ਮਲੇਰਕੋਟਲਾ ਨਗਰ ਕੌਂਸਲ ਚੋਣਾਂ ਵਿੱਚ ‘ਆਪ’ਦੀ ਹੂੰਝਾ ਫੇਰ ਜਿੱਤ

author
0 minutes, 0 seconds Read

ਸ਼ਾਨਦਾਰ ਜਿੱਤ ਤੋਂ ਬਾਅਦ ਸ਼ਹਿਰ ਵਿੱਚ ਮੁਹੰਮਦ ਹਬੀਬ ਨੂੰ ਪ੍ਰਧਾਨ ਬਣਾਉਣ ਦੇ ਚਰਚੇ ਜ਼ੋਰਾਂਤੇ

ਮਲੇਰਕੋਟਲਾ, 30 ਮਈ (ਅਬੂ ਜ਼ੈਦ): ਅੱਜ ਨਗਰ ਕੌਂਸਲ ਮਲੇਰਕੋਟਲਾ ਚੋਣਾਂ ਦੇ ਨਤੀਜੇ ਆਏ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ । 33 ਵਾਰਡਾਂ ਵਾਲੀ ਨਗਰ ਕੌਂਸਲ ਵਿੱਚੋਂ 20 ਸੀਟਾਂ ‘ਤੇ ‘ਆਪ’, 8 ਕਾਂਗਰਸ, 3 ਅਜ਼ਾਦ, 1 ਸ੍ਰੋਮਣੀ ਅਕਾਲੀ ਦਲ ਅਤੇ 1 ਬੀਜੇਪੀ ਨੂੰ ਜਿੱਤ ਹਾਸਲ ਹੋਈ । ਚੋਣਾਂ ਦੀ ਸਭ ਤੋਂ ਦਿਲਚਸਪ ਗੱਲ ਇਹ ਰਹੀ ਕਿ ਮਲੇਰਕੋਟਲਾ ਦੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਆਪ ਦੂਰਅੰਦੇਸ਼ੀ ਸੋਚ ਅਤੇ ਲੰਬੇ ਸਿਆਸੀ ਅਨੁਭਵ ਦਾ ਪ੍ਰਯੋਗ ਕਰਕੇ ਸਿਰਫ ਮੁਹੰਮਦ ਹਬੀਬ ਨੂੰ 8 ਅਤੇ ਉਹਨਾਂ ਦੀ ਪਤਨੀ ਸੁਰੱਈਆ ਨੂੰ 7 ਨੰਬਰ ਵਾਰਡ ਵਿੱਚੋਂ ਪਰਿਵਾਰ ਵਿੱਚ ਦੋ ਟਿਕਟਾਂ ਦਿੱਤੀਆਂ ਸਨ ਜੋ ਸਾਡੇ ਸ਼ਹਿਰ ਦੇ ਲੋਕਾਂ ਲਈ ਹਾਟ ਸੀਟਾਂ ਬਣੀਆਂ ਹੋਈਆਂ ਸਨ । ਸਾਰੀਆਂ ਵਿਰੋਧੀ ਪਾਰਟੀਆਂ ਅਤੇ ਕੁਝ ਪਾਰਟੀ ਅੰਦਰ ਦੀਆਂ ਕਾਲੀਆਂ ਭੇਡਾਂ ਵੀ ਇਹਨਾਂ ਸੀਟਾਂ ਹਰਾਉਣ ਲਈ ਅਤੇ ਵਿਧਾਇਕ ਦੇ ਅਨੁਭਵ ਨੂੰ ਗਲਤ ਸਾਬਿਤ ਕਰਨ ਲਈ ਸਾਮ, ਦਾਮ, ਦੰਡ, ਭੇਦ ਵਰਤਕੇ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਸਨ । ਪਰੰਤੂ ਵਿਧਾਇਕ ਜਮੀਲ ਉਰ ਰਹਿਮਾਨ ਦੀ ਰਹਿਨੁਮਾਈ ਅਤੇ ਮੁਹੰਮਦ ਹਬੀਬ ਦੀ ਨਿਮਰਤਾ, ਸੂਝਬੂਝ ਅਤੇ ਲੋਕਪ੍ਰਿਯਤਾ ਨੇ ਸਿਆਸੀ ਮਾਹਿਰਾਂ ਦੀਆਂ ਸਭ ਕਿਆਸ ਅਰਾਈਆਂ ਫੇਲ ਕਰ ਦਿੱਤੀਆਂ ਅਤੇ ਦੋਵੇ ਸੀਟਾਂ ਵੋਟਾਂ ਦੇ ਵੱਡੇ ਫਰਕ ਨਾਲ ਜਿੱਤਕੇ ਵਿਧਾਇਕ ਦੀ ਝੋਲੀ ਪਾ ਦਿੱਤੀਆਂ । ਇਸ ਤੋਂ ਪਹਿਲਾਂ ਵੀ ਮੁਹੰਮਦ ਹਬੀਬ ਅਤੇ ਉਹਨਾਂ ਦੀ ਪਤਨੀ ਸੁਰੱਈਆ ਦੋ ਵਾਰ ਕੌਂਸਲਰ ਰਹਿ ਚੁੱਕੇ ਹਨ । ਇਸ ਵਾਰ ਮੁਹੰਮਦ ਹਬੀਬ ਦੇ ਪ੍ਰਭਾਵ ਸਦਕਾ ਉਹਨਾਂ ਦੇ ਇਰਦ-ਗਿਰਦ ਦੇ ਵਾਰਡ 5,6,7,8,9 ਅਤੇ 10 ਲੱਗਭਗ ਕਾਂਗਰਸ ਮੁਕਤ ਹੋ ਚੁੱਕੇ ਹਨ ਜਿਸਦਾ ਅਸਰ ਅਗਾਮੀ ਵਿਧਾਨ ਸਭਾ ਚੋਣਾਂ 2027 ਵਿੱਚ ਦੇਖਣ ਨੂੰ ਮਿਲੇਗਾ ।

