ਭਾਈ ਅੰਮ੍ਰਿਤਪਾਲ ਸਿੰਘ ਖੰਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਨੇ ਬਦਲੇ ਸਿਆਸੀ ਸਮੀਕਰਣ

author
0 minutes, 1 second Read

ਦੇਸ਼ ਦੁਨੀਆ ਦੀ ਸਿੱਖ ਸੰਗਤ ਅਤੇ ਨੌਜਵਾਨਾਂ ‘ਚ ਭਾਰੀ ਉਤਸ਼ਾਹ

ਅਮ੍ਰਿੰਤਸਰ/ਮਲੇਰਕੋਟਲਾ, 25 ਅਪ੍ਰੈਲ (ਬਿਉਰੋ): ਮਰਹੂਮ ਫਿਲਮੀ ਅਦਾਕਾਰ ਦੀਪ ਸਿੱਧੂ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਸਿੱਖ ਪੰਥ ਦੇ ਰਸਤੇ ਉੱਤੇ ਲਿਆਉਣ ਅਤੇ ਪੰਜਾਬੀਆਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸਥਾਪਤ ਜੱਥੇਬੰਦੀ “ਵਾਰਿਸ ਪੰਜਾਬ ਦੇ” ਮੁਖੀ ਭਾਈ ਅਮ੍ਰਿੰਤਪਾਲ ਸਿੰਘ ਖਾਲਸਾ ਜੋ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਅਧੀਨ ਨਜ਼ਰਬੰਦ ਹਨ ਨੇ ਚੋਣ ਲੜਨ ਲਈ ਸਹਿਮਤੀ ਦੇ ਦਿੱਤੀ ਹੈ । ਇਹ ਜਾਣਕਾਰੀ ਉਨ੍ਹਾਂ ਦੇ ਕਾਨੂੰਨੀ ਵਕੀਲ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਨੇ ਬੁੱਧਵਾਰ ਨੂੰ ਮੀਡੀਆ ਨੂੰ ਦਿੱਤੀ ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਅਤੇ ਕੇਂਦਰ ਦੀਆਂ ਏਜੰਸੀਆਂ ਦੇ ਸਾਂਝੇ ਅਪਰੇਸ਼ਨ ਤਹਿਤ ਹਫ਼ਤਿਆਂ ਦੀ ਨਾਟਕੀ ਕਾਰਵਾਈ ਤੋਂ ਬਾਅਦ ਅਮ੍ਰਿੰਤਸਰ ਦੇ ਜੱਲੂਪੁਰ ਖੇੜਾ ਪਿੰਡ ਦੇ 29 ਸਾਲਾ ਨੌਜਵਾਨ ਭਾਈ ਅਮ੍ਰਿੰਤਪਲ ਸਿੰਘ ਨੂੰ ਰੋਡੇ ਪਿੰਡ ਦੇ ਗੁਰਦੁਆਰੇ ਤੋਂ ਅਪ੍ਰੈਲ 2023 ਨੂੰ ਸਖ਼ਤ ਰਾਸ਼ਟਰੀ ਸੁਰੱਖਿਆ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਇੱਕ ਸਾਲ ਪੂਰਾ ਹੋਣ ‘ਤੇ ਫਿਰ ਤੋਂ ਇੱਕ ਸਾਲ ਲਈ ਵਧਾ ਦਿੱਤਾ ਹੈ।ਪਿਛਲੇ ਸਾਲ ਫਰਵਰੀ ‘ਚ ਭਾਈ ਅਮ੍ਰਿੰਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੇ ਆਪਣੇ ਇੱਕ ਸਾਥੀ ਨੂੰ ਪੁਲਸ ਵੱਲੋਂ ਜ਼ਬਰੀ ਗ੍ਰਿਫਤਾਰ ਕਰਨ ਦੇ ਖਿਲਾਫ ਅਜਨਾਲਾ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ ਸੀ ।

