ਮਲੇਰਕੋਟਲਾ, 08 ਜੂਨ (ਅਬੂ ਜ਼ੈਦ): ਅਮਰਗੜ੍ਹ ਹਲਕੇ ਦੇ ਨਾਭਾ ਰੋਡ ਸਥਿਤ ਪਿੰਡ ਤੋਲੇਵਾਲ ਵਿਖੇ ਹੈਵੀ ਲਾਇਸੈਂਸ ਐਂਡ ਡਰਾਈਵਿੰਗ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕੱਲ ਮਿਤੀ 09 ਜੂਨ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਆਪਣੇ ਕਰ ਕਮਲਾਂ ਨਾਲ ਕਰਨਗੇ । ਪਿੰਡ ਤੋਲੇਵਾਲ ਵਿਖੇ ਮਾਹੋਰਾਣਾ ਟੋਲ ਪਲਾਜਾ ਦੇ ਨਜ਼ਦੀਕ ਲਾਈਟ ਡਰਾਇੰਵਿੰਗ ਲਾਇਸੈਸ ਬਣਾਉਣ ਦੀ ਸੁਵਿਧਾ ਪਹਿਲਾਂ ਹੀ ਮੌਜੂਦ ਸੀ ਜਿਸ ਨੂੰ ਅਪਗਰੇਡ ਕਰਕੇ ਹੁਣ ਹੈਵੀ ਲਾਇਸੈਂਸ ਬਣਾਉਣ ਦੀ ਸੁਵਿਧਾ ਚਾਲੂ ਕੀਤੀ ਜਾ ਰਹੀ ਹੈ ਜਿਸ ਨਾਲ ਨੇੜਲੇ ਜ਼ਿਲਿਆ ਨੂੰ ਬਹੁਤ ਹੀ ਲਾਭ ਮਿਲੇਗਾ । ਹਲਕਾ ਮਲੇਰਕੋਟਲਾ ਅਤੇ ਅਮਰਗੜ੍ਹ ਵਿਖੇ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਤਿਆਰੀਆਂ ਜੰਗੀ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ ।



