ਘੱਟਗਿਣਤੀਆਂ ਦੇ ਮਨੁੱਖੀ ਅਧਿਕਾਰ ਬਹਾਲ ਕਰਨ ਲਈ ਗ੍ਰਹਿ ਮੰਤਰੀ ਨੂੰ ਦਿਤਾ ਮੈਮੋਰੰਡਮ

author
0 minutes, 0 seconds Read

ਮੁਸਲਿਮ ਭਾਈਚਾਰੇ ਵੱਲੋਂ ਕੌਮੀ ਇਨਸਾਫ ਮੋਰਚੇ ਦੇ ਬੈਨਰ ਹੇਠ ਬੰਦੀ ਸਿੰਘਾਂ ਅਤੇ ਨਿਰਦੋਸ਼ ਮੁਸਲਮਾਨਾਂ ਦੀ ਰਿਹਾਈ ਲਈ ਆਵਾਜ਼ ਬੁਲੰਦ

ਮਲੇਰਕੋਟਲਾ, 10 ਨਵੰਬਰ (ਬਿਉਰੋ): ਦੇਸ਼ ਅੰਦਰ ਘੱਟ ਗਿਣਤੀਆਂ ਉੱਪਰ ਜ਼ੁਲਮ, ਤਸ਼ੱਦਦ ਦਿਨੋਂ-ਦਿਨ ਵਧਦਾ ਜਾ ਰਿਹਾ ਹੈ । ਮੁਸਮਲਮਾਨਾਂ ਅਤੇ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦਾ ਕਤਲ ਕੀਤਾ ਜਾ ਰਿਹਾ ਹੈ । ਕੇਂਦਰ ਅਤੇ ਸੂਬਾ ਸਰਕਾਰਾਂ ਘੱਟਗਿਣਤੀਆਂ ਦੇ ਮਾਰੇ ਜਾ ਰਹੇ ਹੱਕਾਂ ਸਬੰਧੀ ਬਿਲਕੁਲ ਵੀ ਸੰਜੀਦਾ ਨਹੀਂ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁਹੰਮਦ ਜਮੀਲ (ਮਨੁੱਖੀ ਅਧਿਕਾਰ ਕਾਰਕੁੰਨ), ਮਹਿਮੂਦ ਅਹਿਮਦ ਥਿੰਦ ਸੂਬਾ ਪ੍ਰਧਾਨ ਇੰਡੀਅਨ ਯੂਨੀਅਨ ਮੁਸਲਿਮ ਲੀਗ ਪੰਜਾਬ, ਡਾ. ਮੇਹਰਦੀਨ ਸੂਬਾ ਕਾਰਜਕਾਰਣੀ ਮੈਂਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਅੱਜ ਡਿਪਟੀ ਕਮਿਸ਼ਨਰ ਮਲੇਰਕੋਟਲਾ ਰਾਹੀਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਘੱਟਗਿਣਤੀਆਂ ਦੇ ਮਨੁੱਖੀ ਅਧਿਕਾਰ ਬਹਾਲ ਕਰਵਾਉਣ ਸਬੰਧੀ ਮੈਮੋਰੰਡਮ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।

ਬੰਦੀ ਸਿੰਘਾਂ 32-32 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਕਈਆਂ ਨੂੰ ਤਾਂ ਪੈਰੋਲ ਵੀ ਨਹੀਂ ਮਿਲ ਰਹੀ । ਕੇਸ ਖਤਮ ਹੋ ਚੁੱਕੇ ਹਨ, ਸਜ਼ਾ ਪੂਰੀ ਹੋ ਚੁੱਕੀ ਹੈ । ਜੱਥੇਦਾਰ ਜਗਤਾਰ ਸਿੰਘ ਹਵਾਰਾ ਨੇ ਬਿਰਧ ਮਾਤਾ ਨੂੰ ਮਿਲਣ ਲਈ 30 ਸਾਲਾਂ ‘ਚ ਪਹਿਲੀ ਵਾਰ ਪੈਰੋਲ ਮੰਗੀ ਸੀ ਉਹ ਵੀ ਪਿਛਲੇ ਇੱਕ ਸਾਲ ਤੋਂ ਲਟਕ ਰਹੀ ਹੈ । ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰ ਦਿਤਾ ਗਿਆ । ਪਰੰਤੂ ਸਿੱਖਾਂ ਨਾਲ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਸਜ਼ਾ ਪੂਰੀ ਹੋਣ ‘ਤੇ ਵੀ ਨਹੀਂ ਛੱਡਿਆ ਜਾ ਰਿਹਾ । ਕੀ ਇਹ ਬੰਦੀ ਸਿੰਘਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਹੈ?