ਇਸ ਖਬਰ ਦੇ ਜਨਤਕ ਹੁੰਦੇ ਹੀ ਪੰਜਾਬ ਅਤੇ ਦੇਸ਼ ਦੁਨੀਆ ਵਿੱਚ ਵੱਸਦੀ ਸਿੱਖ ਸੰਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ । ਐਡਵੋਕੇਟ ਖਾਸਲਾ ਨੇ ਪੁਸ਼ਟੀ ਕੀਤੀ ਕਿ ਭਾਈ ਅਮ੍ਰਿੰਤਪਾਲ ਸਿੰਘ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ । ਭਾਈ ਸਾਹਿਬ ਦੇ ਚੋਣ ਮੈਦਾਨ ਵਿੱਚ ਉਤਰਨ ਨਾਲ ਪੰਜਾਬ ਦੇ ਸਿਆਸੀ ਸਮੀਕਰਣ ਬਦਲਣੇ ਸ਼ੁਰੂ ਹੋ ਗਏ ਹਨ । ਪੰਜਾਬ ਦੀ ਜਨਤਾ ਅੱਜ ਹਰ ਪਾਸੇ ਪੰਥਕ ਅਤੇ ਸਾਫ ਸੁਥਰੇ ਵਿਅਕਤੀਤਵ ਵਾਲੇ ਉਮੀਦਵਾਰਾਂ ਨੂੰ ਤਲਾਸ਼ ਰਹੀ ਹੈ । ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅੱਜ ਜੋ ਪੰਜਾਬ ਦੇ ਸਿਆਸੀ ਹਾਲਾਤ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਹਨ ਉਸ ਪੱਖੋਂ ਪੰਥਕ ਉਮੀਦਵਾਰਾਂ ਨਾਲ ਟਕਰਾਉਣਾ ਰਿਵਾਇਤੀ ਪਾਰਟੀਆਂ ਦੇ ਲੀਡਰਾਂ ਲਈ ਨਾਮੁਮਕਿਨ ਹੈ । ਬੀਜੇਪੀ, ਕਾਂਗਰਸ, ਅਕਾਲੀ ਦਲ ਤੋਂ ਸਿੱਖ ਸੰਗਤ ਅਤੇ ਪੰਜਾਬ ਦੀ ਜਨਤਾ ਪਹਿਲਾਂ ਹੀ ਕਾਫੀ ਨਾਰਾਜ਼ ਸੀ ਇਸੇ ਲਈ ਵੱਡੀ ਬਹੁਮਤ ਨਾਲ ਪੰਜਾਬ ਵਿੱਚ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ । ਪਰੰਤੂ ਦੋ ਸਾਲਾਂ ਵਿੱਚ ‘ਆਪ’ ਸਰਕਾਰ ਨੇ ਰੱਜਕੇ ਪੰਜਾਬ, ਸਿੱਖ, ਮੁਸਲਿਮ ਅਤੇ ਘੱਟਗਿਣਤੀਆਂ ਦਾ ਸ਼ੋਸਨ ਕੀਤਾ ਜਿਸ ਤੋਂ ਪੰਜਾਬ ਦੀ ਜਨਤਾ ਬੇਹੱਦ ਦੁਖੀ ਨਜ਼ਰ ਆ ਰਹੀ ਹੈ । ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਉੱਤੇ ਕੇਂਦਰ ਦਾ ਕਬਜ਼ਾ ਕਰਵਾ ਦਿੱਤਾ । ਚੰਡੀਗੜ੍ਹ ਕੇਂਦਰ ਦੀ ਝੋਲੀ ਵਿੱਚ ਖੁਸ਼ੀ-ਖੁਸ਼ੀ ਪਾ ਦਿੱਤਾ । ਕਿਸਾਨ ਅੰਦੋਲਨ ਵਿੱਚ ਕੇਂਦਰ ਨਾਲ ਮਿਲਕੇ ਕਿਸਾਨਾਂ ਤੇ ਤਸ਼ੱਦਦ ਕਰਵਾਇਆ ਜਿਸ ਵਿੱਚ ਕਈ ਕਿਸਾਨਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਜ਼ਖਮੀ ਹੋ ਗਏ । ਕਈ ਕਿਸਾਨਾਂ ਦੀ ਤਾਂ ਹਰਿਆਣਾ ਪੁਲਸ ਦੀਆਂ ਗੋਲੀਆਂ ਨਾਲ ਅੱਖਾਂ ਦੀ ਰੌਸ਼ਨੀ ਚਲੀ ਗਈ ।

