ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਸਮਾਗਮ

author
0 minutes, 0 seconds Read

ਮਾਲੇਰਕੋਟਲਾ, 15 ਮਈ (ਬਿਉਰੋ): ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਪੰਜਾਬੀ ਸਭਾ ਕਨੇਡਾ ਤੇ ਹੁਨਰ ਏ ਕਾਇਨਾਤ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਪੂਰੇ ਵਿਸ਼ਵ ਵਿਚ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਲੜੀ ਤਹਿਤ ਅੱਜ ਮਾਂ ਦਿਵਸ ਨੂੰ ਸਮਰਪਿਤ ਅਮਨ ਕਿੰਡਰਗਾਰਟਨ ਸਕੂਲ (ਮਲੇਰਕੋਟਲਾ)  ਵਿਖੇ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਭਾਰਤ ਦੇ ਪ੍ਰਧਾਨ ਲੈਕਚਰਾਰ ਮੈਡਮ ਬਲਬੀਰ ਕੌਰ ਰਾਏਕੋਟੀ ਵਿਸ਼ੇਸ਼ ਤੌਰ ਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ ਵਿਸ਼ੇਸ਼ ਤੌਰ ਤੇ ਪਹੁੰਚੇ। ਇਹ ਮੌਕੇ ਸਕੂਲੀ ਬੱਚਿਆਂ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਕਵਿਤਾ ਤੇ ਗੀਤ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਪ੍ਰਸ਼ੰਸਾ ਪੱਤਰ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੈਡਮ ਬਲਬੀਰ ਕੌਰ ਰਾਏਕੋਟੀ ਵੱਲੋਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਲਈ ਅਪੀਲ ਕੀਤੀ ਤੇ ਮਾਂ ਦਿਵਸ ਮੌਕੇ ਮਾਂ ਦਿਵਸ ਮੌਕੇ ਉਨਾਂ ਕਿਹਾ ਕਿ ਮਾਂ ਦਾ ਦੇਣ ਕਦੀ ਨਹੀਂ ਦੇ ਸਕਦੇ ਮਾਂ ਦੀ ਮਹਾਨਤਾ ਕਹਿਣੀ ਕਥਨੀ ਤੋਂ ਪਰੇ ਹੈ। । ਉਨਾਂ ਕਿਹਾ ਕਿ ਉਹ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਸ਼ਵ ਪੰਜਾਬੀ ਸਭਾ ਵੱਲੋਂ ਪੂਰੇ ਵਿਸ਼ਵ ਵਿੱਚ ਜਿਥੇ ਸਮਾਗਮ ਕਰਵਾਏ ਜਾਣਗੇ ਉਥੇ ਹੀ ਪੂਰੇ ਵਿਸ਼ਵ ਵਿੱਚ ਟੀਮਾਂ ਤਿਆਰ ਕੀਤੀਆ ਜਾਣਗੀਆਂ।ਇਸ ਮੌਕੇ ਵਿਸ਼ਵ ਪੰਜਾਬੀ ਸਭਾ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਤੇ ਜਰਨਲ ਸਕੱਤਰ ਮਹੁੰਮਦ ਕਾਸ਼ਿਫ ਨੂੰ ਲਗਾਇਆ ਗਿਆ। ਸਕੂਲ ਪ੍ਰਿੰਸੀਪਲ ਲੀਨਾ ਵਰਮਾ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅਮਨ ਵਰਮਾ, ਮੇਹਰੂਨ ਮੈਮ, ਨੇਹਾ ਮੈਮ, ਮੰਜੂ ਮੈਮ, ਰੇਨੂ ਮੈਮ ਅਤੇ ਏਕਤਾ ਹੈਡੀਕੈਪਡ ਐਂਡ ਵਿਧਵਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਫ਼ਕੀਰ ਮੁਹੰਮਦ, ਦਿਲਵਰ ,ਰਮਜ਼ਾਨ,ਇਮਰਾਨ,ਰੁਕਸਾਨਾ,ਭੋਲਾ ਸਿੰਘ ਚੁਹਾਣੇ ਆਦਿ ਹਾਜ਼ਰ ਸਨ ।

ਕੈਪਸਨ:- ਮਾਂ ਦਿਵਸ ਮੌਕੇ ਬੱਚਿਆਂ ਦਾ ਸਨਮਾਨ ਕਰਦੇ ਹੋਏ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਪ੍ਰਧਾਨ ਬਲਬੀਰ ਕੌਰ ਰਾਏਕੋਟੀ, ਮਨਦੀਪ ਸਿੰਘ ਖੁਰਦ,ਮਹਿਮੂਦ ਥਿੰਦ,ਤੇ ਪ੍ਰਿੰਸੀਪਲ ਲੀਨਾ ਵਰਮਾ।

Similar Posts

Leave a Reply

Your email address will not be published. Required fields are marked *