“ਦੀ ਰੈਵੀਨਿਊ ਪਟਵਾਰ ਯੂਨੀਅਨ” ਦੇ ਰਾਹੀ ਪ੍ਰਧਾਨ ਅਤੇ ਸਰਵਾਰੇ ਜਨਰਲ ਸਕੱਤਰ ਨਿਯੁੱਕਤ

ਮਲੇਰਕੋਟਲਾ, 22 ਅਗਸਤ (ਅਬੂ ਜ਼ੈਦ): “ਦੀ ਰੈਵੀਨਿਊ ਪਟਵਾਰ ਯੂਨੀਅਨ” ਪੰਜਾਬ ਦੇ ਆਦੇਸ਼ ਅਨੁਸਾਰ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਕਾਨੂੰਗੋ ਅਜੇ ਕੁਮਾਰ, ਕਾਨੂੰਗੋ ਵਿਜੈਪਾਲ ਸਿੰਘ ਢਿੱਲੋਂ ਵਾ ਜ਼ਿਲਾ ਖਜਾਨਚੀ ਪਰਮਜੀਤ ਸਿੰਘ ਨਾਰੀਕੇ ਦੀ ਨਿਗਰਾਨੀ ਹੇਠ “ਦੀ ਰੈਵੀਨਿਊ ਪਟਵਾਰ ਯੂਨੀਅਨ” ਤਹਿਸੀਲ ਮਲੇਰਕੋਟਲਾ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ । ਜਿਸ ਵਿੱਚ ਸਰਬਸੰਮਤੀ ਨਾਲ ਹਰਜੀਤ ਸਿੰਘ ਰਾਹੀ […]

ਅਖੌਤੀ ਵਿਸ਼ਵ ਚੌਧਰੀਆਂ ਦੀ ਪ੍ਰਵਾਹ ਕੀਤੇ ਬਿਨਾ ਗਾਜ਼ਾ ‘ਤੇ ਇਜ਼ਰਾਈਲੀ ਹਮਲੇ ਲਗਾਤਾਰ ਜਾਰੀ

ਗਾਜਾ ਪੱਟੀ/ਮਲੇਰਕੋਟਲਾ, 19 ਅਗਸਤ (ਬਿਉਰੋ): ਗਾਜਾ ਪੱਟੀ ‘ਚ ਹਮਾਸ-ਇਜ਼ਰਾਈਲ ਯੁੱਧ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ । ਇਜ਼ਰਾਈਲੀ ਫੌਜਾਂ ਦੁਨੀਆ ਤੋਂ ਬੇਖੌਫ ਅਬਾਦੀ ਅਤੇ ਸ਼ਰਨਾਰਥੀ ਕੈਂਪਾਂ ‘ਤੇ ਹਮਲੇ ਕਰਕੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ । ਵਿਸ਼ਵ ਪ੍ਰਸਿੱਧ ਮੀਡੀਆ ਅਦਾਰਾ “ਅਲ ਜਜ਼ੀਰਾ” ਦੇ ਪੱਤਰਕਾਰ ਮਜ਼ੀਅਰ ਮੋਟਾਮੇਦੀ ਦੁਆਰਾ ਤਿਆਰ ਕੀਤੀ ਰਿਪੋਰਟ ਅਨੁਸਾਰ: ਇਜ਼ਰਾਈਲ ਦੀ ਫੌਜ ਦਾ […]