ਮੁਹੰਮਦ ਹਬੀਬ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਐਨੇ ਬੈਰੀਕੇਟ ਪਾਰ ਕਰਕੇ 2 ਸੀਟਾਂ ਜਿੱਤਣ ਵਾਲੇ ਪਹਿਲੇ ਜੁਝਾਰੂ ਬਣ ਗਏ ਹਨ । ਜਿਸ ਨੂੰ ਵਿਧਾਇਕ ਦੇ ਖੇਮੇ ਦਾ ਅਤਿ ਕਰੀਬੀ ਸਮਝਿਆ ਜਾਂਦਾ ਹੈ । ਸ਼ਹਿਰ ਅੰਦਰ ਚਰਚਾ ਸ਼ੁਰੂ ਹੋ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਨਗਰ ਕੌਂਸਲ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ । ਜੇਕਰ ਮੈਰਿਟ ਦੇ ਅਧਾਰ ‘ਤੇ ਦੇਖਿਆ ਜਾਵੇ ਤਾਂ ਪਿਛਲੇ ਤਿੰਨ ਟਰਮਾਂ ਤੋਂ ਲਗਾਤਾਰ ਕੌਂਸਲਰ ਹਨ ਅਤੇ ਇਸ ਵਾਰ ਦੋ ਸੀਟਾਂ ‘ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ । ਮੁਹੰਮਦ ਹਬੀਬ ਉੱਘੇ ਸਮਾਜਸੇਵੀ ਹਨ । ਇਲਾਕੇ ਵਿੱਚ ਉਹਨਾਂ ਦੀਆਂ ਸਮਾਜਸੇਵੀ ਗਤੀਵਿਧੀਆਂ ਜਿਵੇਂ ਸਿੱਖਿਆ, ਖੇਡਾਂ ਦੇ ਖੇਤਰ ‘ਚ ਹਰ ਸਮੇਂ ਤਤਪਰ ਰਹਿੰਦੇ ਹਨ । ਸੈਂਕੜੇ ਗਰੀਬ ਲੜਕੀਆਂ ਦੇ ਵਿਆਹਾਂ ‘ਚ ਮਾਲੀ ਇਮਦਾਦ, ਗਰੀਬ ਬੱਚਿਆਂ ਦੀ ਪੜਾਈ ਲਈ ਖਰਚ, ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਕੇ ਖੇਡ ਮੈਦਾਨਾਂ ਨਾਲ ਜੋੜਣ ਲਈ ਮਾਲੀ ਇਮਦਾਦ, ਧਾਰਮਿਕ ਸਥਾਨਾਂ ਲਈ ਮਾਲੀ ਮਦਦ ਕਰਨ ਜਿਹੇ ਕਾਰਜਾਂ ਵਿੱਚ ਸ਼ਹਿਰ ਵਿੱਚੋਂ ਮੋਹਰੀ ਭੂਮਿਕਾ ਨਿਭਾਉਂਦੇ ਹਨ । ਜਿਵੇਂ ਕਿ ਦੋਵਾਂ ਵਾਰਡਾਂ ਦੇ ਵੋਟ ਸਰਵੇਖਣ ਤੋਂ ਜਾਣਿਆ ਜਾ ਸਕਦਾ ਹੈ ਕਿ ਸਮਾਜ ਦਾ ਹਰ ਵਰਗ ਇਹਨਾਂ ਤੋਂ ਸੰਤੁਸ਼ਟ ਹੈ ਜਿਸ ਦਾ ਵੱਡਾ ਕਾਰਣ ਹੈ ਕਿ ਉਹ ਜੋ ਵੀ ਕੰਮਾਂ ਦਾ ਵਾਅਦਾ ਕਰਦੇ ਹਨ ਉਹ ਕਰਵਾ ਕੇ ਦਿੰਦੇ ਹਨ ।

ਕੈਪਸ਼ਨ: 7 ਅਤੇ 8 ਵਾਰਡ ਤੋਂ ਸ਼ਾਨਦਾਰ ਜਿੱਤ ਤੋਂ ਬਾਅਦ ਲੋਕਾਂ ਦਾ ਪਿਆਰ ਕਬੂਲਦੇ ਹੋਏ ਕੌਂਸਲਰ ਮੁਹੰਮਦ ਹਬੀਬ, ਆਪਣੇ ਸਮਰਥਕਾਂ ਵੱਲੋਂ ਸਨਮਾਣ ਪ੍ਰਾਪਤ ਕਰਦੇ ਹੋਏ ਅਤੇ ਖੁਸ਼ੀ ਵਿੱਚ ਲੱਡੂ ਵੰਡਦੇ ਹੋਏ ਸਪੋਰਟਰ ।

Similar Posts

Leave a Reply

Your email address will not be published. Required fields are marked *