ਨਾਇਬ ਤਹਿਸੀਲਦਾਰ ਮਨਮੋਹਨ ਸਿੰਘ ਦਾ ਵਸੀਕਾ ਨਵੀਸ ਯੂਨੀਅਨ ਵੱਲੋਂ ਨਿੱਘਾ ਸਵਾਗਤ

author
0 minutes, 2 seconds Read

ਸ਼ਹਿਰ ਵਾਸੀਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ-ਮਨਮੋਹਨ ਸਿੰਘ

ਮਲੇਰਕੋਟਲਾ, 02 ਫਰਵਰੀ (ਅਬੂ ਜ਼ੈਦ): ਤਹਿਸੀਲ ਦਫਤਰ ਮਲੇਰਕੋਟਲਾ ਵਿਖੇ ਨਾਇਬ ਤਹਿਸੀਲਦਾਰ ਮਨਮੋਹਨ ਸਿੰਘ ਨੇ ਅਹੁੱਦਾ ਸੰਭਾਲ ਲਿਆ ਹੈ । ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਦੇਖਦੇ ਹੋਏ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਬਹੁਤ ਹੀ ਮਿਲਾਪੜੇ ਸੁਭਾਅ ਦੇ ਅਫਸਰ ਮਨਮੋਹਨ ਸਿੰਘ ਦੀ ਤਾਇਨਾਤੀ ਕਰਵਾਈ ਹੈ ਜਿਸ ‘ਤੇ ਸ਼ਹਿਰ ਵਾਸੀਆਂ ‘ਚ ਖੁਸ਼ੀ ਦਾ ਮਾਹੌਲ ਹੈ । ਲੋਕ ਆਪਣੇ ਲੰਬੇ ਸਮੇਂ ਤੋਂ ਲਟਕ ਰਹੇ ਕੰਮਾਂ ਲਈ ਦਫਤਰ ਆ ਕੇ ਤਹਿਸੀਲਦਾਰ ਦੀ ਪੱਕੀ ਨਿਯੁੱਕਤੀ ‘ਤੇ ਸਕੂਨ ਮਹਿਸੂਸ ਕਰ ਰਹੇ ਹਨ ਕਿ ਹੁਣ ਹਰ ਸਮੇਂ ਆਪਣੇ ਨਿੱਜੀ ਕੰਮਾਂ ਲਈ ਅਫਸਰ ਮੌਜੂਦ ਰਹਿਣਗੇ । ਜਿੱਥੇ ‘ਦੀ ਰੈਵਨਿਊ ਪਟਵਾਰ ਯੂਨੀਅਨ’ ਅਤੇ ਦਫਤਰੀ ਅਮਲੇ ਅਤੇ ਪਤਵੰਤਿਆਂ ਵੱਲੋਂ ਨਾਇਬ ਸਾਹਿਬ ਦਾ ਹਾਰਦਿਕ ਸਵਾਗਤ ਕੀਤਾ ਗਿਆ ਉੱਥੇ ਹੀ ਅੱਜ “ਵਸੀਕਾ ਨਵੀਸ ਯੂਨੀਅਨ” ਮਲੇਰਕੋਟਲਾ ਵੱਲੋਂ ਪ੍ਰਧਾਨ ਖੁਸ਼ੀ ਮੁਹੰਮਦ ਦੀ ਅਗਵਾਈ ਵਿੱਚ ਨਾਇਬ ਤਹਿਸੀਲਦਾਰ ਮਨਮੋਹਨ ਸਿੰਘ ਦਾ ਰਸਮੀ ਤੌਰ ‘ਤੇ ਖੂਬਸੂਰਤ ਫੁੱਲਾਂ ਦਾ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਨਾਇਬ ਤਹਿਸੀਲਦਾਰ ਸਾਹਿਬ ਮਨਮੋਹਨ ਸਿੰਘ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਰੋਜ਼ਮੱਰਾ ਦੇ ਕੰਮਾਂ ਲਈ ਕਿਸੇ ਸਮੇਂ ਵੀ ਨਿੱਜੀ ਤੌਰ ‘ਤੇ ਸੰਪਰਕ ਕਰ ਸਕਦੇ ਹਨ । ਤਹਿਸੀਲ ਦਫਤਰ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇਗੀ । ਸ਼ਹਿਰ ਵਾਸੀਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ । ਉਹਨਾਂ ਵਸੀਕਾ ਨਵੀਸਾਂ ਨੂੰ ਵੀ ਅਪੀਲ ਕੀਤੀ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸੇਵਾਵਾਂ ਵਿੱਚ ਤਹਿਸੀਲ ਦਫਤਰ ਦਾ ਸਹਿਯੋਗ ਕੀਤਾ ਜਾਵੇ । ਇਸ ਮੌਕੇ ਵਸੀਕਾ ਨਵੀਸ ਯੂਨੀਅਨ ਦੇ ਸਰਪ੍ਰਸਤ ਸ਼ਾਮ ਲਾਲ, ਪ੍ਰਧਾਨ ਖੁਸ਼ੀ ਮੁਹੰਮਦ, ਵਾਇਸ ਪ੍ਰਧਾਨ ਸ਼ੁਭਾਸ ਕੁਮਾਰ, ਸੈਕਟਰੀ ਸੱਤਪਾਲ, ਖਜਾਂਨਚੀ ਮੁਹੰਮਦ ਨਜ਼ੀਰ, ਇਰਸ਼ਾਦ ਅਹਿਮਦ, ਮੁਹੰਮਦ ਸਾਬਰ, ਅਨੂਪ ਕੁਮਾਰ, ਸ਼ੌਕਤ ਅਲੀ, ਪ੍ਰਦੀਪ ਕੁਮਾਰ, ਐਡਵੋਕੇਟ ਨਰਿੰਦਰ ਕੁਮਾਰ, ਰਾਜੇਸ਼ ਕੁਮਾਰ, ਮਨੋਜ ਕੁਮਾਰ ਗੋਇਲ, ਮੁਹੰਮਦ ਅਨਵਰ ਨੰਦਨ (ਸਾਰੇ ਵਸੀਕਾ ਨਵੀਸ) ਵੀ ਮੌਜੂਦ ਸਨ ।

Similar Posts

Leave a Reply

Your email address will not be published. Required fields are marked *