ਮਲੇਰਕੋਟਲਾ ਪੁਲਸ ਦਾ ਡੇ-ਨਾਈਟ ਫੁੱਟਬਾਲ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ,

author
0 minutes, 3 seconds Read

ਯੂਨਾਈਟਡ ਕਲੱਬ ਨੇ ਮਲੇਰਕੋਟਲਾ ਨੂੰ 2-1 ਨਾਲ ਹਰਾਇਆ

ਮਲੇਰਕੋਟਲਾ ਪੁਲਸ ਦਾ ਸ਼ਲਾਘਾਯੋਗ ਉਪਰਾਲਾ

ਮਲੇਰਕੋਟਲਾ, 06 ਸਤੰਬਰ (ਅਬੂ ਜ਼ੈਦ): ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਦੀ ਰਹਿਨੁਮਾਈ ਪੰਜਾਬ ਭਰ ਵਿੱਚ ਪੁਲਸ ਵੱਲੋਂ ਖੇਡਾਂ ਕਰਵਾਕੇ ਨੌਜਵਾਨਾਂ ਨੂੰ ਨਸ਼ੇ ਤਿਆਗਕੇ ਖੇਡਾਂ ਵੱਲ ਆਕਰਸ਼ਤ ਕਰਨ ਲਈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਇਸੇ ਲੜੀ ਤਹਿਤ ਜ਼ਿਲ੍ਹਾ ਪੁਲਸ ਮਲੇਰਕੋਟਲਾ ਵੱਲੋਂ ਡੇਨਾਈਟ ਫੁੱਟਬਾਲ ਟੂਰਨਾਮੈਂਟ ਕਰਵਾਕੇ ਸਮੁੱਚੇ ਪੰਜਾਬਚੋਂ ਮੋਹਰੀ ਭੂਮਿਕਾ ਨਿਭਾਈ ਜਿਸ ਦਾ ਸਮੁੱਚਾ ਪ੍ਰਬੰਧ ਐਸ.ਐਸ.ਪੀ. ਮਲੇਰਕੋਟਲਾ ਉਲੰਪੀਅਨ ਗਗਨ ਅਜੀਤ ਸਿੰਘ ਦੀ ਸਰਪ੍ਰਸਤੀ ਅਲ ਕੌਸਰ ਫੁੱਟਬਾਲ ਅਕੈਡਮੀ ਦੇ ਪ੍ਰਬੰਧਕਾਂ ਮੁਹੰਮਦ ਨਜ਼ੀਰ (ਪੰਜਾਬ ਪੁਲਸ), ਮੁਹੰਮਦ ਸ਼ਰੀਫ (ਸਾਬਕਾ ਇੰਡੀਅਨ ਏਅਰ ਫੋਰਸ ਅਧਿਕਾਰੀ), ਮੁਹੰਮਦ ਅਸ਼ਰਫ (ਮਿਲਨ ਪੈਲੇਸ), ਅਬਦੁਲ ਸ਼ਮੀਮ (ਪੰਜਾਬ ਪੁਲਸ) ਅਤੇ ਮੁਹੰਮਦ ਸ਼ਮਸ਼ਾਦ (ਖੁਸ਼ੀ ਜ਼ਿਉਲਰਜ਼) ਵੱਲੋਂ ਕੀਤਾ ਗਿਆ ਦੋ ਦਿਨਾਂ ਫੁੱਟਬਾਲ ਟੂਰਨਾਮੈਂਟ ਵਿੱਚ ਹਜ਼ਾਰਾਂ ਦੀ ਗਿਣਤੀ ਖੇਡ ਪ੍ਰੇਮੀਆਂ ਨੇ ਫੁੱਟਬਾਲ ਮੈਚਾਂ ਦਾ ਆਨੰਦ ਰਾਤ 12 ਵਜੇ ਤੱਕ ਮਾਣਿਆ ਫਲੱਡ ਲਾਈਟਾਂ ਨਾਲ ਕਿਲਾ ਰਹਿਮਤਗੜ੍ਹ ਦਾ ਮਿਨੀ ਸਟੇਡਿਅਮ ਜਗਮਗ ਕਰ ਰਿਹਾ ਸੀ

