀਆ ਦੇ ਦੇਸ਼ ਆਪਣੀ ਸਿੱਖਿਆ ਅਤੇ ਸਿਹਤ ਸਹੂਲਤਾਂ ਵਿੱਚ ਕੋਈ ਵੀ ਸਮਝੌਤਾ ਨਹੀਂ ਕਰਦੇ ਯਾਨੀ ਕਿਸੇ ਕਿਸਮ ਦੀ ਖਾਮੀ ਨਹੀਂ ਆਉਣ ਦਿੰਦੇ ਤਾਂ ਕਿ ਬੱਚੇ ਚੰਗੀ ਸਿੱਖਿਆ ਹਾਸਲ ਕਰਕੇ ਦੇਸ਼ ਦੀ ਸੇਵਾ ਕਰ ਸਕਣ ਅਤੇ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ਉੱਤੇ ਲੈ ਜਾਣ । ਸਿਰਫ ਮੇਰਾ ਭਾਰਤ ਮਹਾਨ ਹੈ ਜੋ ਸਿਹਤ ਸਹੂਲਤਾਂ ਵਿੱਚ ਵੀ ਸਮਝੌਤਾ ਕਰ ਰਿਹੈ ਅਤੇ ਸਿੱਖਿਆ ਦੇ ਖੇਤਰ ਵਿੱਚ ਤਾਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ । ਵਿਦਿਆਰਥੀਆਂ ਦੀ ਗਰੀਬੀ ਅਤੇ ਲਾਚਾਰੀ ਦਾ ਸ਼ੋਸ਼ਣ ਪ੍ਰਸ਼ਨ ਪੱਤਰ ਲੀਕ ਮਾਫੀਆ ਦੁਆਰਾ ਕੀਤਾ ਜਾਂਦਾ ਹੈ ਜਿਹਨਾਂ ਨੂੰ ਸੱਤਾਧਾਰੀਆਂ ਦੀ ਸ਼ਹਿ ਪ੍ਰਾਪਤ ਹੈ । ਗਰੀਬ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀ ਦਿਨ ਰਾਤ ਮਿਹਨਤ ਕਰਦੇ ਰਹਿੰਦੇ ਹਨ ਅਤੇ ਪ੍ਰੀਖਿਆ ਮਾਫੀਆ ਪੇਪਰ ਲੀਕ ਕਾਂਡ ਕਰਕੇ ਉਹਨਾਂ ਦੇ ਸੁਪਨਿਆਂ ਅਤੇ ਮਿਹਨਤ ਉੱਤੇ ਪਾਣੀ ਫੇਰ ਦਿੰਦੇ ਹਨ । ਅਜਿਹਾ ਹੀ ਇੱਕ ‘ਨੀਟ ਪੇਪਟ ਲੀਕ ਮਾਮਲਾ’ ਅੱਜਕੱਲ ਦੇਸ਼ ਦੇ ਹਰ ਗਲੀ-ਮੁਹੱਲੇ, ਸਕੂਲ, ਕਾਲਜ, ਯੂਨੀਵਰਸਿਟੀ ਅਤੇ ਸੰਸਦ ਵਿੱਚ ਗੂੰਜ ਰਿਹਾ ਹੈ ਪਰੰਤੂ ਸੱਤਾਧਾਰੀ ਨਸ਼ੇ ਵਿੱਚ ਕਿਸੇ ਦੀ ਨਹੀਂ ਸੁਣ ਰਹੇ, ਨਾ ਸੰਸਦ ਵਿੱਚ ਚਰਚਾ ਕਰਨ ਦਿੰਦੇ ਨੇ ਅਤੇ ਨਾ ਹੀ ਵਿਦਿਆਰਥੀਆਂ ਅਤੇ ਮਾਪਿਆਂ ਦੇ ਵਿਰੋਧ ਪ੍ਰਦਰਸ਼ਨ ਉਹਨਾਂ ਨੂੰ ਦਿਖਾਈ ਦਿੰਦੇ ਨੇ । ਇੱਥੇ ਹੀ ਬਸ ਨਹੀਂ ਇਸ ਮਾਮਲੇ ਦੀ ਗੂੰਜ ਕੌਮਾਂਤਰੀ ਪੱਧਰ ‘ਤੇ ਵੀ ਸੁਣਾਈ ਦੇ ਰਹੀ ਹੈ । ਵਿਦੇਸ਼ੀ ਅਖਬਾਰਾਂ ਅਤੇ ਚੈਨਲ ਇਸ ਖਬਰ ਨੂੰ ਖੁਬ ਕਵਰ ਕਰ ਰਹੇ ਹਨ । ਦੁਨੀਆ ਹੈਰਾਨ ਹੈ ਕਿ ਕਿਵੇਂ ਸਿੱਖਿਆ ਜਿਹੀ ਪਵਿੱਤਰ ਪ੍ਰਣਾਲੀ ਵਿੱਚ ਵੀ ਕੋਈ ਬੇਇਮਾਨੀ ਕਰ ਸਕਦਾ ਹੈ । ਇਸ ਦਾ ਅਸਰ ਭਵਿੱਖ ਵਿੱਚ ਦੇਖਣ ਨੂੰ ਮਿਲੇਗਾ ਜਦੋਂ ਭਾਰਤੀ ਡਾਕਟਰਾਂ ਦੀ ਭਰੋਸੇਯੋਗਤਾ ਉੱਤੇ ਸਵਾਲ ਚੁੱਕੇ ਜਾਣਗੇ ਕਿ ਇਹ ਡਿਗਰੀ ਕਿਤੇ ਕਰੋਨਾ ਕਾਲ ਦੀ ਤਰ੍ਹਾਂ ਉਸ ਲੀਕੇਜ਼ ਸ਼ੈਸਨ ਵਾਲੀ ਤਾਂ ਨਹੀਂ ਹੈ।

