ਗੁਲਜ਼ਾਰ ਹਸਪਤਾਲ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ,

author
0 minutes, 1 second Read

ਹੜ੍ਹ ਪੀੜਤ ਇਲਾਕਿਆਂ ਵਿੱਚ ਹਸਪਤਾਲ ਦੀ ਐਂਬੂਲੈਂਸ ਗੱਡੀ ਅਤੇ ਰਾਸ਼ਨ ਕਿੱਟਾਂ ਭੇਜੀਆਂ

ਮਲੇਰਕੋਟਲਾ, 13 ਸਤੰਬਰ (ਅਬੂ ਜ਼ੈਦ): ਪਿਛਲੇ ਇੱਕ ਮਹੀਨੇ ਤੋਂ ਪੰਜਾਬ ਅੰਦਰ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਜਿਸ ਨਾਲ ਦੋ ਹਜ਼ਾਰ ਪਿੰਡ ਪ੍ਰਭਾਵਿਤ ਹੋਏ ਹਨ, 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ । ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ, ਪਸ਼ੂ ਮਰ ਗਏ ਜਾਂ ਪਾਣੀ ‘ਚ ਰੁੜ ਗਏ । ਸਮਾਜ ਸੇਵਾ ਦੇ ਖੇਤਰ ‘ਚ ਹਰ ਸਮੇਂ ਤਤਪਰ ਰਹਿੰਦੇ ਡਾਕਟਰ ਮੁਹੰਮਦ ਗੁਲਜ਼ਾਰ ਅਤੇ ਉਹਨਾਂ ਦੇ ਹੋਣਹਾਰ ਸਪੁੱਤਰ ਡਾਕਟਰ ਸਾਹਿਲ ਗੁਲਜ਼ਾਰ ਹੁਣ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ । ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੈਨੇਜਰ ਮੁਹੰਮਦ ਅਸਲਮ ਨੇ ਦੱਸਿਆ ਕਿ  ਇਲਾਕੇ ਦੇ ਨਾਮਵਰ ਗੁਲਜ਼ਾਰ ਹਸਪਤਾਲ ਵੱਲੋਂ ਇੱਕ ਐਂਬੂਲੈਂਸ ਗੱਡੀ ਹੜ੍ਹ ਪੀੜਤਾਂ ਦੀ ਸੇਵਾ ਲਈ ਭੇਜ ਦਿੱਤੀ ਹੈ ਅਤੇ ਲੱਖਾਂ ਰੁਪਏ ਦੀਆਂ ਰਾਸ਼ਨ ਕਿੱਟਾਂ ਵੱਖ-ਵੱਖ ਇਲਾਕਿਆਂ ਵਿੱਚ ਭੇਜੀਆਂ ਹਨ । ਉਹਨਾਂ ਕਿਹਾ ਕਿ ਜਿਵੇਂ-ਜਿਵੇਂ ਹੜ੍ਹਾਂ ਦਾ ਪਾਣੀ ਘੱਟ ਰਿਹਾ ਹੈ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਗੁਲਜ਼ਾਰ ਹਸਪਤਾਲ ਵੱਲੋਂ ਹਰ ਕਿਸਮ ਦੀ ਮਦਦ ਕੀਤੀ ਜਾਵੇਗੀ ।

Similar Posts

Leave a Reply

Your email address will not be published. Required fields are marked *