ਪੱਟੀ ਜ਼ੋਨ ‘ਚ ਚੋਰਾਂ ਦਾ ਕਹਿਰ, ਮੋਟਰਾਂ ਦੀਆਂ ਕੇਬਲਾਂ ਚੋਰੀ

author
0 minutes, 0 seconds Read

ਕਿਸਾਨ ਮਜ਼ਦੂਰ ਸੰਘਰਸ ਕਮੇਟੀ ਵੱਲੋਂ ਪੁਲਸ ਦੀ ਢਿੱਲੀ ਕਾਰਗੁਜਾਰੀ ਦੇ ਖਿਲਾਫ 14 ਨੂੰ ਧਰਨਾ ਦੇਣ ਦਾ ਐਲਾਨ

ਪੱਟੀ/ਮਲੇਰਕੋਟਲਾ, 11 ਮਈ (ਬਿਉਰੋ): ਕਿਸਾਨ ਮਜਦੂਰ ਸੰਘਰਸ਼ ਕਮੇਟੀ ਇਕਾਈ ਪਿੰਡ ਸੈਦੋ ਅਤੇ ਪੰਚਾਇਤ ਜੋੜ ਸਿੰਘ ਵਾਲੇ ਦੀ ਪੰਚਾਇਤ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਪੱਟੀ ਦੇ ਇਰਦ-ਗਿਰਦ ਚੋਰੀ ਹੋ ਰਹੀਆਂ ਕੇਬਲਾਂ ਸਬੰਧੀ ਚਰਚਾ ਕੀਤੀ ਗਈ ।  ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਰੂਪ ਸਿੰਘ ਨੇ ਦੱਸਿਆ ਕਿ ਜੋ 02 ਮਈ ਦੀ ਰਾਤ ਨੂੰ ਚੋਰਾਂ ਵੱਲੋ ਮੋਟਰਾਂ ਦੀਆਂ ਤਾਰਾਂ ਚੋਰੀ ਕੀਤੀਆਂ ਗਈਆਂ ਸਨ ਉਹਨਾਂ ਚੋਰਾਂ ਨੂੰ 04 ਮਈ ਨੂੰ ਪਿੰਡ ਜੋੜ ਸਿੰਘ ਵਾਲਾ ਦੀ ਮਜੂਦਾ ਪੰਚਾਇਤ ਵੱਲੋ  ਪਿੰਡ ਦੇਹੀ ਚੋਰ  ਫੜ ਕੇ ਸਦਰ ਥਾਣਾ ਪੱਟੀ ਫੜਾ ਦਿੰਤੇ ਗਏ ਜਿਸ ਦੀ ਤਫਤੀਸ ਚਰਨ ਸਿੰਘ ਥਾਣੇਦਾਰ ਵੱਲੋ ਕੀਤੀ ।

ਉਹਨਾਂ ਆਰੋਪ ਲਗਾਇਆ ਕਿ ਪੁਲਿਸ ਵੱਲੋ ਉਹਨਾਂ ਚੋਰਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਮੁੱਦੇਨਜਰ ਚਲਦੀਆਂ ਸਦਰ ਪੱਟੀ ਥਾਣੇ ਮੂਹਰੇ 14 ਮਈ ਨੂੰ ਵਿਸ਼ਾਲ ਧਰਨਾ ਲਗਾਇਆ ਜਾਵੇਗਾ । ਕਿਸਾਨ ਮਜਦੂਰ ਸੰਘਰਸ ਕਮੇਟੀ ਇਕਾਈ ਪਿੰਡ ਸੈਦੋ ਨਾਲ ਜੋੜ ਸਿੰਘ ਵਾਲੇ ਦੀ ਪੰਚਾਇਤ ਵਲੋ ਧਰਨਾ ਲਾਇਆ ਜਾਵੇਗਾ । ਦੂਸਰੇ ਦਿਨ 15 ਮਈ ਨੂੰ ਪੱਟੀ ਜੋਨ ਵੱਲੋਂ ਵੱਡਾ ਇਕੱਠ ਕੀਤਾ ਜਾਵੇਗਾ ਜਿਸਦੀ ਅਗਵਾਈ ਸੈਦੋ ਇਕਾਈ ਪ੍ਰਧਾਨ ਚਰਨ ਸਿੰਘ ਕਰਨਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂਪ ਸਿੰਘ ਸੈਦੋ, ਰਣਜੀਤ  ਸਿੰਘ ਸੈਦੋ, ਦਲਜੀਤ ਸਿੰਘ ਸਾਬਕਾ ਸਰਪੰਚ, ਸੋਹਣ ਸਿੰਘ ਮੌਜੂਦਾ ਸਰਪੰਚ ਸਮੇਤ ਵੱਡੀ ਗਿਣਤੀ ‘ਚ ਕਿਸਾਨ ਆਗੂ ਹਾਜਰ ਸਨ

Similar Posts

Leave a Reply

Your email address will not be published. Required fields are marked *