ਭਾਰਤ ਦੇ ਪ੍ਰਸਿੱਧ ਮੀਡੀਆ ਅਦਾਰੇ “ਦਾ ਵਾਇਰ” ਨੇ ਇਸ ਸਬੰਧੀ ਬਹੁਤ ਖੋਜੀ ਆਰਟੀਕਲ ਛਾਪਿਆ ਹੈ ਜਿਸ ਨੇ ਦੇਸ਼ ਦੀ ਸਿੱਖਿਆ ਪ੍ਰਣਾਲੀ ਦੇ ਪਰਖੱਚੇ ਉਡਾ ਦਿਤੇ ਹਨ । ਆਰਟੀਕਲ ਵਿੱਚ ਨੀਟ ਪੇਪਰ ਲੀਕ ਬਾਰੇ ਸਨਸਨੀਖੇਜ਼ ਖੁਲਾਸੇ ਕੀਤੇ ਗਏ ਹਨ, ਇੱਕ ਪੁਰਾਣੀ ਘਟਨਾ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਬਿਹਾਰ ਵਿੱਚ ਕਿਸੇ ਟਾਪਰ ਵਿਦਿਆਰਥੀ ਨੂੰ ਅਗਵਾਹ ਕਰਕੇ ਉਸਦੀ ਅੱਖਾਂ ‘ਤੇ ਪੱਟੀ ਬੰਨਕੇ ਕਿਸੇ ਗੁਪਤ ਸਥਾਨ ‘ਤੇ ਉਸ ਤੋਂ ਪੇਪਰ ਹੱਲ ਕਰਵਾਏ ਗਏ ਅਤੇ ਬਾਦ ਵਿੱਚ ਉਸਨੂੰ ਘਰ ਤੋਂ ਦੂਰ ਕਿਤੇ ਛੱਡ ਦਿਤਾ । ਇਹ ਗੱਲ ਉਕਤ ਵਿਦਿਆਰਥੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦਾ ਵਾਇਰ ਦੇ ਪੱਤਰਕਾਰ ਨੂੰ ਦੱਸੀ । ਅਜਿਹੇ ਹਾਲਾਤਾਂ ਵਿੱਚ ਸਿੱਖਿਆ ਦਾ ਤਾਂ ਬੇੜਾ ਗਰਕ ਹੀ ਸਮਝੋ । ਅਜਿਹੇ ਹਾਲਾਤਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ, ਸਿੱਖਿਆ ਮੰਤਰੀ, ਸਿੱਖਿਆ ਸ਼ਾਸ਼ਤਰੀਆਂ, ਬੁੱਧੀਜੀਵੀਆਂ, ਪੱਤਰਕਾਰਾਂ ਸਮੇਤ ਸਬੰਧਤ ਲੋਕਾਂ ਨੂੰ ਜਾਗਣਾ ਚਾਹੀਦਾ ਹੈ ਤਾਂ ਕਿ  ਸਿੱਖਿਆ ਦੇ ਪੱਧਰ ਨੂੰ ਬੁਲੰਦ ਰੱਖਿਆ ਜਾ ਸਕੇ ।

Similar Posts

Leave a Reply

Your email address will not be published. Required fields are marked *