ਕੇਂਦਰ ਅਤੇ ਸੂਬਾ ਸਰਕਾਰਾਂ ਅੜੀਅਲ ਰਵੱਈਆਂ ਛੱਡਕੇ ਕਿਸਾਨੀ ਮੁੱਦਿਆਂ ਨੂੰ ਸੰਜੀਦਗੀ ਨਾਲ ਲੈਣ-ਜਗਰਾਜ ਸਿੰਘ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਸ਼ੰਭੂ/ਪੱਟੀ/ਮਲੇਰਕੋਟਲਾ, 17 ਅਗਸਤ (ਬਿਉਰੋ): ਕਿਸਾਨਾਂ ਦੇ “ਦਿੱਲੀ ਕੂਚ” ਨੂੰ ਰੋਕਣ ਲਈ ਪੰਜਾਬ-ਹਰਿਆਣਾ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸ਼ੰਭੂ, ਖਨੌਰੀ ਅਤੇ ਡੱਬਵਾਲੀ ਪੰਜਾਬ-ਹਰਿਆਣਾ ਦੇ ਬਾਰਡਰਾਂ ਉੱਤੇ ਰੋਕ ਲਿਆ ਗਿਆ । 17 ਫਰਵਰੀ ਲਗਾਤਾਰ ਸ਼ੰਭੂ ਬਾਰਡਰ ‘ਤੇ ਚੱਲ ਰਹੇ ਮੋਰਚੇ ਵਿਚੋਂ ਦੋਨਾਂ ਫੋਰਮਾ ਵੱਲੋਂ ਕੀਤੇ ਐਲਾਨ […]

ਕੌਮੀ ਇਨਸਾਫ ਮੋਰਚੇ ਦੇ 578ਵੇਂ ਦਿਨ ਉਮੜਿਆ ਸੰਗਤ ਦਾ ਜਨਸੈਲਾਬ

ਪੰਜਾਬ ਦਾ ਮੁਸਲਿਮ ਭਾਈਚਾਰਾ ਸਿੱਖਾਂ ਦੇ ਨਾਲ ‘ਹਿੱਕ ਡਾਹਕੇ’ ਖੜੇਗਾ-ਹਾਜੀ ਮੁਹੰਮਦ ਹਬੀਬ, ਬਾਬੂ ਮੋਹਾਲੀ/ਮਲੇਰਕੋਟਲਾ, 15 ਅਗਸਤ (ਅਬੂ ਜ਼ੈਦ): 14 ਅਤੇ 15 ਅਗਸਤ ਦੇ ਦੋ ਦਿਨ ਭਾਰਤ-ਪਾਕਿਸਤਾਨ ਵਿੱਚ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਹਨ । ਬਰਤਨਾਵੀ ਸਰਕਾਰ ਨੇ ਭਾਵੇਂ ਦੁਨੀਆ ਨੂੰ ਦਿਖਾਉਣ ਲਈ ਭਾਰਤ ਅਤੇ ਪਾਕਿਸਤਾਨ ਨੂੰ ਅਜ਼ਾਦ ਦੇਸ਼ ਵਜੋਂ […]

ਵਸੀਕਾ ਨਵੀਸ ਇਰਸ਼ਾਦ ਅਹਿਮਦ ਨੂੰ ਸਦਮਾ, ਪਿਤਾ ਦਾ ਦੇਹਾਂਤ

ਮਲੇਰਕੋਟਲਾ, 16 ਅਗਸਤ (ਅਬੂ ਜ਼ੈਦ): ਅੱਜ ਵਸੀਕਾ ਨਵੀਸ ਇਰਸ਼ਾਦ ਅਹਿਮਦ ਦੇ ਸਮੂਹ ਪਰਿਵਾਰ ਅਤੇ ਸਨੇਹੀਆਂ ਨੂੰ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਨੂਰ ਮੁਹੰਮਦ (ਰਿਟਾ. ਕਾਨੂੰਗੋ) ਮੁਹੱਲਾ ਅਹਿਸਾਨਪੁਰਾ ਦਾ ਇੰਤਕਾਲ ਹੋ ਗਿਆ । ਉਹਨਾਂ ਨੂੰ ਅਜਾੜੂ ਤਕੀਆ ਕਬਰਿਸਤਾਨ ਵਿਖੇ ਸਪੁਰਦ ਏ ਖਾਕ ਕੀਤਾ ਗਿਆ । ਉਹਨਾਂ ਦੀ ਨਮਾਜ ਏ ਜਨਾਜ਼ਾ ‘ਚ ਪੰਜਾਬ ਦੀਆਂ ਧਾਰਮਿਕ, ਸਿਆਸੀ, […]

