ਯੂਨੀਫਾਰਮ ਸਿਵਲ ਕੋਡ ਬੇਲੋੜਾ ਅਤੇ ਅਣਉਚਿਤ, ਦੇਸ਼ ਨੂੰ ਇਸ ਦੀ ਕੋਈ ਲੋੜ ਨਹੀਂ-ਜੁਆਇੰਟ ਐਕਸ਼ਨ ਕਮੇਟੀ

ਮਾਲੇਰਕੋਟਲਾ 27 ਜੂਨ (ਅਬੂ ਜ਼ੈਦ): ਭਾਰਤ ਅੰਦਰ 2014 ਤੋਂ ਸੱਤਾ ‘ਚ ਆਈ ਮੋਦੀ ਸਰਕਾਰ ਆਏ ਦਿਨ ਕੋਈ ਨਾ ਕੋਈ ਅਜਿਹਾ ਕਾਨੂੰਨ ਲਿਆ ਰਹੀ ਹੈ ਜਿਸ ਨਾਲ ਦੇਸ਼ ਦੀਆਂ ਘੱਟਗਿਣਤੀਆਂ ‘ਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ । ਦੇਸ਼ ਦੀ ਬਹੁਗਿਣਤੀ ਸੱਤਾ ਦੇ ਨਸ਼ੇ ‘ਚ ਚੂਰ ਘੱਟਗਿਣਤੀਆਂ ‘ਤੇ ਲਗਾਤਾਰ ਜ਼ੁਲਮ ਕਰਦੀ ਆ ਰਹੀ ਹੈ । ਅੱਜਕੱਲ […]

ਵਿਸ਼ਵ ਦੇ ਸਭ ਤੋਂ ਵੱਡੇ ‘ਟੈਂਟ ਸਿਟੀ’ ‘ਚ ਹਾਜੀਆਂ ਦੀ ਆਮਦ ਨਾਲ ਰੌਣਕਾਂ ਲੱਗੀਆਂ

ਮੱਕਾ ਅਲ ਮੁਕੱਰਮਾ/ਮਲੇਰਕੋਟਲਾ, 26 ਜੂਨ (ਬਿਉਰੋ): ਸਾਊਦੀ ਅਰਬ ‘ਚ ਵਿਦੇਸ਼ਾਂ ਤੋਂ 1 ਲੱਖ 50 ਹਜ਼ਾਰ ਸ਼ਰਧਾਲੂਆਂ ਨੂੰ ਮੀਨਾ ਦੇ ਤੰਬੂ ‘ਚ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ । ਸ਼ਰਧਾਲੂਆਂ ਦੀ ਰਵਾਨਗੀ ਦੀ ਪ੍ਰਕਿਰਿਆ ਐਤਵਾਰ ਰਾਤ ਤੋਂ ਸ਼ੁਰੂ ਹੋ ਕੇ 14 ਘੰਟੇ ਜਾਰੀ ਰਹੇਗੀ । 25 ਜੂਨ ਦਿਨ ਐਤਵਾਰ ਅਤੇ ਸਾਊਦੀ ਅਰਬ ਵਿੱਚ 8 […]

ਤਹਿਸੀਲਦਾਰਾਂ ਅੱਗੇ ਪੰਜਾਬ ਸਰਕਾਰ ਨੇ ਗੋਡੇ ਟੇਕੇ?? ਤਹਿਸੀਲ ਦਫਤਰਾਂ ‘ਚ ਕੰਮ ਆਮ ਵਾਂਗ ਸ਼ੁਰੂ

ਮਾਮਲਾ ਤਹਿਸੀਲਦਾਰਾਂ ਦੀ ਇੱਕ ਦਿਨਾਂ ਹੜਤਾਲ ਦਾ ਚੰਡੀਗੜ੍ਹ/ਮਲੇਰਕੋਟਲਾ, 24 ਜੂਨ (ਬਿਉਰੋ): ਪੰਜਾਬ ਅੰਦਰ 2022 ‘ਚ ਜ਼ੀਰੋ ਟਾਲਰੈਂਸ ਭ੍ਰਿਸ਼ਟਾਚਾਰ ਦਾ ਨਾਅਰਾ ਲੈ ਕੇ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਆਏ ਦਿਨ ਯੂਟਰਨ ਲੈ ਕੇ ਚਰਚਾ ਦਾ ਵਿਸ਼ਾ   ਬਣੀ ਹੋਈ ਹੈ । ਭਾਵੇਂ ਕਿ ‘ਆਪ’ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆਂ ਅਨੇਕਾਂ ਅਧਿਕਾਰੀਆਂ ਅਤੇ ਸਿਆਸੀ […]

