ਕੌਮਾਂਤਰੀ ਪੱਧਰ ‘ਤੇ ਵੀ “ਦ ਟਾਊਨ ਸਕੂਲ” ਦੀ ਧੂਮ

author
0 minutes, 3 seconds Read

ਨੇਪਾਲ ਵਿੱਚ ਬਾਕਸਿੰਗ ਖਿਡਾਰਨ ਤਸਬੀਆ ਨੇ ਜਿੱਤਿਆ ਗੋਲਡ ਮੈਡਲ

ਮਲੇਰਕੋਟਲਾ, 12 ਮਾਰਚ (ਅਬੂ ਜ਼ੈਦ): ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ CGG ਸਪੋਰਟਸ ਹੱਬ ਵੱਲੋਂ ਅੰਤਰ ਰਾਸ਼ਟਰੀ ਫਰੈਂਡਲੀ ਬਾਕਸਿੰਗ ਸੀਰੀਜ਼ ਕਰਵਾਈ ਗਈ । ਜਿਸ ਵਿੱਚ ਪੰਜਾਬ ਬਾਕਸਿੰਗ ਐਸੋਸੀਏਸ਼ਨ ਵੱਲੋਂ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਪੰਜਾਬ ਦੇ ਬਾਕਸਿੰਗ ਖਿਡਾਰੀਆਂ ਨੇ ਭਾਗ ਲਿਆ । ਇਸ ਪ੍ਰਤੀਯੋਗਤਾ ਵਿੱਚ ਚੰਡੀਗੜ੍ਹ ਯੂਟੀ ਅਤੇ ਭੂਟਾਨ ਦੇ ਬਾਕਸਰਾਂ ਨੇ ਵੀ ਆਪਣੀਆਂ ਸਟੇਟਾਂ ਦੀ ਪ੍ਰਤੀਨਿਧਤਾ ਕੀਤੀ । ਪੰਜਾਬ ਬਾਕਸਿੰਗ ਦੀ ਟੀਮ ਦੇ ਮੁੱਖ ਕੋਚ ਮੁਹੰਮਦ ਹਬੀਬ ਮਲੇਰਕੋਟਲਾ ਅਤੇ ਸ੍ਰੀ ਅਰਿਹੰਤ ਕੁਮਾਰ ਜਲੰਧਰ ਬਾਕਸਿੰਗ ਕੋਚ ਦੀ ਅਗਵਾਈ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਇਸ ਪ੍ਰਤੀਯੋਗਤਾ ਵਿੱਚ ਭਾਗ ਲਿਆ । ਇਸ ਸੀਰੀਜ ਵਿੱਚ ‘ਦਾ ਟਾਊਨ ਸਕੂਲ’ ਮਲੇਰਕੋਟਲਾ ਦੀ ਹੋਣਹਾਰ ਬਾਕਸਿੰਗ ਖਿਡਾਰਨ ਤਸਬੀਆ ਨੇ 48-50 ਕਿਲੋਗਰਾਮ ਭਾਰ ਵਰਗ ਵਿੱਚ ਨੇਪਾਲ ਦੀ ਬਾਕਸਰ ਨੂੰ ਫਾਈਨਲ ਮੁਕਾਬਲੇ ਵਿੱਚ ਹਰਾਕੇ ਗੋਲਡ ਮੈਡਲ ਪ੍ਰਾਪਤ ਕਰਕੇ ਸਕੂਲ, ਮਾਪਿਆਂ ਅਤੇ ਸ਼ਹਿਰ ਦਾ ਨਾਮ ਦੇਸ਼ ਦੁਨੀਆ ਵਿੱਚ ਰੌਸ਼ਨ ਕੀਤਾ ।

