ਰਾਜਾ ਵੱਲੋਂ ਆਯੋਜਤ ਇਫਤਾਰ ਪਾਰਟੀ ਯਾਦਗਾਰੀ ਹੋ ਨਿਬੜੀ

author
0 minutes, 0 seconds Read

ਸਾਰੇ ਧਰਮਾਂ ਦੇ ਲੋਕਾਂ ਨੇ ਮਸਜਿਦ ਵਿੱਚ ਨਮਾਜ਼ ਅਦਾ ਕਰ ਦਿੱਤਾ ਸਾਂਝੀਵਾਲਤਾ ਦਾ ਸੰਦੇਸ਼

ਮਾਲੇਰਕੋਟਲਾ 19 ਅਪ੍ਰੈਲ (ਅਬੂ ਜ਼ੈਦ): ਦੇਸ਼ ਅੰਦਰ ਜਿੱਥੇ ਅਖੌਤੀ ਮੀਡੀਆ ਦੇ ਵੱਡਮੁੱਲੇ ਯੋਗਦਾਨ ਸਦਕਾ ਧਾਰਮਿਕ ਕੱਟੜਤਾ ਵਾਲਾ ਮਾਹੌਲ ਬਣਾ ਦਿੱਤਾ ਗਿਆ ਹੈ ਉੱਥੇ ਹੀ ਸਮਾਜਸੇਵੀ ਕਾਰਕੁੰਨ ਇਸ ਨਫਰਤ ਨੂੰ ਖਤਮ ਕਰਨ ਲਈ ਉਪਰਾਲੇ ਕਰ ਰਹੇ ਹਨ ।

ਰਮਜ਼ਾਨ ਉਲ ਮੁਬਾਰਕ ਦਾ ਮਹੀਨਾ ਚੱਲ ਰਿਹਾ ਹੈ, ਸਮਾਜਿਕ ਸਮੂਹਾਂ ਵਿੱਚ ਰੋਜ਼ਾ ਇਫਤਾਰੀ ਦਾ ਦੌਰ ਚੱਲ ਰਿਹਾ ਹੈ । ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਾਕਿਬ ਅਲੀ ਖਾਨ ਰਾਜਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਲੇਰਕੋਟਲਾ ਨੇ ਵਿਸ਼ਾਲ ਰੋਜ਼ਾ ਇਫਤਾਰੀ ਦਾ ਆਯੋਜਨ ਕੀਤਾ । ਜਿਸ ਵਿੱਚ ਵੱਖ-ਵੱਖ ਸਮਾਜਿਕ, ਰਾਜਨੀਤਕ ਤੇ ਧਾਰਮਿਕ ਆਗੂਆਂ, ਪਾਰਟੀ ਵਲੰਟੀਅਰਾਂ ਸਮੇਤ ਵੱਡੀ ਗਿਣਤੀ ‘ਚ ਪਤਵੰਤਿਆਂ ਵੱਲੋਂ ਸ਼ਿਰਕਤ ਕੀਤੀ ਗਈ ।

ਇਫਤਾਰ ਪਾਰਟੀ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਫਤਾਰੀ ਤੋਂ ਬਾਦ ਮਗਰਿਬ ਦੀ ਨਮਾਜ਼ ਹਿੰਦੂ, ਮੁਸਲਿਮ, ਸਿੱਖ ਸਮੇਤ ਸਾਰੇ ਧਰਮਾਂ ਦੇ ਲੋਕਾਂ ਨੇ ਮਿਲਕੇ ਮਸਜਿਦ ਵਿੱਚ ਅਦਾ ਕੀਤੀ ਜੋਕਿ  ਸਮਾਜ ਵਿੱਚ ਜ਼ਹਿਰ ਘੋਲਣ ਵਾਲੇ ਅਨਸਰਾਂ ਦੇ ਮੂੰਹ ਤੇ ਚਪੇੜ ਹੈ ।

ਇਸ ਉਪਰੰਤ ਪੰਜਾਬ ਸੀਵਰੇਜ ਬੋਰਡ ਬੋਰਡ ਦੇ ਚੇਅਰਮੈਨ ਸਰਦਾਰ ਸਨੀ ਆਹਲੂਵਾਲੀਆ, ਸੁਰਿੰਦਰ ਖਿਂਦਾ, ਜੱਸੀ ਸੋਹੀਆਂ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ, ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਬਾਠ ਸਾਬ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਰਮਜ਼ਾਨ ਉਲ ਮੁਬਾਰਕ ਦੀ ਵਧਾਈ ਦਿੱਤੀ ਅਤੇ ਵਿਸ਼ਵ ਸ਼ਾਂਤੀ ਲਈ ਵਿਸ਼ੇਸ਼ ਦੁਆਵਾਂ ਲਈ ਅਪੀਲ ਕੀਤੀ ।

ਕੈਪਸ਼ਨ: ਸਾਕਿਬ ਅਲੀ ਦੀ ਰਿਹਾਇਸ਼ ‘ਤੇ ਰੋਜ਼ਾ ਇਫਤਾਰੀ ਕਰਦੇ ਹੋਏ ਡਾ. ਆਹਲੂਵਾਲੀਆ ਅਤੇ ਹੋਰ, ਯਾਦਗਾਰੀ ਫੋਟੋ ਕਰਵਾਉਂਦੇ ਹੋਏ, ਮਸਜਿਦ ਵਿੱਚ ਨਮਾਜ਼ ਅਦਾ ਕਰਦੇ ਹੋਏ ਸਾਰੇ ਧਰਮਾਂ ਦੇ ਲੋਕ ।

Similar Posts

Leave a Reply

Your email address will not be published. Required fields are marked *