ਗੁਰੁ ਨੇ ਜੋ ਸੇਵਾ ਲਗਾਈ ਹੈ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ-ਭਾਈ ਗੁਰਜੀਤ ਸਿੰਘ ਖਾਲਸਾ

author
0 minutes, 1 second Read

ਸਮਾਨਾ ਟਾਵਰ ਮੋਰਚੇ 50ਵੇਂ ਦਿਨ ‘ਚ ਦਾਖਲ

ਗੁਰੁ ਨੇ ਜੋ ਸੇਵਾ ਲਗਾਈ ਹੈ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ-ਭਾਈ ਗੁਰਜੀਤ ਸਿੰਘ ਖਾਲਸਾ

ਮਲੇਰਕੋਟਲਾ/ਸਮਾਨਾ, 30 ਨਵੰਬਰ (ਬਿਉਰੋ): ਪੰਜਾਬ ਅਜਿਹਾ ਭਾਰਤ ਦਾ ਸੂਬਾ ਹੈ ਜਿਸ ਵਿੱਚ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੇ ਮਾਮਲੇ ਸਭ ਤੋਂ ਵੱਧ ਦੇਖਣ ਨੂੰ ਮਿਲਦੇ ਹਨ । ਪਿਛਲੇ 8-9 ਸਾਲਾਂ ਵਿੱਚ ਪੰਜਾਬ ਵਿੱਚ ਗੁਰੁ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਸੈਂਕੜੇ ਮਾਮਲੇ ਸਾਹਮਣੇ ਆ ਚੁੱਕੇ ਹਨ । ਇੱਕ ਤੋਂ ਬਾਦ ਇੱਕ ਬੇਅਦਬੀਆਂ ਹੁੰਦੀਆਂ ਰਹੀਆਂ ਪਰੰਤੂ ਸਰਕਾਰਾਂ ਨੇ ਇਸ ਨੂੰ ਸੰਜੀਦਗੀ ਨਾਲ ਨਹੀਂ ਲਿਆ । 7 ਜਨਵਰੀ 2023 ਨੂੰ ਚੰਡੀਗੜ੍ਹ ਦੀਆਂ ਬਰੂਹਾਂ ਉੱਤੇ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਅਤੇ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਉੱਤੇ ਸਖਤ ਕਾਨੂੰਨ ਬਣਾਉਣ ਲਈ ਪੱਕਾ ਧਰਨਾ ਲੱਗਿਆ ਹੋਇਆ ਹੈ ਪਰੰਤੂ ਸਰਕਾਰਾਂ ਨੇ ਇਸ ਮੋਰਚੇ ਦੀ ਕੋਈ ਸਾਰ ਨਾ ਲਈ । ਇਸੇ ਦਰਦ ਨੂੰ ਲੈ ਕੇ ਸਮਾਨਾ ਦੇ ਵਸਨੀਕ ਭਾਈ ਗੁਰਜੀਤ ਸਿੰਘ ਖਾਲਸਾ ਨੇ ਸਰਕਾਰਾਂ ਦਾ ਧਿਆਨ ਇਸ ਗੰਭੀਰ ਮੁੱਦੇ ਵੱਲ ਦਿਲਵਾਉਣ ਲਈ ਬੀਐਸਐਨਐਲ ਦੇ 400 ਫੁੱਟ ਉੱਚੇ ਟਾਵਰ ਉੱਤੇ ਚੜ੍ਹਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ । 12 ਅਕਤੂਬਰ ਤੋਂ ਸ਼ੁਰੂ ਕੀਤੇ ਇਸ ਟਾਵਰ ਮੋਰਚੇ ਵਿੱਚ 50 ਦਿਨਾਂ ਦੌਰਾਨ ਅਨੇਕਾਂ ਉਤਰਾਅ-ਚੜਾਅ ਆਏ ਪਰੰਤੂ ਖਾਲਸਾ ਅਡੋਲ ਰਿਹਾ ਅਤੇ ਅਤੇ ਆਪਣੀ ਜਾਨ ਦੀ ਪ੍ਰਵਾਹ ਨਾ ਕੀਤੇ ਬਿਨ੍ਹਾ ਸਰਦੀ ਦੇ ਮੌਸਮ ਵਿੱਚ ਅੇਨੀ ਉਚਾਈ ਉੱਤੇ ਇੱਕਲੇ ਬੈਠੇ ਹਨ ।