15 ਅਗਸਤ ਨੂੰ ਮੋਰਚੇ ਤੋਂ ਵਿਸ਼ਾਲ ਜੱਥਾ ਰੋਸ ਮਾਰਚ ਕਰਦਾ ਚੰਡੀਗੜ੍ਹ ‘ਚ ਦਾਖਲ ਹੋਵੇਗਾ-ਬਾਪੂ ਗੁਰਚਰਨ ਸਿੰਘ

ਕੌਮੀ ਇਨਸਾਫ ਮੋਰਚੇ ਦਾ 575ਵਾਂ ਦਿਨ ਮੁਹਾਲੀ/ਮਲੇਰਕੋਟਲਾ, 13 ਅਗਸਤ (ਬਿਉਰੋ): ਚੰਡੀਗੜ੍ਹ ਦੀਆਂ ਬਰੂਹਾਂ ‘ਤੇ 13 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਲਗਾਏ ਪੱਕੇ ਮੋਰਚੇ ਨੂੰ ਅੱਜ 575 ਦਿਨ ਹੋ ਗਏ ਹਨ ਅਤੇ ਮੋਰਚੇ ਪੂਰੀ ਚੜ੍ਹਦੀ ਕਲਾ ‘ਚ ਚੱਲ ਰਿਹਾ ਹੈ । […]

15 ਅਗਸਤ ਨੂੰ ‘ਰੋਸ ਟਰੈਕਟਰ ਮਾਰਚ’ ਰਾਹੀਂ ਪੂਰਾ ਦੇਸ਼ ‘ਚ ਕਿਸਾਨੀ ਮੰਗਾਂ ਦੀ ਗੂੰਜ ਸੁਣੇਗਾ-ਕਿਸਾਨ ਆਗੂ

ਮੋਦੀ ਦੀ ਇੱਕ ਅੱਖ ਵਿੱਚ ਕਿਸਾਨ ਅਤੇ ਦੂਜੀ ਵਿੱਚ ਮਜ਼ਬੂਤ ਵਿਰੋਧੀ ਧਿਰ ਰੜਕਣ ਲੱਗੀ-ਸ. ਬਹਿਰੂ ਰਾਜਪੁਰਾ/ਮਲੇਰਕੋਟਲਾ, 12 ਅਗਸਤ (ਬਿਉਰੋ): ਅੱਜ ਇੱਥੇ ਸ਼ਹੀਦ ਬਾਬਾ ਸੁੱਖਾ ਸਿੰਘ ਨੀਲਪੁਰ ਰਾਜਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਪਟਿਆਲਾ ਜ਼ਿਲ੍ਹਾ ਦੇ ਪ੍ਰਧਾਨ ਰਣਜੀਤ ਸਿੰਘ ਆਕੜ ਦੀ ਅਗਵਾਈ ਹੇਠ ਕਿਸਾਨਾਂ ਦੇ ਵਿਸਫੋਟਕ ਮਸਲਿਆ ਤੇ ਮੀਟਿੰਗ ਹੋਈ । ਇਸ ਸਬੰਧੀ ਪ੍ਰੈਸ […]

