ਜੈਨ-ਜ਼ੀ ਦਾ ਪ੍ਰਦਰਸ਼ਨ ਦੇਸ਼ ਦੇ ਕੋਣੇ-ਕੋਣੇ ਤੱਕ ਪਹੁੰਚਿਆ, ਸੈਂਕੜੇ ਸ਼ਹਿਰਾਂ ‘ਚ ਪ੍ਰਦਰਸ਼ਨ

author
0 minutes, 4 seconds Read

ਜੰਤਰ-ਮੰਤਰ ਦਿੱਲੀ ਵਿਖੇ ਮਾਲੇਰਕੋਟਲਾ ਤੋਂ ਸਮਾਜਸੇਵੀ ਸੰਸਥਾਵਾਂ ਅਤੇ ਪੱਤਰਕਾਰਾਂ ਵੱਲੋਂ ਵਿਿਦਆਰਥੀਆਂ ਦੇ ਹੱਕ ‘ਚ ਮਾਰਿਆ ਗਿਆ ‘ਹਾਅ ਦਾ ਨਾਅਰਾ’

ਮਾਲੇਰਕੋਟਲਾ, 24 ਜੁਲਾਈ (ਅਬੂ ਜ਼ੈਦ): ਦਿੱਲੀ ਦੇ ਜੰਤਰ-ਮੰਤਰ ਵਿਖੇ ਪਿਛਲੇ ਕਈ ਹਫਤਿਆਂ ਤੋਂ ਜੈਨ-ਜ਼ੀ ਦਾ ਦੇਸ਼ ਅੰਦਰ ਸਿੱਖਿਆ ਪ੍ਰਣਾਲੀ ਅੰਦਰ ਸੁਧਾਰ ਲਈ ਚੱਲ ਰਹੇ ਪ੍ਰਦਰਸ਼ਨ ਵਿੱਚ ਵਿਿਦਆਰਥੀਆਂ ਵੱਲੋਂ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫਾ ਮੰਗ ਕੀਤੀ ਜਾ ਰਹੀ ਹੈ । ਦਿੱਲੀ ਤੋਂ ਸ਼ੁਰੂ ਹੋ ਕੇ ਪ੍ਰਦਰਸ਼ਨ ਦੇਸ਼ ਦੇ ਕੋਣੇ-ਕੋਣੇ ਤੱਕ ਪਹੁੰਚ ਚੁੱਕਾ ਹੈ । ਸੈਂਕੜੇ ਸ਼ਹਿਰਾਂ ਵਿੱਚ ਜੰਤਰ ਮੰਤਰ ਦੇ ਸਮਰਥਨ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਨੌਜਵਾਨ ਦਿੱਲੀ ਲਈ ਕੂਚ ਕਰ ਰਹੇ ਹਨ । ਇਸੇ ਲੜੀ ਤਹਿਤ ਮਾਲੇਰਕੋਟਲਾ ਸ਼ਹਿਰ ਦੀਆਂ ਕਈ ਪ੍ਰਮੁੱਖ ਸਮਾਜ ਸੇਵੀ ਜਥੇਬੰਦੀਆਂ ਦੇ ਪ੍ਰਤੀਨਿਧਾਂ ਦਾ ਇੱਕ ਵਫ਼ਦ ਦਿੱਲੀ ਦੇ ਜੰਤਰ-ਮੰਤਰ ਵਿਖੇ ਪਹੁੰਚਿਆ, ਜਿੱਥੇ ਉਨ੍ਹਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਲਗਾਤਾਰ ਸੰਘਰਸ਼ ਕਰ ਰਹੇ ਵਿਿਦਆਰਥੀਆਂ ਨਾਲ ਮੁਲਾਕਾਤ ਕੀਤੀ । ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਵਫ਼ਦ ਦੇ ਮੈਂਬਰ ਸ਼ਾਹਿਦ ਜ਼ੁਬੈਰੀ ਨੇ ਦੱਸਿਆ ਕਿ ਵਿਿਦਆਰਥੀਆਂ ਦੇ ਅੰਦੋਲਨ ਦਾ ਪੂਰਨ ਸਮਰਥਨ ਕਰਦਿਆਂ ਉਨ੍ਹਾਂ ਨਾਲ ਡਟ ਕੇ ਖੜ੍ਹਨ ਦਾ ਐਲਾਨ ਕੀਤਾ। ਵਫ਼ਦ ਨੇ ਕਿਹਾ ਕਿ ਉਹ ਇਸ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਿਿਵਦਆਰਥੀਆਂ ਨੂੰ ਤਨ, ਮਨ ਅਤੇ ਧਨ ਨਾਲ ਹਰ ਸੰਭਵ ਸਹਿਯੋਗ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਦੇਸ਼ ਦੇ ਭਵਿੱਖ ਦੀ ਰਾਖੀ ਲਈ ਉਹ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਣਗੇ।ਕੇਂਦਰ ਸਰਕਾਰ ਦੇ ਰਵੱਈਏ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ ਵਫ਼ਦ ਦੇ ਆਗੂਆਂ ਨੇ ਆਖਿਆ ਕਿ ਇਹ ਮਾਸੂਮ ਵਿਿਦਆਰਥੀ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਇਨ੍ਹਾਂ ‘ਤੇ ਕਿਸੇ ਵੀ ਤਰ੍ਹਾਂ ਦਾ ਧੱਕਾ ਜਾਂ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਵਿਿਦਆਰਥੀਆਂ ਦੀਆਂ ਮੰਗਾਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਮੰਨਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਭੂਮਿਕਾ ‘ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਨੂੰ ਤੁਰੰਤ ਅਹੁਦੇ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ। ਵਫ਼ਦ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਿਦਆਰਥੀਆਂ ‘ਤੇ ਹੋਏ ਲਾਠੀਚਾਰਜ ਦੀ ਪੂਰੀ ਨਿਸ਼ਪੱਖ ਅਤੇ ਉੱਚ-ਪੱਧਰੀ ਜਾਂਚ ਕਰਵਾਉਣ ਦੀ ਜ਼ੋਰਦਾਰ ਮੰਗ ਕੀਤੀ ਅਤੇ ਸਰਕਾਰ ਪਾਸੋਂ ਲਾਠੀਚਾਰਜ ਦੌਰਾਨ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਵਿਿਦਆਰਥੀਆਂ ਨੂੰ ਬਣਦਾ ਉਚਿਤ ਮੁਆਵਜ਼ਾ ਦੇਣ ਦੀ ਵੀ ਪੁਰਜ਼ੋਰ ਵਕਾਲਤ ਕੀਤੀ।ਇਸ ਸੰਘਰਸ਼ ਦੌਰਾਨ ਦੇਸ਼ ਦੀ ਅਨਮੋਲ ਸੰਪੱਤੀ ਵਜੋਂ ਜਾਣੇ ਜਾਂਦੇ ਜਾਣੇ-ਪਛਾਣੇ ਸਮਾਜ ਸੇਵੀ ਅਤੇ ਮਸ਼ਹੂਰ ਵਿਿਗਆਨੀ ਸ੍ਰੀ ਸੋਨਮ ਵਾਂਗਚੁੱਕ ਦੀ ਜਾਨ ਦਾ ਹਵਾਲਾ ਦਿੰਦਿਆਂ ਵਫ਼ਦ ਨੇ ਉਨ੍ਹਾਂ ਨੂੰ ਖ਼ਾਸ ਅਪੀਲ ਕੀਤੀ ਉਹਨਾਂ ਦੀ ਜ਼ਿੰਦਗੀ ਦੇਸ਼ ਲਈ ਬਹੁਤ ਕੀਮਤੀ ਹੈ ਉਸ ਨੂੂੰ ਬਚਾਇਆ ਜਾਵੇ ਤਾਂ ਜੋ ਉਹ ਆਉਣ ਵਾਲੇ ਸਮੇਂ ਵਿੱਚ ਦੇਸ਼ ਅਤੇ ਸਮਾਜ ਦੀ ਬਿਹਤਰੀ ਲਈ ਆਪਣਾ ਯੋਗਦਾਨ ਜਾਰੀ ਰੱਖ ਸਕਣ ।