ਦੁਨੀਆਂ ਦਾ ਸਭ ਤੋਂ ਵੱਡਾ ‘ਟੈਂਟ ਸਿਟੀ‍ ਮਿਨਾ’ ਹਾਜੀਆਂ ਦੇ ਇੰਤਜ਼ਾਰ ‘ਚ ਤਿਆਰ

ਮਲੇਰਕੋਟਲਾ, 23 ਜੂਨ (ਬਿਉਰੋ): ਸਾਊਦੀ ਹਕੂਮਤ ਵਿਸ਼ਵ ਦੀ ਇਕਲੌਤੀ ਅਜਿਹੀ ਹਕੂਮਤ ਹੈ ਜੋ ਹੱਜ ਬੈਤੁੱਲਾ ਦੌਰਾਨ ਵਿਸ਼ਵ ਦੇ ਸਭ ਤੋਂ ਵੱਡੇ ਇਜ਼ਤਮਾਅ ਦਾ ਪ੍ਰਬੰਧ ਬਾਖੂਬੀ ਕਰਦੀ ਹੈ । ਹੱਜ ਦੇ ਵਿਸ਼ੇਸ਼ 5 ਦਿਨਾਂ  ਦੌਰਾਨ ਲੱਖਾਂ ਦੀ ਗਿਣਤੀ ‘ਚ ਹੱਜ ਯਾਤਰੀ ਇਕੋ ਸਥਾਨ ਸਾਊਦੀ ਅਰਬ ਦੇ ਸ਼ਹਿਰ ਮੱਕਾ ਅਲ ਮੁਕੱਰਮਾ ਦੇ ਨੇੜਲੇ ਮੈਦਾਨ ‘ਮਿਨਾ’, ਅਰਾਫਾਤ ਅਤੇ […]

ਮੁੱਖ ਮੰਤਰੀ ਮਾਨ ਨੇ ਵਕਫ ਬੋਰਡ ਲਈ ਫਾਰੂਕੀ ਅਤੇ ਥਿੰਦ ਦੇ ਰੂਪ ਵਿੱਚ ਦੋ ਹੀਰੇ ਕੌਮ ਨੂੰ ਦਿੱਤੇ-ਗੁਲਜ਼ਾਰ ਖਾਨ

ਮਲੇਰਕੋਟਲਾ, 22 ਜੂਨ (ਅਬੂ ਜ਼ੈਦ): ਪੰਜਾਬ ਵਕਫ ਬੋਰਡ ਵੱਲੋਂ ਪੰਜਾਬ ਦੇ ਦਬੇ ਕੁਚਲੇ ਲੋਕਾਂ ਨੂੰ ਰਾਹਤ ਦੇਣ ਲਈ ਕਈ ਵੱਡੇ ਫੈਸਲੇ ਲਏ ਗਏ ਜਿਸ ਵਿੱਚ ਪਿਛਲੇ ਲੰਬੇ ਸਮੇਂ ਤੋਂ ਹਜ਼ਾਰਾਂ ਦੀ ਗਿਣਤੀ ਲੋੜਵੰਦ ਲੋਕਾਂ ਦੀਆਂ ਪੈਨਸ਼ਨਾਂ ਦੀਆਂ ਦਰਖਾਸਤਾਂ ਲਟਕ ਰਹੀਆਂ ਸਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਪਟਵਾਰੀਆਂ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ ਅਤੇ ਟੀਏ […]

ਤਹਿਸੀਲਦਾਰਾਂ ਉਤੇ ਭ੍ਰਿਸ਼ਟਾਚਾਰ ਕਰਨ ਦੀ ਜਾਂਚ ਕਰਨ ਸਬੰਧੀ ਸੂਚੀ ਜਨਤਕ ਕਰਨ ਤੇ ਮੱਚੀ ਹਾਹਾਕਾਰ

ਤਹਿਸੀਲਦਾਰਾਂ ਦੀ ਇੱਕ ਦਿਨ ਦੀ ਔਚਕ ਹੜਤਾਲ ਤੋਂ ਬਾਦ ਵਾਪਸ ਖੁੱਲੇ ਤਹਿਸੀਲ ਦਫਤਰਮਲੇਰਕੋਟਲਾ, 21 ਜੂਨ (ਬਿਉਰੋ): ਵਿਜੀਲੈਂਸ ਵੱਲੋਂ ਮੁੱਖ ਸਕੱਤਰ ਨੂੰ 48 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਉਤੇ ਭ੍ਰਿਸ਼ਟਾਚਾਰ ਕਰਨ ਸਬੰਧੀ ਲਿਖੇ ਪੱਤਰ ਤੋਂ ਬਾਅਦ ਹੁਣ ਪੂਰੇ ਪੰਜਾਬ ਵਿੱਚ ਉੱਥਲ ਪੁੱਥਲ ਮੱਚ ਗਈ ਹੈ । ਪੰਜਾਬ ਭਰ ਦੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਸੰਘਰਸ਼ ਦੇ ਰੋਂਅ ਵਿੱਚ […]

