ਪੰਜਾਬ ਸਰਕਾਰ ਦੇ ਐਕਸ਼ਨ ਪਲਾਨ ‘ਸਾਡੇ ਬਜ਼ੁਰਗ ਸਾਡਾ ਮਾਣ’ ਨਰੋਏ ਸਮਾਜ ਦੀ ਸਿਰਜਣਾ ਲਈ ਚੰਗੀ ਪਹਿਲ-ਮੈਡਮ ਬੜਿੰਗ

author
0 minutes, 0 seconds Read

ਮਲੇਰਕੋਟਲਾ, 26 ਨਵੰਬਰ (ਅਬੂ ਜ਼ੈਦ): ਪੰਜਾਬ ਸਰਕਾਰ ਵੱਲੋਂ ਆਮ ਜਨਤਾ ਨੂੰ ਰਾਹਤ ਦੇਣ ਲਈ ਵੱਖ-ਵੱਖ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਹਨਾਂ ਦੀ ਜਾਣਕਾਰੀ ਦੇਣ ਲਈ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਲੜੀ ਤਹਿਤ ਸਮਾਜਸੇਵੀ ਮਹਿਮੂਦ ਅਹਿਮਦ ਥਿੰਦ ਦੇ ਯਤਨਾਂ ਸਦਕਾ ਕਿਲਾ ਰਹਿਮਤਗੜ੍ਹ ਦੇ ਮਿਨੀ ਸਟੇਡਿਅਮ ਵਿਖੇ ਜ਼ਿਲ੍ਹਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਟੀਮ ਨੇ ਇਲਾਕੇ ਦੇ ਲੋਕਾਂ ਨਾਲ ਮਿਲਣੀ ਕੀਤੀ । ਪੰਜਾਬ ਸਰਕਾਰ ਦੇ ਐਕਸ਼ਨ ਪਲਾਨ ‘ਸਾਡੇ ਬਜ਼ੁਰਗ ਸਾਡਾ ਮਾਣ’ ਨਰੋਏ ਸਮਾਜ ਲਈ ਚੰਗੀ ਪਹਿਲ ਸਬੰਧੀ ਜਾਗਰੂਕ ਕਰਦਿਆ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮੈਡਮ ਲਵਲੀਨ ਬੜਿੰਗ ਨੇ ਦੱਸਿਆ ਕਿ ਪੰਜਾਬ ਸਰਕਾਰ ਆਮ ਜਨਤਾ ਨੂੰ ਦਿਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿਤੀ । ਉਹਨਾਂ ਬਜ਼ੁਰਗਾਂ ਅਤੇ ਸਟੇਡਿਅਮ ਦੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਬਜ਼ੁਰਗਾਂ, ਵਿਧਵਾ ਔਰਤਾਂ, ਅੰਗਹੀਣ ਲੋਕਾਂ ਨੂੰ ਕਿਵੇਂ ਪੈਨਸ਼ਨ ਲਗਾਈ ਜਾਵੇਗੀ । ਉਹਨਾਂ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਦਾ ਮਾਣ-ਸਨਮਾਣ ਕਰਨ ਲਈ ਸਹੁੰ ਵੀ ਚੁੱਕਾਈ ਗਈ। ਇਸ ਮੌਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਕੱਪ ਵੀ ਭੇਂਟ ਕੀਤੇ ਗਏ ਅਤੇ ਖਿਡਾਰੀਆਂ ਦੀ ਦੁੱਧ ਅਤੇ ਅੰਡਿਆਂ ਦੀ ਡਾਈਟ ਵੀ ਮੈਡਮ ਬੜਿੰਗ ਵੱਲੋਂ ਦਿੱਤੀ ਗਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਟੇਡਿਅਮ ਦੇ ਕੋਚ ਮੁਹੰਮਦ ਅਕਰਮ, ਮਹਿਮੂਦ ਅਹਿਮਦ ਥਿੰਦ, ਮਾਸਟਰ ਮੁਹੰਮਦ ਇਸਮਾਈਲ, ਪ੍ਰਬੰਧਕ ਮੁਹੰਮਦ ਸ਼ਰੀਫ ਸਾਬਕਾ ਅਧਿਕਾਰੀ ਭਾਰਤੀ ਵਾਯੂ ਸੈਨਾ, ਮੁਹੰਮਦ ਅਸ਼ਰਫ, ਰਿਆਜ਼ ਅੰਸਾਰੀ, ਐਡਵੋਕੇਟ ਮੁਹੰਮਦ ਜਮੀਲ ਤੋਂ ਇਲਾਵਾ ਵੱਡੀ ਗਿਣਤੀ ‘ਚ ਪਤਵੰਤੇ ਮੌਜੂਦ ਸਨ ।

Similar Posts

Leave a Reply

Your email address will not be published. Required fields are marked *