ਵਫ਼ਦ ਦੇ ਆਗੂਆਂ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਦੇਸ਼ ਦੇ ਭਵਿੱਖ ਨੂੰ ਸੰਵਾਰਨ ਅਤੇ ਵਿਿਦਆਰਥੀਆਂ ਦੇ ਹੱਕਾਂ ਦੀ ਰਾਖੀ ਲਈ ਹਰ ਸਮੇਂ ਯੋਗਦਾਨ ਪਾਉਣ ਲਈ ਤਿਆਰ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਵਿਿਦਆਰਥੀਆਂ ਵਿੱਚ ਦੇਖਣ ਨੂੰ ਮਿਲ ਰਿਹਾ ਅਤੁੱਟ ਜੋਸ਼ ਅਤੇ ਜਜ਼ਬਾ ਇਹ ਸਾਫ਼ ਦਰਸਾਉਂਦਾ ਹੈ ਕਿ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸ਼ੁਰੂ ਹੋਇਆ ਇਹ ਸੰਘਰਸ਼ ਮੌਜੂਦਾ ਵਿਵਸਥਾ ਵਿੱਚ ਬਦਲਾਅ ਲਿਆਉਣ ਲਈ ਇੱਕ ਫ਼ੈਸਲਾਕੁਨ ਮੋੜ ਸਾਬਿਤ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅੰਤ ਵਿੱਚ ਹਮੇਸ਼ਾ ਆਪਣੇ ਹੱਕਾਂ ਲਈ ਲੜਨ ਵਾਲੇ ਲੋਕਾਂ ਦੀ ਹੀ ਜਿੱਤ ਹੁੰਦੀ ਹੈ ਅਤੇ ਜ਼ਾਲਮ ਵਿਵਸਥਾ ਤੇ ਸਰਕਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ।ਇਸ ਮੌਕੇ ਦਿੱਲੀ ਪਹੁੰਚੇ ਮਾਲੇਰਕੋਟਲਾ ਦੇ ਵਫ਼ਦ ਵਿੱਚ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਪੱਤਰਕਾਰ ਭਾਈਚਾਰਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਸੀ। ਇਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਸ਼ਹਾਬੁਦੀਨ, ਪੱਤਰਕਾਰ ਮੁਨਸ਼ੀ ਫ਼ਾਰੂਕ, ਪੱਤਰਕਾਰ ਸ਼ਾਹਿਦ ਜ਼ੁਬੈਰੀ, ਸ਼ਮਸ਼ਾਦ ਝੋਕ, ਮੁਹੰਮਦ ਖ਼ਾਲਿਦ ਲਾਲ, ਅਤੇ ਸਾਬਕਾ ਕੌਂਸਲਰ ਮੁਹੰਮਦ ਨਸੀਮ, ਮੁਹੰਮਦ ਯਾਸੀਨ ਗੁੱਗੀ , ਮੁਹੰਮਦ ਗੁਲਜ਼ਾਰ , ਐਡਵੋਕੇਟ ਜ਼ਾਹਿਦ ਖਾਨ ਜੈਜ਼ੀ , ਅਨਵਰ ਅਹਿਮਦ ਬੱਬਲੂ , ਜ਼ਹੂਰ ਚੌਹਾਨ ਪ੍ਰੈਸ ਰਿਪੋਰਟਰ , ਮੁਹੰਮਦ ਇਕਬਾਲ , ਮੁਹੰਮਦ ਸਮੀਰ ਕਤੂਰੇ , ਰਸ਼ੀਦ ਚੌਧਰੀ ਪ੍ਰਮੁੱਖ ਰੂਪ ਵਿੱਚ ਮੌਜੂਦ ਸਨ, ਜਿਨ੍ਹਾਂ ਨੇ ਇੱਕਜੁੱਟ ਹੋ ਕੇ ਵਿਿਦਆਰਥੀਆਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ।

Similar Posts

Leave a Reply

Your email address will not be published. Required fields are marked *