ਮਲੇਰਕੋਟਲਾ ਦੀ ਅਲੀਜ਼ਾ ਨੇ ਪਹਿਲੇ ਦਰਜੇ ‘ਚ ਪਾਸ ਕੀਤੀ ਵਕਾਲਤ ਦੀ ਪੜਾਈ

author
0 minutes, 0 seconds Read

ਸ਼ਾਨਮੱਤੀ ਕਾਮਯਾਬੀ ਲਈ ਸ਼ਹਿਰ ਦੇ ਪਤਵੰਤਿਆਂ ਨੇ ਦਿੱਤੀ ਮੁਬਾਰਕਬਾਦ

ਮਲੇਰਕੋਟਲਾ, 02 ਨਵੰਬਰ (ਅਬੂ ਜ਼ੈਦ): ਮਲੇਰਕੋਟਲਾ ਦੀ ਜੰਮਪਲ ਮੁਹੰਮਦ ਨਿਸਾਰ ਚੌਧਰੀ ਅਤੇ ਸ਼ਬਾਨਾ ਦੀ ਪੁੱਤਰੀ ਅਲੀਜ਼ਾ ਚੌਧਰੀ ਪੁੱਤਰੀ ਪੋਤਰੀ ਇਬਰਾਹੀਮ ਨੇ ਪਹਿਲੇ ਦਰਜੇ ਵਿੱਚ ਐਲਐਲਬੀ ਦੀ ਡਿਗਰੀ ਮੁਕੰਮਲ ਕਰਕੇ ਆਪਣੇ ਸ਼ਹਿਰ, ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ । ਹੋਣਹਾਰ ਲੜਕੀ ਅਲੀਜ਼ਾ ਹਾਜੀ ਕਾਕੂ ਦੇ ਕੁੰਨਬੇ ਵਿੱਚੋਂ ਪਹਿਲੀ ਵਕੀਲ ਬਣੀ ਹੈ । ਅੱਜ ਚੰਡੀਗੜ੍ਹ ਵਿਖੇ ਗੁਰਤੇਜ ਸਿੰਘ ਗਰੇਵਾਲ ਮੈਂਬਰ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਨੇ ਉਸਨੂੰ ਬਾਰ ਕੌਂਸਲ ਦਾ ਸਰਟੀਫੀਕੇਟ ਦੇ ਕੇ ਮਾਣ ਬਖਸ਼ਿਆ ।

ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਚੌਧਰੀ ਮੁਹੰਮਦ ਨਿਸਾਰ ਨੇ ਦੱਸਿਆ ਕਿ ਮਰਹੂਮ ਸਾਬਕਾ ਕੌਂਸਲਰ ਮੁਹੰਮਦ ਯਾਕੂਬ ਘੁੱਦੂ ਦੀ ਦੋਹਤਰੀ ਅਲੀਜ਼ਾ ਨੇ ਮੁੱਢਲੀ ਪੜਾਈ ਸ਼ਹਿਰ ਦੇ ਨਾਮਵਰ ਅਲ-ਫਲਾਹ ਪਬਲਿਕ ਸਕੂਲ ਤੋਂ ਹਾਸਲ ਕੀਤੀ ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਵਕਾਲਤ ਦੀ ਪੜਾਈ ਕੀਤੀ ਅਤੇ ਫਸਟ ਡਵੀਜ਼ਨ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ । ਉਹਨਾਂ ਦੱਸਿਆ ਕਿ ਭਵਿੱਖ ਵਿੱਚ ਅਲੀਜ਼ਾ ਚੌਧਰੀ ਵਕਾਲਤ ਦੇ ਨਾਲ-ਨਾਲ ਯੂਪੀਐਸਸੀ, ਪੀਸੀਐਸ ਅਤੇ ਪੀਸੀਐਸ (ਜੁਡੀਸ਼ਰੀ) ਦੇ ਟੈਸਟ ਦੀ ਤਿਆਰੀ ਕਰ ਰਹੀ ਹੈ ।

ਇਸ ਸ਼ਾਨਮੱਤੀ ਕਾਮਯਾਬੀ ‘ਤੇ ਮੁਹੰਮਦ ਜਮੀਲ ਉਰ ਰਹਿਮਾਨ ਵਿਧਾਇਕ ਮਲੇਰਕੋਟਲਾ, ਮੁਹੰਮਦ ਯਾਮੀਨ ਚੇਅਰਮੈਨ ਅਲਫਲਾਹ ਟਰੱਸਟ, ਡਾਕਟਰ ਰਮਜ਼ਾਨ ਚੌਧਰੀ ਸਾਬਕਾ ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ, ਡਾ. ਮੁਹੰਮਦ ਇਦਰੀਸ (ਐਚਓਡੀ ਹਿਸਟਰੀ ਡਿਪਾਰਟਮੈਂਟ, ਪੰਜਾਬੀ ਯੂਨੀਵਰਸਿਟੀ ਪਟਿਆਲਾ), ਯਾਸੀਨ ਜ਼ੁਬੈਰੀ (ਏਪੈਕਸ ਇੰਟਰਪ੍ਰਾਈਸਿਸ), ਮੁਹੰਮਦ ਰਫੀਕ ਹਾਂਡਾ, ਇਸ਼ਤਿਆਕ ਮਹਿੰਦਰੂ ਸਾਬਕਾ ਚੀਫ ਮੈਨੇਜਰ ਪੀਐਨਬੀ, ਵਿਸ਼ਾਲ ਕੁਮਾਰ ਮੈਨੇਜਰ ਹੀਰੋ ਲੁਧਿਆਣਾ, ਪਵਨ ਸ਼ਰਮਾ, ਪ੍ਰਿੰਸੀਪਲ ਜ਼ਾਹਿਦ ਮਹਿੰਦਰੂ, ਤਾਜ ਰਾਣਾ ਸਾਬਕਾ ਪੰਜਾਬ ਵਕਫ ਬੋਰਡ ਅਧਿਕਾਰੀ, ਮੁਹੰਮਦ ਜਮੀਲ ਐਡਵੋਕੇਟ ਸਮੇਤ ਵੱਡੀ ਗਿਣਤੀ ‘ਚ ਪਤਵੰਤਿਆਂ ਨੇ ਅਲੀਜ਼ਾ ਚੌਧਰੀ ਅਤੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ‘ਚ ਕਾਮਯਾਬੀ ਲਈ ਦੁਆਵਾਂ ਦਿੱਤੀਆਂ ।

Similar Posts

Leave a Reply

Your email address will not be published. Required fields are marked *