ਉਹਨਾਂ ਕਿਹਾ ਕਿ ਵਿਸ਼ਵ ਪ੍ਰਸਿੱਧ ਇਸਲਾਮਿਕ ਸਕਾਲਰ ਹਜ਼ਰਤ ਮੌਲਾਨਾ ਕਲੀਮ ਸਿੱਦੀਕੀ, ਮੌਲਾਨਾ ਉਮਰ ਗੌਤਮ, ਮੌਲਾਨਾ ਤੌਕੀਰ ਰਜ਼ਾ ਖਾਨ, ਜੇਐਨਯੂ ਵਿਿਦਆਰਥੀ ਆਗੂ ਉਮਰ ਖਾਲਿਦ, ਸ਼ਰਜ਼ੀਲ ਇਮਾਮ, ਪ੍ਰਸਿਧ ਰਾਜਸੀ ਆਗੂ ਆਜ਼ਮ ਖਾਨ ਸਮੇਤ ਸੈਂਕੜੇ ਨੌਜਵਾਨ ਨਿਰੋਦਸ਼ ਜੇਲ੍ਹਾਂ ਵਿੱਚ ਡੱਕੇ ਹੋਏ ਹਨ । ਅਦਾਲਤਾਂ ਵੀ ਸਰਕਾਰਾਂ ਦੇ ਤਰਜ ਉੱਤੇ ਹੀ ਕੰਮ ਕਰ ਰਹੀਆਂ ਹਨ । ਉਮਰ ਖਾਲਿਦ ਅਤੇ ਸ਼ਰਜ਼ੀਲ ਇਮਾਮ ਸਾਢੇ ਛੇ ਸਾਲ ਤੋਂ ਜੇਲ੍ਹ ਵਿੱਚ ਬੰਦ ਹਨ ਉਹਨਾਂ ਦੇ ਟਰੈਲ ਤੱਕ ਸ਼ੁਰੂ ਨਹੀਂ ਹੋਏ, ਨਾ ਬੇਲ ਮਿਲਦੀ ਹੈ ਨਾ ਪੈਰੋਲ ਮਿਲਦੀ ਹੈ । ਇਹ ਸੰਵਿਧਾਨ ਨੂੰ ਛਿੱਕੇ ਟੰਗਕੇ ਕੀਤਾ ਜਾ ਰਿਹਾ ਹੈ । ਕੀ ਇਹ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਹੈ?

ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ 32-32 ਸਾਲਾਂ ਤੋਂ ਜੇਲ੍ਹਾਂ ‘ਚ ਬੈਠੇ ਬੰਦੀ ਸਿੰਘਾਂ ਅਤੇ ਨਿਰਦੋਸ਼ ਮੁਸਲਮਾਨਾਂ ਦੀ ਰਿਹਾਈ ਕਰਵਾਈ ਜਾਵੇ ਤਾਂ ਜੋ ਦੇਸ਼ ਦੀਆਂ ਘੱਟਗਿਣਤੀਆਂ  ਦਾ ਵਿਸ਼ਵਾਸ ਲੋਕਤੰਤਰ ਵਿੱਚ ਬਣਿਆ ਰਹੇ । ਇਸ ਮੌਕੇ ਮੁਹੰਮਦ ਅਨਵਾਰ ਘੋਲੂ ਪ੍ਰਧਾਨ ਈਦਗਾਹ ਕਮੇਟੀ, ਚੌਧਰੀ ਮੁਹੰਮਦ ਅਸ਼ਰਫ ਬਨਭੌਰੇਵਾਲੇ, ਮੁਹੰਮਦ ਰਮਜਾਨ ਨੰਬਰਦਾਰ, ਹਾਜੀ ਮੁਹੰਮਦ ਹੁਸੈਨ, ਮੁਹੰਮਦ ਸੁਲੇਮਾਨ ਤੋਂ ਇਲਾਵਾ ਵੱਡੀ ਗਿਣਤੀ ‘ਚ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਸਨ ।

Similar Posts

Leave a Reply

Your email address will not be published. Required fields are marked *