ਪਟਿਆਲਾ/ਮਲੇਰਕੋਟਲਾ, 26 ਮਈ (ਬਿਉਰੋ): ਲੋਕ ਸਭਾ ਚੋਣਾਂ 2024 ਦੇ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕਿਸਾਨਾਂ ਵੱਲੋਂ ਲਗਾਤਾਰ ਜਾਰੀ ਹੈ । ਕਿਸਾਨ ਜੱਥੇਬੰਦੀਆਂ ਆਪਣੇ-ਆਪਣੇ ਇਲਾਕਿਆਂ ਵਿੱਚ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਨੂੰ ਘੇਰਕੇ ਸਵਾਲ ਕਰ ਰਹੇ ਹਨ ਕਿ ਕਿਸਾਨਾਂ ਨੂੰ ਆਾਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ? ਕਿਉਂ ਹਰਿਆਣਾ ਸਰਕਾਰ ਨੇ ਦੀਵਾਰਾਂ ਕਰਕੇ, ਕਿੱਲਾਂ ਲਗਾਕੇ ਪੰਜਾਬ ਹਰਿਆਣਾ ਦੇ ਬਾਰਡਰ ਉੱਤੇ ਦੁਸ਼ਮਨ ਦੇਸ਼ ਦੇ ਨਾਗਰਿਕ ਵਰਗਾ ਵਿਵਹਾਰ ਕੀਤਾ ਗਿਆ? ਕਿਉਂ ਸ਼ੁਭਕਰਨ ਸਿੰਘ ਨੂੰ ਸਿੱਧੀ ਗੋਲੀ ਮਾਰਕੇ ਸ਼ਹੀਦ ਕਰ ਦਿੱਤਾ ਗਿਆ? ਜਿਹੇ ਅਨੇਕਾਂ ਸਵਾਲ ਲੈ ਕੇ ਕਿਸਾਨ ਰੋਜ਼ਾਨਾ ਸੱਤਾਧਾਰੀ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਘੇਰਕੇ ਸਵਾਲ ਕਰਦੇ ਹਨ । ਇਸੇ ਲੜੀ ਤਹਿਤ ਅੱਜ ਬਸੰਤਪੁਰਾ ਵਿੱਚ ਬੀਜੇਪੀ ਉਮੀਦਵਾਰ ਮਹਾਰਾਣੀ ਪਰਣੀਤ ਕੌਰ ਦਾ ਪੁੱਤਰ ਪਹੁੰਚਿਆ । ਇੰਡੀਅਨ ਫਾਰਮਰਜ ਐਸੋਸੀਏਸ਼ਨ ਪਟਿਆਲਾ ਯੂਨਿਟ ਵੱਲੋਂ ਹੋਰ ਜੱਥੇਬੰਦੀਆਂ ਨਾਲ ਮਿਲਕੇ ਸ. ਸਤਨਾਮ ਸਿੰਘ ਬਹਿਰੂ ਕੌਮੀ ਪ੍ਰਧਾਨ ਦੀ ਪ੍ਰੇਰਣਾ ਸਦਕਾ ਦਾ ਡਟਕੇ ਵਿਰੋਧ ਕੀਤਾ । ਜਿਸ ਵਿੱਚ ਗੋੋਬਿੰਦਰ ਸਿੰਘ ਸਰਵਾਰਾ, ਨੱਥਾ ਸਿੰਘ ਨੀਲ, ਹਰਦੇਵ ਸਿੰਘ ਬਖਸ਼ੀਵਾਲਾ ਦੀ ਅਗਵਾਈ ਵਿੱਚ ਸਰਗਰਮ ਵਰਕਰਾਂ ਨੇ ਹਿੱਸਾ ਲਿਆ । ਜਿਸ ਵਿੱਚ ਯੂਥ ਵਿੰਗ ਦੇ ਵਰਕਰ ਵੀ ਪਹੁੰਚੇ । ਵਿਰੋਧ ਪ੍ਰਦਰਸ਼ਨ ਵਿੱਚ ਪਹੁੰਚਣ ‘ਤੇ ਗੋਬਿੰਦਰ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਉਮੀਦ ਪ੍ਰਗਟ ਕੀਤੀ ਕਿ ਭਵਿੱਖ ਵਿੱਚ ਵੀ ਸਾਰੇ ਸਾਥੀ ਇਸੇ ਤਰ੍ਹਾਂ ਭਰਪੂਰ ਸਹਿਯੋਗ ਮਿਲਦਾ ਰਹੇਗਾ ।