ਜੇਤੂ ਖਿਡਾਰਨ ਤਸਬੀਆ ਦਾ ਸਕੂਲ ਪੁੱਜਣ ‘ਤੇ ਸਕੂਲ ਦੇ ਪ੍ਰਿੰਸੀਪਲ ਮੁਜਾਹਿਦ ਅਲੀ, ਸਪੋਰਟਸ ਕੋਆਰਡੀਨੇਟਰ ਮੁਹੰਮਦ ਰਫੀਕ ਅਤੇ ਸਮੂਹ ਸਟਾਫ ਵੱਲੋਂ ਸਵਾਗਤ ਕਰਦਿਆਂ ਸਨਮਾਨ ਕੀਤਾ ਗਿਆ । ਇਸ ਮੌਕੇ ‘ਦ ਟਾਊਨ ਸਕੂਲ’ ਦੇ ਚੇਅਰਮੈਨ ਸ੍ਰੀ ਮੁਹੰਮਦ ਉਵੈਸ ਨੇ ਜੇਤੂ ਖਿਡਾਰਨ ਤਸਬੀਆ ਨੂੰ ਮੁਬਾਰਕਬਾਦ ਦਿੰਦਿਆਂ ਸਕੂਲ ਦੇ ਫਿਜ਼ੀਕਲ ਵਿਭਾਗ ਦੇ ਅਧਿਆਪਕਾਂ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਵੀ ਲਾਜ਼ਮੀ ਹੈ ਤਾਂ ਹੀ ਉਹਨਾਂ ਦਾ ਸਰਵ ਪੱਖੀ ਵਿਕਾਸ ਹੋ ਸਕਦਾ ਹੈ । ਮੁਹੰਮਦ ਰਫੀਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਨ ਤਮਗਾ ਇਸ ਜੇਤੂ ਖਿਡਾਰਨ ਨੇ ਇਸੇ ਸ਼ੈਸਨ ਵਿੱਚ ਪੰਜਾਬ ਸਕੂਲ ਗੇਮਜ ਵਿੱਚ ਵੀ ਸਿਲਵਰ ਮੈਡਲ ਪ੍ਰਾਪਤ ਕੀਤਾ ਸੀ, ਇਸੇ ਸਕੂਲ ਦੇ ਕਰਨਵੀਰ ਸਿੰਘ ਪੁੱਤਰ ਹਰਪ੍ਰੀਤ ਸਿੰਘ ਅਤੇ ਕਰਨਵੀਰ ਸਿੰਘ ਪੁੱਤਰ ਬਲਵੀਰ ਸਿੰਘ ਦੋਵਾਂ ਨੇ ਸਟੇਟ ਪੱਧਰ ‘ਤੇ ਸਿਲਵਰ ਮੈਡਲ ਅਤੇ ਮੁਹੰਮਦ ਅਨਸ ਪੁੱਤਰ ਮੁਹੰਮਦ ਅਸਲਮ ਨੇ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ । ਇਸ ਤੋਂ ਇਲਾਵਾ ਮੁਹੰਮਦ ਅਨਸ  ਪੁੱਤਰ ਸ਼ੌਕਤ ਅਲੀ ਨੇ SAI ਵੱਲੋਂ ਆਯੋਜਿਤ ਆਲ ਇੰਡੀਆ SAI ਟੂਰਨਾਮੈਂਟ ਔਰੰਗਾਬਾਦ (ਮਹਾਂਰਾਸ਼ਟਰ) ਵਿਖੇ ਨਾਰਥ ਜ਼ੋਨ ਦੀ ਪ੍ਰਤੀਨਿਧਤਾ ਕਰਦਿਆਂ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ ।

ਫੋਟੋ ਕੈਪਸ਼ਨ: ‘ਦ ਟਾਊਨ ਸਕੂਲ’ ਵਿਖੇ ਜੇਤੂ ਖਿਡਾਰਨ ਤਸਬੀਆ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਮੁਜਾਹਿਦ ਅਲੀ ਅਤੇ ਕੋਆਰਡੀਨੇਟਰ ਮੁਹੰਮਦ ਰਫੀਕ ਅਤੇ ਕਾਠਮੰਡੂ (ਨੇਪਾਲ) ਵਿਖੇ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਦੀ ਹੋਈ ਤਸਬੀਆ।

Similar Posts

Leave a Reply

Your email address will not be published. Required fields are marked *