ਕੇਂਦਰ ਦੀ ਬੀਜੇਪੀ ਸਰਕਾਰ ਵਕਫ ਸੋਧ ਬਿਲ ਲਿਆਕੇ ਘੱਟਗਿਣਤੀਆਂ ਦੇ ਹੱਕਾਂ ਦਾ ਘਾਣ ਕਰ ਰਹੀ ਹੈ

ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਵਕਫ਼ ਸੋਧ ਬਿੱਲ ‘ਤੇ ਸਾਂਝੀ ਸੰਸਦੀ ਕਮੇਟੀ ਦੀ ਬੈਠਕ ਕਰੇਗਾ: ਜਨਰਲ ਸਕੱਤਰ ਬੋਰਡ ਨਵੀਂ ਦਿੱਲੀ/ਮਲੇਰਕੋਟਲਾ, 11 ਅਗਸਤ (ਬਿਉਰੋ): ਦੇਸ਼ ਅੰਦਰ ਜਦੋਂ ਦੀ ਬੀਜੇਪੀ ਨੇ ਸੱਤਾ ਸੰਭਾਲੀ ਹੈ ਉਦੋਂ ਤੋਂ ਹੀ ਘੱਟ ਗਿਣਤੀਆਂ ਦੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ । ਕਿਤੇ ਮੁਸਲਿਮਾਂ ਨੂੰ ਲਿਚਿੰਗ ਕਰਕੇ ਮਾਰ ਦਿੱਤਾ ਜਾਂਦਾ […]

ਸੁਪਰੀਮ ਕੋਰਟ ਨੇ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰ ਚੁਣੇ ਜਾਣ ਵਿਰੁੱਧ ਪਟੀਸ਼ਨ ਕੀਤੀ ਖਾਰਜ

ਨਵੀਂ ਦਿੱਲੀ/ਮਲੇਰਕੋਟਲਾ, 09 ਅਗਸਤ (ਬਿਉਰੋ): ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਚਰਚਾ ਪੂਰੇ ਵਿਸ਼ਵ ਵਿੱਚ ਹੋ ਰਹੀ ਹੈ । ਅਮਰੀਕਾ ਦੀ ਸੰਸਦ ਤੱਕ ਉਹਨਾਂ ਦੇ ਚਰਚੇ ਹੋ ਚੁੱਕੇ ਹਨ । ਅੱਜ ਸੁਪਰੀਮ ਕੋਰਟ ਨੇ ਜੇਲ੍ਹ ਵਿੱਚ ਬੰਦ ਕੱਟੜਪੰਥੀ ਸਿੱਖ ਪ੍ਰਚਾਰਕ ਅੰਮ੍ਰਿਤਪਾਲ […]

ਸੁਬੋਰਤੋ ਕੱਪ ਲਈ “ਫੁੱਟਬਾਲ ਦਾ ਘਰ” ਕਹੇ ਜਾਂਦੇ ਮਹਿਲਪੁਰ ਦੀ ਟੀਮ ਫਾਇਨਲ ‘ਚ ਪੁੱਜੀ

ਮਲੇਰਕੋਟਲਾ ਦਾ ਖਿਡਾਰੀ ‘ਨੌਮਾਨ ਸ਼ਰੀਫ‘ ਕਰ ਰਿਹੈ ਟੀਮ ਦੀ ਕਪਤਾਨੀ ਲੁਧਿਆਣਾ/ਮਲੇਰਕੋਟਲਾ, 04 ਅਗਸਤ (ਅਬੂ ਜ਼ੈਦ): ਮਾਹਿਲਪੁਰ ਫੁੱਟਬਾਲ ਅਕੈਡਮੀ ਦਾ ਨਾਮ ਹਮੇਸ਼ਾ ਮਲੇਰਕੋਟਲਾ ਨਾਲ ਜੁੜਿਆ ਰਿਹਾ ਹੈ । ਫੁੱਟਬਾਲਰਾਂ ਦੀ ਪਨੀਰੀ ਤਿਆਰ ਕਰਨ ਦੇ ਲਈ ਜਦੋਂ ਮਾਹਿਲਪੁਰ ਦਾ ਨਾਮ ਲਿਆ ਜਾਂਦਾ ਹੈ ਤਾਂ ਉਸ ਦੇ ਨਾਲ ਇੱਕ ਨਾਮ ਮਰਹੂਮ ਫੁੱਟਬਾਲ ਕੋਚ ਅਲੀ ਹਸਨ ਵੀ ਜਰੂਰ ਜੁੜਿਆ […]