ਮੱਕਾ ਅਲ ਮੁਕੱਰਮਾ/ਮਲੇਰਕੋਟਲਾ, 02 ਜੂਨ (ਬਿਉਰੋ): ਸਾਊਦੀ ਅਰਬ ਦੀ ਹਕੂਮਤ ਵੱਲੋਂ ਹੱਜ 2023 ਤੇ ਜਾਣ ਵਾਲੇ ਹੱਜ ਯਾਤਰੀਆਂ ਲਈ ਜ਼ਮਜ਼ਮ ਦੇ ਪਵਿੱਤਰ ਪਾਣੀ ਉਨ੍ਹਾਂ ਦੀ ਰਿਹਾਇਸ਼ ਤੇ ਪਹੁੰਚਾਉਣ ਲਈ ਪ੍ਰਬੰਧ ਕੀਤਾ ਹੈ । ਹੱਜ ਯਾਤਰੀਆਂ ਨੂੰ ਉਨ੍ਹਾਂ ਦੇ ਸਥਾਨ ‘ਤੇ ਪਹੁੰਚਾਉਣ ਲਈ ਇਕ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ । ਗਲਫ ਹਿੰਦੀ ਡਾਟ ਕਾਮ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਹੁਣ ਲੋਕਾਂ ਨੂੰ ਜ਼ਮਜ਼ਮ ਦਾ ਪਵਿੱਤਰ ਪਾਣੀ ਲੈਣ ਲਈ ਚਿੰਤਾ ਨਹੀਂ ਕਰਨੀ ਪਵੇਗੀ । ਅਲ-ਜ਼ਮਾਜ਼ੀਮਾ ਕੰਪਨੀ ਨੇ ਜ਼ਮਜ਼ਮ ਇਲੈਕਟ੍ਰਾਨਿਕ ਪਲੇਟਫਾਰਮ ਲਾਂਚ ਕੀਤਾ ਹੈ, ਜੋ ਜ਼ਮਜ਼ਮ ਦੇ ਪਵਿੱਤਰ ਪਾਣੀ ਨੂੰ ਸ਼ਰਧਾਲੂਆਂ ਦੇ ਘਰਾਂ ਤੱਕ ਪਹੁੰਚਾਉਣ ਵਿੱਚ ਮਦਦ ਕਰੇਗਾ ।
ਜ਼ਮਜ਼ਮ ਦੇ ਪਾਣੀ ਦੀ ਵੰਡ ਦੌਰਾਨ ਕਿਸੇ ਵੀ ਪਰੇਸ਼ਾਨੀ ਤੋਂ ਬਚਣ ਲਈ ਧਿਆਨ ਰੱਖਿਆ ਜਾਵੇਗਾ
ਜ਼ਮਜ਼ਮ ਦੇ ਪਾਣੀ ਦੀ ਵੰਡ ਦੌਰਾਨ ਕਿਸੇ ਕਿਸਮ ਦੀ ਪਰੇਸ਼ਾਨੀ ਤੋਂ ਬਚਣ ਦਾ ਪੂਰਾ ਧਿਆਨ ਰੱਖਿਆ ਜਾਵੇਗਾ । ਡਿਪਟੀ ਜਨਰਲ ਸੁਪਰਵਾਈਜ਼ਰ ਰੇਆਨ ਜ਼ਮਜ਼ਾਮੀ ਨੇ ਕਿਹਾ ਕਿ ਇਹ ਪਲੇਟਫਾਰਮ ਸ਼ਰਧਾਲੂਆਂ ਦਾ ਸਾਰਾ ਡਾਟਾ ਰੱਖੇਗਾ ਅਤੇ ਉਹ ਕਿੱਥੇ ਠਹਿਰੇ ਹਨ, ਇਸ ਦਾ ਵੀ ਧਿਆਨ ਰੱਖਿਆ ਜਾਵੇਗਾ । ਇਸ ਤੋਂ ਇਲਾਵਾ ਜ਼ਮਜ਼ਮ ਦੇ ਪਾਣੀ ਦੀ ਵੰਡ ਦੌਰਾਨ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਾ ਧਿਆਨ ਰੱਖਿਆ ਜਾਵੇਗਾ ।