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨੌਜਵਾਨਾਂ ਨੂੰ ਨਸ਼ੇ ਤਿਆਗਕੇ ਬਾਣੀ ਅਤੇ ਬਾਣੇ ਦੇ ਨਾਲ ਜੋੜ ਰਹੇ ਪ੍ਰਚਾਰਕ ਭਾਈ ਅਮ੍ਰਿੰਤਪਾਲ ਸਿੰਘ ਅਤੇ ਉਸਦੇ ਕਰੀਬ 75 ਸਾਥੀਆਂ ਨੂੰ ਡਿਬਰੂਗੜ੍ਹ ਅਤੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਡੱਕਿਆ । ਗੁਰਦੁਆਰਾ ਐਕਟ ਵਿੱਚ ਬੇਲੋੜੀ ਦਖਲ ਅੰਦਾਜ਼ੀ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਗਿਆ । ਸ੍ਰੀ ਹਰਿਮੰਦਰ ਸਾਹਿਬ ਦੀਆਂ ਸਕਰੀਨਾਂ ਉੱਤੇ ਹਰ ਸਮੇਂ ਸਰਕਾਰ ਦੇ ਇਸ਼ਤਿਹਾਰ ਚਲਾਉਣੇ । ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ ਮੋਰਚੇ ਨੂੰ 15 ਮਹੀਨੇ ਤੋਂ ਅਣਗੌਲਿਆਂ ਕੀਤਾ ਜਾ ਰਿਹੈ । ਬੇਅਦਬੀਆਂ ਦੇ ਇਨਸਾਫ ਲਈ ਆਵਾਜ਼ ਬੁਲੰਦ ਕਰ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਆਵਾਜ਼ ਨੂੰ ਦੱਬਿਆ ਗਿਆ । ਗੁਰਦੁਆਰਾ ਅਕਾਲ ਬੂੰਗਾ ਦੀ ਘਟਨਾ । ਲੱਖੇ ਸਿਧਾਣੇ ਅਤੇ ਭਾਨੇ ਸਿੱਧੂ ਉੱਤੇ ਝੂਠੇ ਪਰਚੇ ਪਾਕੇ ਤਸ਼ੱਦਦ ਕੀਤਾ । ਸੁਖਪਾਲ ਸਿੰਘ ਖਹਿਰੇ ਨੂੰ ਸਿਆਸੀ ਬਦਲਾਖੋਰੀ ਲਈ ਮਹੀਨਿਆਂ ਤੱਕ ਜੇਲ੍ਹ ਵਿੱਚ ਡੱਕਕੇ ਜ਼ਲੀਲ ਕੀਤਾ । ਅਜਿਹੇ ਦਰਜਨਾਂ ਮੁੱਦੇ ਪੰਜਾਬ ਦੀ ਜਨਤਾ ਦੇ ਮਨਾਂ ਵਿੱਚ ਖਟਕ ਰਹੇ ਹਨ ਜਿਸ ਤੋਂ ਦੁੱਖੀ ਹੋ ਕੇ ਲੋਕ ਪਾਰਟੀ ਪੱਧਰ ਤੋਂ ਉੱਪਰ ਉੱਠਕੇ ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਵੱਲ ਰੁਝਾਨ ਕਰ ਰਹੀ ਹੈ ।

Similar Posts

Leave a Reply

Your email address will not be published. Required fields are marked *