ਇਸ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਮੈਚ ਮੁੱਖ ਮਹਿਮਾਨ ਵਜੋਂ ਡੀ.ਆਈ.ਜੀ. (ਪਟਿਆਲਾ ਰੇਂਜ) ਹਰਚਰਨ ਸਿੰਘ ਭੁੱਲਰ ਨੇ ਵਿਸ਼ੇਸ਼ ਤੌਰਤੇ ਸ਼ਿਰਕਤ ਕੀਤੀ ਯੂਨਾਈਟਡ ਫੁੱਟਬਾਲ ਕਲੱਬ ਅਤੇ ਮਲੇਰਕੋਟਲਾ ਫੁੱਟਬਾਲ ਕਲੱਬ ਦੇ ਫਾਇਨਲ ਮੈਚ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਜ਼ਿਲ੍ਹੇ ਭਰ ਵਿੱਚੋਂ ਖੇਡ ਪ੍ਰੇਮੀਆਂ ਦੀ ਇਕੱਤਰਤਾ ਹੋਈ ਇਸ ਰੌਚਕ ਮੈਚ ਵਿੱਚ ਯੂਨਾਈਟਡ ਕਲੱਬ ਨੇ ਮਲੇਰਕੋਟਲਾ ਕਲੱਬ ਨੂੰ 2-1 ਨਾਲ ਹਰਾਇਆ ਇਸ ਮੌਕੇ . ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਦੇਸ਼ ਦੇ ਭਵਿੱਖ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਕੇ ਖੇਡਾਂ ਦੇ ਮਾਧਿਅਮ ਰਾਹੀਂ ਚੰਗੀ ਸੇਧ ਦਿੱਤੀ ਜਾਵੇ ਕਿਉਂਕਿ ਇੱਕ ਤੰਦਰੁਸਤ ਸਰੀਰ ਵਿੱਚ ਹੀ ਸਵਸਥ ਮਨ ਦਾ ਨਿਵਾਸ ਹੁੰਦਾ ਹੈ ਉਹਨਾਂ ਐਸ.ਐਸ.ਪੀ. ਮਲੇਰਕੋਟਲਾ ਗਗਨ ਅਜੀਤ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਲੇਰਕੋਟਲਾ ਪੁਲਸ ਦਾ ਅੱਜ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਅਜਿਹੇ ਪ੍ਰੋਗਰਾਮ ਹਰ ਸਾਲ ਕਰਵਾਉਣੇ ਚਾਹੀਦੇ ਹਨ ਇਸ ਸ਼ਾਨਮੱਤੇ ਟੂਰਨਮੈਂਟ ਨੂੰ ਸਫਲ ਬਣਾਉਣ ਲਈ ਐਸ.ਪੀ. ਗੁਰਸ਼ਰਨ ਕੌਰ ਕੌਮਾਂਤਰੀ ਐਥਲੀਟ, ਡੀ.ਐਸ.ਪੀ. ਮਲੇਰਕੋਟਲਾ ਕੁਲਦੀਪ ਸਿੰਘ, ਡੀਐਸਪੀ ਅਹਿਮਦਗੜ੍ਹ, ਡੀਐਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ, ਐਸਐਚਓ ਮਲੇਰਕੋਟਲਾ ਸਿਟੀ 1 ਅਤੇ 2, ਐਸਐਚਓ ਅਮਰਗੜ੍ਹ, ਐਸਐਚਓ ਅਹਿਮਦਗੜ੍ਹ, ਐਸਐਚਓ ਸੰਦੌੜ ਅਤੇ ਸਮੁੱਚੀ ਪੁਲਸ ਟੀਮ ਨੇ ਪੂਰੀ ਤਨਦੇਹੀ ਨਾਲ ਮਿਹਤਨ ਕੀਤੀ

Similar Posts

Leave a Reply

Your email address will not be published. Required fields are marked *