30 ਭਾਰਤੀ ਮੁਸਲਮਾਨ ਹੱਜ 2023 ਦੇ ਸ਼ਾਹੀ ਮਹਿਮਾਨ ਵਜੋਂ ਹੱਜ ਲਈ ਸੱਦਾ

ਦੋ ਪਵਿੱਤਰ ਮਸਜਿਦਾਂ ਦੇ ਰਖਵਾਲੇ ਕਿੰਗ ਸਲਮਾਨ ਬਿਨ ਅਬਦੁਲਾਜ਼ੀਜ਼ ਦਾ ਵਿਸ਼ੇਸ਼ ਧੰਨਵਾਦ ਕੀਤਾ ਨਵੀਂ ਦਿੱਲੀ/ਮਲੇਰਕੋਟਲਾ, 20 ਜੂਨ (ਬਿਉਰੋ): ਦੋ ਪਵਿੱਤਰ ਮਸਜਿਦਾਂ ਦੇ ਖਾਦਿਮ ਲਈ ਹਰ ਸਾਲ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸ਼ਾਹੀ ਮਹਿਮਾਨਾਂ ਵਜੋਂ ਹੱਜ ਕਰਵਾਉਣ ਦੀ ਪਰੰਪਰਾ ਹੈ । ਸ਼ਾਹੀ ਮਹਿਮਾਨਾਂ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਸਾਊਦੀ ਪ੍ਰੈਸ […]

ਬੈਡਮਿੰਟਨ ਕੋਚ ਤੌਸੀਫ਼ ਅਹਿਮਦ ਨੂੰ ਲਗਾਇਆ ਗਿਆ ਜੰਮੂ ਕਸ਼ਮੀਰ ਦਾ ਕੋਆਰਡੀਨੇਟਰ, ਮਲੇਰਕੋਟਲਾ ‘ਚ ਖੁਸ਼ੀ ਦਾ ਮਾਹੌਲ

ਮਾਲੇਰਕੋਟਲਾ 21 ਜੂਨ (ਬਿਉਰੋ): ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਮਾਲੇਰਕੋਟਲਾ ਜਿਸ ਦੀ ਖੇਡਾਂ ਦੇ ਖੇਤਰ ਵਿੱਚ ਵਿਸ਼ਵ ਪੱਧਰ ‘ਤੇ ਵਿਲੱਖਣ ਪਹਿਚਾਣ ਹੈ । ਮਲੇਰਕੋਟਲਾ ਦੇ ਅਨੇਕਾਂ ਫੁੱਟਬਾਲ, ਹਾਕੀ, ਬੈਡਮਿੰਟਨ ਖਿਡਾਰੀ ਨੈਸ਼ਨਲ ਟੀਮਾਂ ਦਾ ਹਿੱਸਾ ਬਣੇ ਹੋਏ ਹਨ । ਇਸੇ ਤਹਿਤ ਇਲਾਕੇ ਅੰਦਰ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਇਥੋਂ ਦੇ ਜੰਮਪਲ ਬੈਡਮਿੰਟਨ […]

‘ਹਾਅ ਦਾ ਨਾਅਰਾ’ ਦੀ ਧਰਤੀ ਮਲੇਰਕੋਟਲਾ ਦਾ ਤਹਿਸੀਲ ਦਫਤਰ ਹੋਇਆ ਲਾਵਾਰਿਸ

ਦੋ ਦਿਨਾਂ ਤੋਂ ਰਜਿਸਟਰੀਆਂ ਕਰਵਾਉਣ ਲਈ ਤਹਿਸੀਲਦਾਰ ਦਾ ਇੰਤਜ਼ਾਰ ਕਰ ਰਹੇ ਲੋਕ ਮਲੇਰਕੋਟਲਾ, 20 ਜੂਨ (ਅਬੂ ਜ਼ੈਦ): ‘ਹਾਅ ਦਾ ਨਾਅਰਾ’ ਦੀ ਧਰਤੀ ਮਲੇਰਕੋਟਲਾ ਨੂੰ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਬਨਾਉਣ ‘ਤੇ ਵਿਸ਼ਵ ਭਰ ‘ਚ ਲੋਕਾਂ ਵੱਲੋਂ ਖੁਸ਼ੀ ਮਨਾਈ ਗਈ ਕਿ ਗੁਰੂਆਂ-ਪੀਰਾਂ ਦੀ ਧਰਤੀ ਨੂੰ ਸਨਮਾਨ ਦਿੱਤਾ ਗਿਆ । ਜ਼ਿਲ੍ਹਾ ਬਨਣ ਨਾਲ ਲੋਕਾਂ ਦੇ ਰੋਜ਼ਮੱਰਾ […]

ਮੋਹਾਲੀ ਮੋਰਚੇ ‘ਚ ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਵੱਲੋਂ ਫਲਾਂ ਦਾ ਲੰਗਰ

ਮੋਹਾਲੀ/ਮਲੇਰਕੋਟਲਾ, 16 ਜੂਨ (ਬਿਉਰੋ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ ‘ਕੌਮੀ ਇਨਸਾਫ ਮੋਰਚਾ’ ਦੀ ਅਗਵਾਈ ‘ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਨਿਰਦੋਸ਼ ਜੇਲ੍ਹਾਂ ਡੱਕੇ ਵੱਖ-ਵੱਖ ਧਰਮਾਂ ਦੇ ਲੋਕਾਂ ਦੀ ਰਿਹਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਇਨਸਾਫ, ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਲਈ ਲੱਗੇ ਪੰਥਕ ਮੋਰਚੇ ‘ਚ ਸਮਾਜਸੇਵੀ ਕਾਰਕੁੰਨ, […]