ਅੱਜ ਅਦਾਰਾ ਅਬੂ ਜ਼ੈਦ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਅਤੇ ਗੁਰੁ ਨੇ ਜੋ ਸੇਵਾ ਉਹਨਾਂ ਨੂੰ ਲਗਾਈ ਹੈ ਉਸਨੂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ, ਉਹਨਾਂ ਪੈਸੇ ਦੇ ਲਾਲਚ ਅਤੇ ਵੱਖ-ਵੱਖ ਕਿਸਮ ਦੇ ਹੱਥਕੰਡੇ ਵਰਤਕੇ ਪਰਖਿਆ ਗਿਆ  । ਉਹਨਾਂ ਦੱਸਿਆ ਕਿ ਮੈਂਬਰ ਪਾਰਲੀਮੈਂਟ ਮਨਵਿੰਦਰ ਸਿੰਘ ਕੰਗ ਉਹਨਾਂ ਕੋਲ ਧਰਨੇ ਵਿੱਚ ਆਏ ਸਨ ਅਤੇ ਵਾਅਦਾ ਕਰਕੇ ਗਏ ਕਿ ਮੈਂ ਬੇਅਦਬੀਆਂ ਦੇ ਸਖਤ ਕਾਨੂੰਨ ਲਈ ਸੰਸਦ ਵਿੱਚ ਆਵਾਜ਼ ਚੁਕਾਂਗਾ ਅਤੇ ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਅਤੇ ਸੰਸਦ ਵਿੱਚ ਮਾਮਲਾ ਗੂੰਜਿਆ । ਉਹਨਾਂ ਸਾਂਸਦ ਕੰਗ ਦਾ ਧੰਨਵਾਦ ਕਰਦਿਆਂ ਬਾਕੀ ਲੋਕ ਸਭਾ ਮੈਂਬਰਾਂ ਅਤੇ ਵਿਧਾਇਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਮੁੱਦੇ ਨੂੰ ਸੰਜੀਦਗੀ ਨਾਲ ਲੈਣ ਕਿਉਂਕਿ ਇਹ ਮੁੱਦਾ ਕਿਸੇ ਵਿਸ਼ੇਸ਼ ਧਰਮ ਲਈ ਨਹੀਂ ਬਲਿਕ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਹਿਫਾਜ਼ਤ ਲਈ ਹੈ । ਇਹ ਕਾਨੂੰਨ ਬਨਣ ਨਾਲ ਬੇਅਦਬੀਆਂ ਕਰਨ ਵਾਲੇ ਸੋ ਬਾਰ ਸੋਚ ਕੇ ਕਦਮ ਚੁੱਕਣਗੇ ਜਿਵੇਂ ਇਸਲਾਮੀ ਦੇਸ਼ਾਂ ਵਿੱਚ ਸਖਤ ਕਾਨੂੰਨ ਹੋਣ ਕਰਕੇ ਕੋਈ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਬਾਰੇ ਸੋਚਦਾ ਵੀ ਨਹੀਂ । ਉਹਨਾਂ ਮੀਡੀਆ ਦੇ ਮਾਧਿਅਮ ਰਾਹੀਂ ਪੰਜਾਬ ਦੀ ਜਨਤਾ ਨੂੰ 01 ਦਸੰਬਰ ਨੂੰ ਸਮਾਨਾ ਮੋਰਚੇ ਵਿੱਚ ਹਾਜ਼ਰੀ ਲਗਵਾਉਣ ਲਈ ਵੀ ਅਪੀਲ ਕੀਤੀ ।

Similar Posts

Leave a Reply

Your email address will not be published. Required fields are marked *