ਮਹਿਮੂਦ ਥਿੰਦ ਨੂੰ ਸਰਕਾਰ ਵੱਲੋਂ ਵੱਡੀ ਜ਼ਿੰਮੇਵਾਰੀ

author
0 minutes, 0 seconds Read

ਪੰਜਾਬ ਸਟੇਟ ਐਡਵਾਇਜਰੀ ਬੋਰਡ ਦਿਵਿਆਂਗਜਨ ਦਾ ਮੈਂਬਰ ਨਿਯੁਕਤ ਕੀਤਾ

ਮਾਲੇਰਕੋਟਲਾ 28 ਮਈ (ਅਬੂ ਜ਼ੈਦ): ਏਕਤਾ ਹੈਂਡੀਕੈਪਡ ਐਂਡ ਵਿਧਵਾ ਵੈਲਫੇਅਰ ਸੁਸਾਇਟੀ ਮਾਲੇਰਕੋਟਲਾ ਪੰਜਾਬ (ਰਜਿ:) ਵੱਲੋ ਅਮਨ ਕਿੰਡਰਗਾਰਡਨ ਸਕੂਲ ਵਿਖੇ ਮੀਤ ਪ੍ਰਧਾਨ ਮੁਹੰਮਦ ਰਿਜਵਾਨ ਦੀ ਅਗਵਾਈ ਵਿੱਚ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸੁਸਾਇਟੀ ਦੇ ਮੈਂਬਰਾਂ ਵੱਲੋ ਸੂਬਾ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਨੂੰ ਸਰਕਾਰ ਵੱਲੋ ਪੰਜਾਬ ਸਟੇਟ ਐਡਵਾਇਜਰੀ ਬੋਰਡ ਦਿਵਿਆਂਗਜਨ ਦਾ ਮੈਂਬਰ ਨਿਯੁਕਤ ਕਰਨ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਮੀਤ ਪ੍ਰਧਾਨ ਵੱਲੋ ਦਿਵਿਵਆਂਗਜਨ ਵਿਆਕਤੀਆ ਨੂੰ ਆ ਰਹੀਆ ਸਮੱਸਿਆਵਾਂ ਸਬੰਧੀ ਵਿਚਾਰ ਵਿਟਾਂਦਰਾ ਕਰਦਿਆ ਸਾਰੇ ਮੈਂਬਰਾਂ ਨਾਲ ਵਿਚਾਰ ਸਾਂਝੇ ਕੀਤੇ । ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਸੁਸਾਇਟੀ ਦੇ ਪ੍ਰਧਾਨ ਨੂੰ ਪੰਜਾਬ ਸਟੇਟ ਐਡਵਾਇਜਰੀ ਬੋਰਡ ਦਿਵਿਆਂਗਜਨ ਦਾ ਮੈਂਬਰ ਬਣਨ ਤੇ ਸਾਡੇ ਸਾਰੇ ਮੈਂਬਰਾਂ ਲਈ ਮਾਣ ਵਾਲੀ ਗੱਲ ਹੈ । ਇਸ ਦੌਰਾਨ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਨੂੰ  ਬੋਰਡ ਦੇ ਮੈਂਬਰ ਬਣਨ ਤੇ ਯਾਦਗਾਰੀ ਚਿੰਨ ਦੇ ਕੇ ਸੁਸਾਇਟੀ ਦੇ ਮੈਂਬਰਾ ਵੱਲੋ ਉਹਨਾਂ ਸਨਮਾਨ ਕੀਤਾ ਗਿਆ । ਸਨਮਾਨ ਸਮਾਰੋਹ ਤੋ ਬਾਅਦ ਮਹਿਮੂਦ ਅਹਿਮਦ ਥਿੰਦ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਜੋ ਮੈਨੂੰ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਚੰਡੀਗੜ ਵੱਲੋ ਪੰਜਾਬ ਸਟੇਟ ਐਡਵਾਇਜਰੀ ਬੋਰਡ ਦਾ ਮੈਂਬਰ ਬਣਾਕੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਉਹ ਇਸ ਲਈ ਸਰਕਾਰ ਦਾ ਧੰਨਵਾਦ ਕਰਦੇ ਹਨ । ਉਨ੍ਹਾਂ ਕਿਹਾ ਕਿ ਦਿਵਿਆਂਗਜਨ ਵਿਆਕਤੀਆ ਵੱਲੋ ਜੋ ਵੀ ਸਮੱਸਿਆਵਾਂ ਮੇਰੇ ਧਿਆਨ ਲਿਆਂਦੀਆਂ ਗਈਆਂ ਹਨ ਉਹਨਾਂ ਸਮੱਸਿਆਵਾਂ ਨੂੰ ਸਬੰਧਤ ਵਿਭਾਗ ਦੇ ਧਿਆਨ ਵਿੱਚ ਲਿਆ ਕੇ ਹੱਲ ਕੀਤਾ ਜਾਵੇਗਾ । ਸਰਕਾਰ ਵੱਲੋ ਦਿਿਵਆਂਗਜਨ ਵਿਆਕਤੀਆ ਲਈ ਚਲਾਈਆ ਜਾ ਰਹੀਆ ਵੱਖ ਵੱਖ ਸਕੀਮਾ ਸੰਬੰਧੀ ਜਾਗਰੂਕ ਕਰਕੇ ਲੋੜਵੰਦਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।ਕੋਈ ਵੀ ਦਿਿਵਆਂਗਜਨ ਵਿਆਕਤੀ ਨੂੰ ਕਿਸੇ ਵੀ ਵਿਭਾਗ ਵਿੱਚ ਕੋਈ ਵੀ ਸਮੱਸਿਆ ਆਵੇਗੀ ਉਸ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ।ਇਸ ਮੌਕੇ ਫਕੀਰ ਮੁਹੰਮਦ,ਸਾਦਿਕ ਜਮਾਲ,ਮੁਹੰਮਦ ਜਾਹਿਦ,ਸੁਲਤਾਨਾ ਪ੍ਰਵੀਨ,ਦਿਲਵਰ ਹਸਨ ਪ੍ਰਧਾਨ,ਮੁਹੰਮਦ ਇਮਰਾਨ,ਮੁਹੰਮਦ ਸ਼ਕੀਲ,ਨਾਜੀਆ,ਯਾਸਮੀਨ,ਸ਼ਬੀਨਾ,ਨਾਹੀਦਾ,ਕੌਸਰ ਪ੍ਰਵੀਨ,ਰਫੀਆ,ਸ਼ਕੀਲਾ,ਬੀਲਾ ਖਾਂ,ਫਕੀਰ ਮੁਹੰਮਦ,ਸਮੀਨਾ,ਸੁਲਤਾਨਾ,ਨਜਮਾ, ਮੁਹੰਮਦ ਅਸ਼ਰਫ,ਨਾਜੀਆ ਅੰਜੁਮ,ਸ਼ਮੀਮ ਬੂਖਾਰੀ,ਬਿੱਲਾ ਖਾਂ,ਪਰਮਜੀਤ ਸਿੰਘ,ਮੁਹੰਮਦ ਅਨਵਾਰ,ਮੁਹੰਮਦ ਸ਼ਹਿਬਾਜ,ਅਫਰਾਜ ਅਲੀ,ਮੁਹੰਮਦ ਹਾਸਿਮ,ਯਾਸਮੀਨ,ਫਾਤਿਮਾ ਅਤੇ ਸ਼ਬਨਮ ਬੇਗਮ ਆਦਿ ਮੈਂਬਰ ਹਾਜਰ ਸਨ।

Similar Posts

Leave a Reply

Your email address will not be published. Required fields are marked *