ਮਲੇਰਕੋਟਲਾ, 22 ਅਗਸਤ (ਅਬੂ ਜ਼ੈਦ): “ਦੀ ਰੈਵੀਨਿਊ ਪਟਵਾਰ ਯੂਨੀਅਨ” ਪੰਜਾਬ ਦੇ ਆਦੇਸ਼ ਅਨੁਸਾਰ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਕਾਨੂੰਗੋ ਅਜੇ ਕੁਮਾਰ, ਕਾਨੂੰਗੋ ਵਿਜੈਪਾਲ ਸਿੰਘ ਢਿੱਲੋਂ ਵਾ ਜ਼ਿਲਾ ਖਜਾਨਚੀ ਪਰਮਜੀਤ ਸਿੰਘ ਨਾਰੀਕੇ ਦੀ ਨਿਗਰਾਨੀ ਹੇਠ “ਦੀ ਰੈਵੀਨਿਊ ਪਟਵਾਰ ਯੂਨੀਅਨ” ਤਹਿਸੀਲ ਮਲੇਰਕੋਟਲਾ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ । ਜਿਸ ਵਿੱਚ ਸਰਬਸੰਮਤੀ ਨਾਲ ਹਰਜੀਤ ਸਿੰਘ ਰਾਹੀ ਨੂੰ ਤਹਿਸੀਲ ਪ੍ਰਧਾਨ, ਹਰਵੀਰ ਸਿੰਘ ਸਰਵਾਰੇ ਜਨਰਲ ਸਕੱਤਰ, ਸੁਮਨਪ੍ਰੀਤ ਸਿੰਘ ਖਜਾਨਚੀ, ਦੀਦਾਰ ਸਿੰਘ ਛੋਕਰ ਜ਼ਿਲਾ ਮੈਂਬਰ, ਹਰਦੀਪ ਸਿੰਘ ਮੰਡੇਰ ਜ਼ਿਲਾ ਮੈਂਬਰ, ਸਿਮਰਨਜੀਤ ਕੌਰ ਜ਼ਿਲਾ ਮੈਂਬਰ, ਅਬਦੁਲ ਰਸੀਦ ਸੀਨੀਅਰ ਮੀਤ ਪ੍ਰਧਾਨ, ਅਮ੍ਰਿਤਪਾਲ ਸਿੰਘ ਮੀਤ ਪ੍ਰਧਾਨ, ਸਾਹਿਲ ਪੰਨਵਾਰ ਸਹਾਇਕ ਜਨਰਲ ਸਕੱਤਰ/ਪ੍ਰਚਾਰ ਸਕੱਤਰ, ਮਹਾਂਵੀਰ ਗੋਇਲ ਸਹਾਇਕ ਖਜਾਨਚੀ/ਪ੍ਰੈਸ ਸਕੱਤਰ, ਚੁਣੇ ਗਏ। ਇਸ ਮੌਕੇ ਤਹਿਸੀਲ ਅਮਰਗੜ੍ਹ ਦੇ ਪ੍ਰਧਾਨ ਕਰਨ ਅਜੇਪਾਲ ਸਿੰਘ ਸੋਪਲ ਅਤੇ ਤਹਿਸੀਲ ਮਲੇਰਕੋਟਲਾ ਦੇ ਸੇਵਾਦਾਰ ਸਿਕੰਦਰ ਖਾਨ, ਜਿਉਣਾ ਖਾਨ, ਮੁਹੰਮਦ ਦਿਲਸ਼ਾਦ(ਹਨੀ), ਜੀਵਨ ਸਿੰਘ ਵਾ ਅਤੀਕ ਭੁੱਟੋ ਚੋਣ ਇਜਲਾਸ ਵਿੱਚ ਸ਼ਾਮਲ ਹੋਏ ।



